Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    10:27:32 AM

  • stock market declines due to rising crude oil prices

    ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਸ਼ੇਅਰ ਬਾਜ਼ਾਰ...

  • university licenses revoked

    ਵੱਡੀ ਖ਼ਬਰ : 9 ਯੂਨੀਵਰਸਿਟੀਆਂ ਦੇ ਲਾਇਸੈਂਸ ਹੋਏ...

  • 3 children  married couple cm vijay

    ਹੁਣ 2 ਨਹੀਂ, 3  ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ...

  • colorless chicken lollipop viral

    ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਸਾਕਾ ਸਰਹਿੰਦ

DHARM News Punjabi(ਧਰਮ)

ਸਾਕਾ ਸਰਹਿੰਦ

  • Updated: 23 Dec, 2014 05:23 AM
Dharm
article
  • Share
    • Facebook
    • Tumblr
    • Linkedin
    • Twitter
  • Comment

ਸ਼ਹੀਦੀ ਦਿਹਾੜਾ : 26 ਦਸੰਬਰ
ਸੰਸਾਰ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਦੁਖਾਂਤਕ ਹੁੰਦੀਆਂ ਹੋਈਆਂ ਵੀ ਸੁਨਹਿਰੀ ਇਤਿਹਾਸ ਬਣ ਜਾਂਦੀਆਂ ਹਨ। ਉਂਝ ਤਾਂ ਸਿੱਖ ਧਰਮ ਦੇ ਇਤਿਹਾਸ ਵਿਚ ਅਨੇਕਾਂ ਕਹਾਣੀਆਂ, ਗਾਥਾਵਾਂ, ਘਟਨਾਵਾਂ ਹਨ, ਜੋ ਆਪਣੀ ਸ਼ਾਹਦੀ ਆਪ ਭਰਦੀਆਂ ਹਨ ਪਰ ਸਾਕਾ ਸਰਹੰਦ ਉਨ੍ਹਾਂ ਵਿਚੋਂ ਇਕ ਨਿਵੇਕਲੀ ਵੀ ਹੈ ਕਿਉਂਕਿ ਇਸ ਘਟਨਾ ਨੇ ਸਿੱਖ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਰੋਹ ਦੀ ਜਵਾਲਾ ਨੂੰ ਹੋਰ ਭੜਕਾ ਦਿੱਤਾ। ਨੂਰੇ ਮਾਹੀ ਪਾਸੋਂ ਦਸਮੇਸ਼ ਪਿਤਾ ਜੀ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਪ੍ਰਸੰਗ ਨੂੰ ਸੁਣਿਆ ਤਾਂ ਉਨ੍ਹਾਂ ਨੇ ਤੀਰ ਨਾਲ ਕਾਹੀ ਦੇ ਬੂਟੇ ਨੂੰ ਉਖੇੜਦਿਆਂ ਕਿਹਾ ਕਿ ਮੁਗ਼ਲ ਹਕੂਮਤ ਦੀ ਜੜ੍ਹ ਪੁੱਟੀ ਗਈ ਹੈ। ਇਸ ਸਾਕੇ ਨੇ ਸਿੱਖ ਸੰਘਰਸ਼ ਵਿਚ ਨਵੀਂ ਰੂਹ ਫੂਕ ਦਿੱਤੀ। ਮੁਕਤਸਰ ਦੀ ਜੰਗ ਵਿਚ ਜਿੱਤ ਅਤੇ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹੀ ਉਥਲ-ਪੁਥਲ ਲਿਆਂਦੀ ਕਿ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਹਿੱਲ ਗਈਆਂ, ਸਿੰਘਾਸਨ ਡੋਲਣ ਲੱਗ ਪਿਆ। ਬਹਾਦਰ ਸ਼ਾਹ ਅਤੇ ਉਸ ਪਿੱਛੋਂ ਫ਼ਰੁਖਸ਼ੀਅਰ ਨੂੰ ਖੁਦ ਸਿੱਖਾਂ ਵਿਰੁੱਧ ਮੁਹਿੰਮਾਂ ਦੀ ਅਗਵਾਈ ਕਰਨੀ ਪਈ। ਸਮੇਂ ਦਾ ਹੈਂਕੜਬਾਜ਼ ਵਜ਼ੀਰ ਖਾਂ ਅਤੇ ਉਸ ਦੇ ਦਰਬਾਰੀਆਂ ਦੀ ਜੋ ਦਸ਼ਾ ਹੋਈ, ਉਹ ਇਤਿਹਾਸ ਬਣ ਗਿਆ। ਸਰਹੰਦ 'ਤੇ ਸੁਹਾਗਾ ਫਿਰ ਗਿਆ। ਇਸ ਸਾਕੇ ਪਿੱਛੋਂ ਸਿੱਖ ਉਸ ਮੁਹਾਜ 'ਤੇ ਹੋ ਤੁਰੇ, ਜਿਸ ਦੀ ਮੰਜ਼ਿਲ ਸਿੱਖ ਰਾਜ ਸੀ ਤੇ ਇਹ ਮੰਜ਼ਿਲ ਸਰ ਵੀ ਕੀਤੀ।
ਮਹਾਨ ਘਟਨਾਵਾਂ ਇਤਿਹਾਸ ਸਿਰਜਦੀਆਂ ਹਨ। ਇਨ੍ਹਾਂ ਘਟਨਾਵਾਂ ਕਰਕੇ ਹੀ ਕੌਮਾਂ ਵਿਚ ਅਣਖ ਨਾਲ ਜਿਊਣ ਅਤੇ ਧਰਮ ਯੁੱਧ ਲਈ ਚਾਅ ਪੈਦਾ ਹੁੰਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹਸਨ ਤੇ ਹੁਸੈਨ ਦੀ ਸ਼ਹਾਦਤ ਤੋਂ ਵੀ ਵਿਲੱਖਣ ਤੇ ਨਿਵੇਕਲੀ ਹੈ। ਸਰਹੰਦ ਦੀ ਦਾਸਤਾਨ ਵੀ ਸਿੱਖਾਂ ਲਈ ਕਰਬਲਾ ਦੀ ਕਹਾਣੀ ਤੋਂ ਵਿਲੱਖਣ ਹੈ। ਇਹ ਦਾਸਤਾਨ ਵਿਸਾਹਘਾਤ ਅਤੇ ਜ਼ੁਲਮ ਦਾ ਮੁਕਾਬਲਾ ਠਰੰ੍ਹਮੇ ਤੇ ਦਲੇਰੀ ਨਾਲ ਆਪਾ ਵਾਰਨ ਦੀ ਇਕ ਜਿਊਂਦੀ-ਜਾਗਦੀ ਉਦਾਹਰਣ ਹੈ। ਸਾਕਾ ਸਰਹੰਦ ਦੀ ਦਾਸਤਾਨ ਸਿੱਖ ਹਿਰਦਿਆਂ ਵਿਚ ਲੂੰ-ਕੰਡੇ ਖੜ੍ਹੇ ਕਰਨ ਵਾਲੀ ਕਹਾਣੀ ਹੈ। ਸੀਤ ਭਰੀ ਕਹਿਰ ਦੀ ਰਾਤ ਆਨੰਦਪੁਰ ਛੱਡਣਾ, ਸਰਸਾ ਨੇ ਰਸਤਾ ਰੋਕਣਾ, ਪਰਿਵਾਰ ਦਾ ਖੇਰੂੰ-ਖੇਰੂੰ ਹੋਣਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਸਭ ਘਟਨਾਵਾਂ ਇਸ ਇਤਿਹਾਸਕ ਸਾਕੇ ਦੇ ਵੱਡੇ ਪਹਿਲੂ ਹਨ। ਇਸ ਘਟਨਾ ਦੌਰਾਨ ਵੱਡੇ ਸਾਹਿਬਜ਼ਾਦੇ ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਿਸੇ ਪਾਸੇ ਤੇ ਗੁਰੂ ਜੀ ਦੇ ਮਹਿਲ ਕਿਸੇ ਪਾਸੇ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਕਿਸੇ ਪਾਸੇ ਜਾਣਾ ਪਿਆ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਸਮੇਤ ਗੁਰੂਘਰ ਦੇ ਰਸੋਈਏ ਗੰਗੂ ਨਾਲ ਪਿੰਡ ਖੇੜੀ (ਸਹੇੜੀ) ਵੱਲ ਨਿਕਲ ਗਏ। ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਤੇ ਸਰਕਾਰੀ ਇਨਾਮ ਦੇ ਲਾਲਚ ਨੇ ਗੰਗੂ ਦਾ ਮਨ ਡੁਲਾ ਦਿੱਤਾ। ਵਰ੍ਹਿਆਂ ਦਾ ਖਾਧਾ ਨਮਕ ਗੰਗੂ ਨੇ ਪਲਾਂ ਵਿਚ ਹੀ ਹਰਾਮ ਹੋਣ ਕਰਕੇ ਧਨ ਦੇ ਲਾਲਚ ਨੇ ਮਨ ਨੂੰ ਵਿਸਾਹਘਾਤ ਲਈ ਮਜਬੂਰ ਕਰ ਦਿੱਤਾ। ਜੋ ਕੰਮ ਦੁਸ਼ਮਣ ਨਹੀਂ ਕਰਦਾ, ਉਹ ਗੰਗੂ ਹੱਥੋਂ ਹੋਇਆ ।
ਗੰਗੂ ਨੇ ਬੱਚਿਆਂ ਦੀ ਸੂਹ ਮੁਰਿੰਡੇ ਥਾਣੇ ਦੇ ਦਿੱਤੀ। ਉਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਮੇਤ ਪਕੜ ਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ। ਕਹਿਰ ਦੀ ਸੀਤ ਵਿਚ ਭੁੱਖੇ-ਭਾਣੇ ਸਾਰੀ ਰਾਤ ਦਾਦੀ ਮਾਂ ਦੀ ਗੋਦ 'ਚ ਬੈਠੇ ਸਾਹਿਬਜ਼ਾਦੇ ਪਿਤਾ ਦੀ ਸੂਰਮਗਤੀ, ਦਾਦਿਆਂ-ਪੜਦਾਦਿਆਂ ਦੀ ਕੁਰਬਾਨੀ ਦੀਆਂ ਬਾਤਾਂ ਸੁਣਦੇ ਸਿੱਖੀ ਅਸੂਲਾਂ 'ਤੇ ਦ੍ਰਿੜ੍ਹ ਰਹਿਣ ਲਈ ਸਿੱਖਿਆ ਲੈਂਦੇ ਰਹੇ। ਦਾਦੀ ਮਾਂ ਦੀ ਗੋਦ 'ਚ ਬੈਠਿਆਂ ਬਾਤਾਂ ਸੁਣ ਇੰਨੀ ਦ੍ਰਿੜ੍ਹਤਾ ਆ ਗਈ ਅਤੇ ਉਨ੍ਹਾਂ ਨੇ ਦਾਦੀ ਅੰਮਾ ਨੂੰ ਭਰੋਸਾ ਇਸ ਤਰ੍ਹਾਂ ਦਿੱਤਾ :
ਧੰਨ ਭਾਗ ਹਮਰੇ ਹੈਂ ਮਾਈ। ਧਰਮ ਹੇਤਿ ਤਨ ਜੇ ਕਰਿ ਜਾਈ। (ਪੰਥ ਪ੍ਰਕਾਸ਼)
ਸਾਹਿਬਜ਼ਾਦਿਆਂ ਨੂੰ ਕਚਹਿਰੀ 'ਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦਿਆਂ ਦੇ ਹੌਸਲੇ ਬੁਲੰਦ ਸਨ। ਮਾਤਾ ਗੁਜਰੀ ਜੀ ਦਿਲ ਹੀ ਦਿਲ ਵਿਚ ਫਿਕਰਮੰਦ ਸਨ। ਬੱਚਿਆਂ ਨੂੰ ਤਿਆਰ ਕੀਤਾ ਗਿਆ। ਕਚਹਿਰੀ ਪੇਸ਼ ਹੋਣ 'ਤੇ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਤਿਆਰ ਕਰਦਿਆਂ ਦਾਦੀ ਮਾਂ ਦੀਆਂ ਭਾਵਨਾਵਾਂ ਨੂੰ ਸ਼ਾਇਰ ਅੱਲ੍ਹਾ ਯਾਰ ਖਾਂ ਨੇ ਆਪਣੇ ਸ਼ਬਦਾਂ 'ਚ ਬਿਆਨ ਕੀਤਾ ਹੈ :
ਜਾਨੇ ਸੇ ਪਹਲੇ ਆਓ ਗਲੇ ਲਗਾ ਤੋ ਲੂੰ। ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਿਆਰੇ ਸੇ ਸਰੋਂ ਪ: ਨਨ੍ਹੀ ਸੀ ਕਲਗੀ ਸਜਾ ਤੋ ਲੂੰ। ਮਰਨੇ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋ ਲੂੰ। 72।

ਸਾਹਿਬਜ਼ਾਦਿਆਂ ਨੂੰ ਕਚਹਿਰੀ 'ਚ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਧਾਰਨ ਕਰਨ ਲਈ ਕਿਹਾ ਗਿਆ। ਪਹਿਲਾਂ ਧਨ, ਦੌਲਤ, ਜਾਗੀਰਾਂ, ਸ਼ਾਹੀ ਡੋਲੀਆਂ ਦੇ ਲਾਲਚ ਦਿੱਤੇ ਗਏ ਫਿਰ ਸਰੀਰਕ ਕਸ਼ਟ ਤੇ ਮੌਤ ਦੇ ਡਰਾਵੇ ਦਿੱਤੇ। ਕੋਮਲ ਜਿੰਦਾਂ ਦੇ ਚਿਹਰਿਆਂ 'ਤੇ ਬੀਰਤਾ ਤੇ ਜੁਰਅੱਤ ਪ੍ਰਤੱਖ ਦਿਸ ਰਹੀ ਸੀ। ਸਾਹਿਬਜ਼ਾਦਿਆਂ ਨੇ ਅਡੋਲ ਚਿੱਤ ਰਹਿੰਦਿਆਂ ਰੋਅਬ ਭਰੇ ਜੁਆਬ ਵੀ ਦਿੱਤੇ। ਇਨ੍ਹਾਂ ਜੁਆਬਾਂ ਨੇ ਸਾਰੀ ਅਮੀਰ ਤੇ ਵਜ਼ੀਰ ਮੰਡਲੀ ਨੂੰ ਕੰਬਣੀ ਜਿਹੀ ਛੇੜ ਦਿੱਤੀ, ਕਵੀ ਅੱਲ੍ਹਾ ਯਾਰ ਖਾਂ ਦੇ ਸ਼ਬਦਾਂ 'ਚ :-
ਥੀ ਪਿਆਰੀ ਸੂਰਤੋਂ ਸੇ ਸੁਜ਼ਆਤ ਬਰਸ ਰਹੀ।
ਨਨ੍ਹੀ ਸੀ ਮੂਰਤੋਂ ਸੇ ਥੀ ਜੁਰਅਤ ਬਰਸ ਰਹੀ।
ਰੁਖ਼ ਪਰ ਨਵਾਬ ਕੇ ਸ਼ਕਾਵਤ ਬਰਸ ਰਹੀ।
ਰਾਜੋਂ ਕੇ ਮੂੰਹ ਪਿ ਸਾਫ ਥੀ ਲਾਅਨਤ ਬਰਸ ਰਹੀ।
ਬੱਚੋਂ ਕਾ ਰੋਅਬ ਛਾ ਗਿਆ ਹਰ ਇਕ ਮੁਸ਼ੀਰ ਪਰ।
ਲਰਜ਼ੀ ਸਾ ਪੜ ਗਿਆ ਥਾ ਅਮੀਰੋਂ ਵਜ਼ੀਰ ਪਰ।78। (ਸ਼ਹੀਦਾਨਿ ਵਫ਼ਾ)

