ਚੀਨ ਅਜੇ ਵੀ ਕੁੰਭਕਰਨੀ ਨੀਂਦ 'ਚ ਸੀ. ਸੀ. ਆਈ. ਦੀਆਂ ਗੰਢਾਂ 'ਤੇ ਮਿੱਲਾਂ ਦੀ ਨਜ਼ਰ
ਜੈਤੋ (ਪਰਾਸ਼ਰ) - ਦੇਸ਼ ਦੇ ਉੱਤਰ ਭਾਰਤ ਦੇ ਪ੍ਰਮੁੱਖ ਕਪਾਹ ਉਤਪਾਦਕ ਸੂਬਿਆਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਜ਼ਿਲਾ ਸ਼੍ਰੀਨਗਰ ਅਤੇ ਹਨੂਮਾਨਗੜ੍ਹ ਸਰਕਲ ਦੀ ਮੰਡੀਆਂ ਦੇ ਰੂੰ ਤੇਜੜੀਆਂ ਨੂੰ ਨਵੇਂ ਸਾਲ 'ਚ ਧਨ ਦੇ ਮਾਲਕ ਅਤੇ ਲਕਸ਼ਮੀ ਜੀ ਦੇ ਖਜ਼ਾਨਾ ਮੰਤਰੀ ਕੁਬੇਰ ਨੇ ