ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਮੱਲਿਕਾ ਸ਼ੇਰਾਵਤ ਦੀ ਫਿਲਮ ਡਰਟੀ ਪਾਲੀਟਿਕਸ ਦਾ ਪਹਿਲਾ ਟਰੇਲਰ ਲਾਂਚ ਹੋ ਗਿਆ ਹੈ। ਇਸ ਫਿਲਮ ਦਾ ਪੋਸਟਰ ਤਾਂ ਪਹਿਲਾਂ ਹੀ ਲਾਂਚ ਹੋ ਚੁੱਕਾ ਸੀ, ਜਿਹੜਾ ਕਾਫੀ ਵਿਵਾਦਾਂ 'ਚ ਵੀ ਰਿਹਾ ਸੀ। ਇਹ ਫਿਲਮ ਭੰਵਰੀ ਦੇਵੀ ਦੇ ਜੀਵਨ 'ਤੇ ਆਧਾਰਿਤ ਹੈ। ਫਿਲਮ 'ਚ ਭੰਵਰੀ ਦੇਵੀ ਦਾ ਕਿਰਦਾਰ ਮੱਲਿਕਾ ਸ਼ੇਰਾਵਤ ਨਿਭਾਅ ਰਹੀ ਹੈ।
ਇਸ ਫਿਲਮ 'ਚ ਅਨੁਪਮ ਖੇਰ, ਓਮ ਪੁਰੀ, ਨਸੀਰੂਦੀਨ ਸ਼ਾਹ, ਜੈਕੀ ਸ਼ਰਾਫ, ਅਤੁਲ ਕੁਲਕਰਨੀ ਤੇ ਆਸ਼ੂਤੋਸ਼ ਰਾਣਾ ਵਰਗੇ ਕਲਾਕਾਰ ਵੀ ਅਭਿਨੈ ਕਰਦੇ ਨਜ਼ਰ ਆਉਣਗੇ। ਇਹ ਫਿਲਮ 13 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਮਾਣ ਕੇ. ਸੀ. ਬੋਕਾੜੀਆ ਨੇ ਕੀਤਾ ਹੈ। ਇਸ ਫਿਲਮ 'ਚ ਮੱਲਿਕਾ ਸ਼ੇਰਾਵਤ ਦਾ ਅਭਿਨੇਤਾ ਓਮਪੁਰੀ ਨਾਲ ਇੰਟੀਮੇਟ ਸੀਨ ਵੀ ਹੈ। ਇਸ ਫਿਲਮ ਤੋਂ ਲੱਗਦਾ ਹੈ ਕਿ ਮੱਲਿਕਾ ਆਪਣੀ ਬੋਲਡ ਇਮੇਜ ਮੁੜ ਵਾਪਸ ਹਾਸਲ ਕਰ ਲਵੇਗੀ।
ਮਿਲੋ 'ਬਿੱਗ ਬੌਸ' ਦੀਆਂ ਜਲਪਰੀਆਂ ਨਾਲ (ਦੇਖੋ ਤਸਵੀਰਾਂ)
NEXT STORY