ਲਗਾਤਾਰ ਦੋ ਦਿਨ ਲਾਲਚ, ਡਰਾਵੇ ਅਤੇ ਧਮਕੀਆਂ ਦਾ ਦੌਰ ਚਲਦਾ ਰਿਹਾ। ਮੁੱਲਿਆਂ ਤੇ ਕਾਜ਼ੀਆਂ ਨੂੰ ਸਾਹਿਬਜ਼ਾਦਿਆਂ ਦੀ ਸਜ਼ਾ ਨਿਸ਼ਚਿਤ ਕਰਨ ਲਈ ਕਿਹਾ ਗਿਆ, ਜੋ ਅਨੋਖੀ ਵੀ ਹੋਵੇ। ਮਾਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਂ ਨੂੰ ਸੱਦਿਆ ਗਿਆ ਕਿ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਲੈ ਲਵੇ ਪਰ ਸ਼ੇਰ ਮੁਹੰਮਦ ਨੇ ਕਿਹਾ ਕਿ ਦੁਸ਼ਮਣ (ਗੁਰੂ) ਤੋਂ ਬਦਲਾ ਮੈਦਾਨੇ-ਜੰਗ ਵਿਚ ਹੀ ਲਿਆ ਜਾਵੇਗਾ। ਇਨ੍ਹਾਂ ਬੱਚਿਆਂ ਰਾਹੀਂ ਬਦਲਾ ਲੈਣਾ ਪਾਪ ਹੈ, ਖੁਦਾ ਦਾ ਕਹਿਰ ਹੈ। ਇਸ ਲਈ ਰੱਬ ਸਾਨੂੰ ਇਸ ਕਹਿਰ ਤੋਂ ਬਚਾ ਲਵੇ। ਮੁਹੰਮਦ ਸ਼ੇਰ ਖਾਂ ਅੱਲ੍ਹਾ ਯਾਰ ਖਾਂ ਦੀ ਜ਼ੁਬਾਨੀ :
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ। ਮਹਿਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ। 104।

ਅਖੀਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਦੋਵੇਂ ਸਾਹਿਬਜ਼ਾਦੇ ਖੁਸ਼ੀ-ਖੁਸ਼ੀ ਕਸ਼ਟ ਸਹਿ ਰਹੇ ਸਨ। ਸਜ਼ਾ ਦਾ ਭੋਰਾ ਵੀ ਗਮ ਉਨ੍ਹਾਂ ਦੇ ਚਿਹਰਿਆਂ ਉੱਤੇ ਨਹੀਂ ਸੀ, ਜੈਕਾਰੇ ਲਾਉਂਦੇ ਹੋਏ ਉਹ ਸ਼ਹੀਦ ਹੋ ਗਏ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਵੀ ਠੰਡੇ ਬੁਰਜ ਵਿਚ ਗੁਰਪੁਰੀ ਪਿਆਨਾ ਕਰ ਗਏ। ਦੀਵਾਨ ਟੋਡਰ ਮੱਲ ਨੇ ਰਲ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸਸਕਾਰ ਸੋਨੇ ਦੀਆਂ ਮੋਹਰਾਂ ਦੇ ਕੇ ਖਰੀਦੀ ਜ਼ਮੀਨ ਉੱਤੇ ਕੀਤਾ। ਇਸੇ ਸਥਾਨ 'ਤੇ ਅੱਜਕਲ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ। ਇਹ ਆਪਣੀ ਧਨ, ਦੌਲਤ, ਸਭ ਕੁਝ ਲੁਟਾ ਦੇਣ ਵਾਲੀ ਮਿਸਾਲ ਹੈ।
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਜਿਸ ਦਲੇਰੀ ਨਾਲ ਕਚਹਿਰੀ ਵਿਚ ਉੱਤਰ ਦਿੰਦਿਆਂ ਸਿਦਕ ਦਿਲੀ ਦਾ ਸਬੂਤ ਦਿੱਤਾ, ਮੌਤ ਦੇ ਭੈਅ ਤੋਂ ਰਹਿਤ ਹੋ ਕੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ, ਉਹ ਸਾਡੇ ਸਭ ਲਈ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਤੇ ਬੱਚਿਆਂ ਲਈ ਸਿੱਖ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ 'ਤੇ ਪਹਿਰਾ ਦੇਣ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਨਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਗੁਰਮਤਿ ਜੀਵਨ 'ਚ ਦ੍ਰਿੜ੍ਹ ਹੁੰਦਿਆਂ ਸਿੱਖੀ ਸਰੂਪ ਨੂੰ ਸਾਂਭਣ ਦਾ ਪ੍ਰਣ ਲਈਏ।
(ਜਾਰੀ ਕਰਤਾ : ਦਿਲਜੀਤ ਸਿੰਘ 'ਬੇਦੀ' ਐਡੀ. ਸਕੱਤਰ, ਸ਼੍ਰੋਮਣੀ ਗੁ. ਪ੍ਰ. ਕਮੇਟੀ)
- ਜਥੇਦਾਰ ਅਵਤਾਰ ਸਿੰਘ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

