* ਪ੍ਰਮਾਤਮਾ ਦੇ ਅਸਲ ਸਰੂਪ ਨੂੰ ਨਾ ਮੰਨ ਕੇ ਉਸ ਦੀ ਕਥਿਤ ਪੂਜਾ ਕਰਨੀ ਜਾਂ ਕੁਪਾਤਰ ਨੂੰ ਦਾਨ ਦੇਣਾ, ਅਜਿਹੇ ਕਰਮ ਕੋਈ ਕਰਮ ਫਲ ਪ੍ਰਾਪਤ ਨਹੀਂ ਕਰਵਾਉਂਦੇ ਸਗੋਂ ਪਾਪ ਦਾ ਭਾਗੀਦਾਰ ਬਣਾਉਂਦੇ ਹਨ।
* ਪ੍ਰਮਾਤਮਾ ਜਿਸ ਨੂੰ ਜੀਵਨ ਵਿਚ ਸੁਨੇਹਾ ਦੇਣਾ ਚਾਹੁੰਦਾ ਹੈ, ਉਸ ਦੀਆਂ ਬਹੁਤ ਸਾਰੀਆਂ ਸਹੂਲਤਾਂ ਖਤਮ ਕਰ ਦਿੰਦਾ ਹੈ।
* ਪਿਤਾ ਸਿਖਾਉਂਦਾ ਹੈ ਪੈਰਾਂ 'ਤੇ ਸੰਤੁਲਨ ਬਣਾ ਕੇ ਅਤੇ ਉਂਗਲ ਫੜ ਕੇ ਤੁਰਨਾ ਪਰ ਮਾਂ ਸਿਖਾਉਂਦੀ ਹੈ ਸਾਰਿਆਂ ਨਾਲ ਸੰਤੁਲਨ ਬਣਾ ਕੇ ਦੁਨੀਆ ਦੇ ਨਾਲ ਚੱਲਣਾ। ਤਾਂ ਹੀ ਉਹ ਅਲੱਗ ਹੈ, ਮਹਾਨ ਹੈ।
* ਪਾਪ ਦੀ ਇਕ ਸ਼ਾਖਾ ਹੈ ਅਸਾਵਧਾਨੀ।
* ਪਾਪਾਂ ਦਾ ਨਾਸ਼ ਪਛਤਾਵਾ ਕਰਨ ਅਤੇ ਇਨ੍ਹਾਂ ਤੋਂ ਹਮੇਸ਼ਾ ਲਈ ਬਚਣ ਦੇ ਸੰਕਲਪ ਨਾਲ ਹੁੰਦਾ ਹੈ।
* ਪੜ੍ਹਨਾ ਇਕ ਗੁਣਾ, ਚਿੰਤਨਾ ਦੋਗੁਣਾ ਅਤੇ ਆਚਰਣ ਚੋਗੁਣਾ ਕਰਨਾ ਚਾਹੀਦਾ ਹੈ।
* ਪਰਉਪਕਾਰੀ ਤੇ ਸੱਚਾਈ ਪਸੰਦ ਬਣ ਕੇ ਕਰਮ ਕਰਨ ਵਾਲਾ ਦੇਵ ਹੈ।
* ਪੂਰਵਜਾਂ ਦੇ ਗੁਣਾਂ ਅਨੁਸਾਰ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਣਾ ਹੈ।
* 5 ਸਾਲ ਦੀ ਉਮਰ ਤਕ ਪੁੱਤਰ ਨੂੰ ਪਿਆਰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ 10 ਸਾਲ ਤਕ ਉਸ 'ਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਗਲਤੀ ਕਰਨ 'ਤੇ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਪਰ 16 ਸਾਲ ਦੀ ਉਮਰ ਤੋਂ ਬਾਅਦ ਉਸ ਨਾਲ ਦੋਸਤ ਵਾਂਗ ਵਤੀਰਾ ਕਰਨਾ ਚਾਹੀਦਾ ਹੈ।
* ਪੂਰੀ ਦੁਨੀਆ ਵਿਚ 350 ਧਰਮ ਹਨ। ਹਰ ਧਰਮ ਦਾ ਮੂਲ ਤੱਤ ਇਕੋ ਹੈ ਪਰ ਅੱਜ ਲੋਕਾਂ ਦਾ ਧਰਮ ਦੀ ਬਜਾਏ ਆਪਣੇ ਭਜਨ ਜਾਂ ਪੰਥ ਨਾਲ ਜ਼ਿਆਦਾ ਲਗਾਅ ਹੈ।
* ਪਰਮਾਰਥ ਮਨੁੱਖੀ ਜੀਵਨ ਦਾ ਸੱਚਾ ਸਵਾਰਥ ਹੈ।
* ਪਰਉਪਕਾਰ ਤੋਂ ਵਧ ਕੇ ਦੂਜਾ ਕੋਈ ਧਰਮ ਨਹੀਂ।
* ਹੁਨਰ ਅੰਦਰੋਂ ਜਾਗਦਾ ਹੈ ਅਤੇ ਉਸ ਨੂੰ ਜਗਾਉਣ ਲਈ ਸਿਰਫ ਮਨੁੱਖ ਹੋਣਾ ਕਾਫੀ ਹੈ।
* ਪੁੰਨ ਦੀ ਜੈ, ਪਾਪ ਦੀ ਵੀ ਜੈ। ਅਜਿਹੀ ਸੋਚ ਵਿਅਕਤੀ ਨੂੰ ਦਾਰਸ਼ਨਿਕ ਭੁੱਲ-ਭੁਲੱਈਆ ਵਿਚ ਉਲਝਾ ਕੇ ਸੰਸਾਰ ਦਾ ਸਰਵਨਾਸ਼ ਹੀ ਕਰ ਦੇਵੇਗੀ।
ਦਯਾ ਦਾ ਦਾਨ ਲੜਖੜਾਉਂਦੇ ਪੈਰਾਂ ਨੂੰ ਨਵੀਂ ਤਾਕਤ ਦਿੰਦਾ ਹੈ
NEXT STORY