  • ਸੰਸਾਰ
  • ਸਰਹਿੰਦ
  • ਸੁਨਹਿਰੀ ਇਤਿਹਾਸ
  • ਕਹਾਣੀਆਂ
  • ਗਾਥਾਵਾਂ
  • ਸਾਹਿਬਜ਼ਾਦਿਆਂ
  • ਮਾਤਾ ਗੁਜਰੀ ਜੀ

ਪ੍ਰਭੂ ਯਿਸੂ ਮਸੀਹ ਅਤੇ ਕ੍ਰਿਸਮਸ

NEXT STORY

Stories You May Like

    • yellow alert in 3 districts of punjab
      ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
    • sad bjp alliance
      ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP...
    • jalandhar cp satinder singh in action mode strict orders issued to officers
      ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
    • terrible road accident in jalandhar
      ਜਲੰਧਰ 'ਚ ਭਿਆਨਕ ਸੜਕ ਹਾਦਸਾ! ਕਾਰ 'ਚ ਫਸੀਆਂ ਰਹੀਆਂ ਲਾਸ਼ਾਂ, ਸਪੋਰਟਸ ਕਾਰੋਬਾਰੀ...
    • padma shri hansraj hans makes a comeback
      ਪਦਮਸ਼੍ਰੀ ਹੰਸਰਾਜ ਹੰਸ ਨੇ ਕੀਤਾ ਕਮਬੈਕ ! 'ਆਜਾ ਦੋਵੇਂ ਨੱਚੀਏ' ਗੀਤ ਕਰ ਰਿਹੈ...
    • suspense still lingers over the date of gymkhana club elections
      ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
    • alawalpur murder case
      ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ...
    • suspense still persists regarding the date of gymkhana club elections
      ਜਿਮਖਾਨਾ ਕਲੱਬ ਚੋਣਾਂ ਦੀ ਤਰੀਕ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
    Trending
    Ek Nazar
    gurdaspur youth returning home from lebanon

    ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

    mother  phone  daughter

    ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

    heavy rain 6 days punjab weather

    9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

    heavy rains expected on sunday

    ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

    a mountain of sorrow fell on the legendary player

    ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

    iminish us role in west asia

    ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

    t dictator kim jong

    ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

    h5n1 bird flu

    ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

    removes top us general

    ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

    ameesha patel is still single at the age of 51

    51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

    united nations statement on pok

    ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

    tuvalu feared tsunami

    ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

    europe silent as media rights

    ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

    shweta tiwari aims at exes raja chaudhary abhinav kohli

    "ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

    balochistan independence day

    ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

    avika gor hospitalised with dengue

    ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

    punjab  s legendary cricketer got married  he tied the knot with this actress

    ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

    heavy rain 6 days punjab weather

    Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • a misplaced knife in the kitchen can empty your pocket
        ਰਸੋਈ 'ਚ ਗਲਤ ਤਰੀਕੇ ਨਾਲ ਰੱਖਿਆ ਗਿਆ ਚਾਕੂ ਕਰ ਸਕਦੈ ਤੁਹਾਡੀ ਜੇਬ ਖਾਲੀ ! ਜਾਣੋ...
      • today the fortune of these 4 zodiac signs will shine
        ਅੱਜ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਕਾਰੋਬਾਰ 'ਚ ਹੋਵੇਗਾ ਵੱਡਾ ਲਾਭ ਤੇ...
      • kedar yog
        9 ਅਗਸਤ ਨੂੰ ਬਣੇਗਾ ਕੇਦਾਰ ਯੋਗ, ਚਮਕ ਜਾਵੇਗੀ ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਕਿਸਮਤ
      • these things kept properly in the kitchen will make you rich
        ਰਸੋਈ 'ਚ ਸਹੀ ਢੰਗ ਨਾਲ ਰੱਖੀਆਂ ਇਹ ਚੀਜ਼ਾਂ ਕਰਨਗੀਆਂ ਤੁਹਾਨੂੰ ਮਾਲਾਮਾਲ ! ਜਾਣੋ...
      • the guru of the supreme will reveal the parts of the 3 zodiac signs
        ਉੱਚ ਦਾ ਗੁਰੂ ਖੋਲ੍ਹੇਗਾ 3 ਰਾਸ਼ੀਆਂ ਦੇ ਭਾਗ ! ਗੁਰੂ ਦੀ 'ਮਹਾ ਕਿਰਪਾ' ਨਾਲ...
      • these things kept on top of the fridge can make you poor
        ਫਰਿੱਜ ਦੇ ਉਪਰ ਰੱਖੀਆਂ ਇਹ ਚੀਜ਼ਾਂ ਕਰ ਸਕਦੀਆਂ ਨੇ ਤੁਹਾਨੂੰ ਕੰਗਾਲ ! ਅੱਜ ਹੀ...
      • today will be   silver   for these zodiac signs
        ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਚਾਂਦੀ' ! ਬਣ ਰਿਹੈ ਦੁਰਲੱਭ ਸੰਯੋਗ, ਨੋਟਾਂ...
      • horoscope astrology
        ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ
      • kanwar yatra flowers rain
        ਕਾਂਵੜ ਯਾਤਰਾ ਦੌਰਾਨ ਕਾਂਵੜੀਆਂ 'ਤੇ ਹੈਲੀਕਾਪਟਰਾਂ ਰਾਹੀਂ ਹੋਵੇਗੀ ਫੁੱਲਾਂ ਦੀ...
      • a watch in the wrong hand can make you poor
        ਗਲਤ ਹੱਥ 'ਚ ਪਾਈ ਗਈ ਘੜੀ ਕਰ ਸਕਦੀ ਹੈ ਤੁਹਾਨੂੰ ਕੰਗਾਲ ! ਜਾਣੋ ਕੀ ਹੈ ਸਹੀ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +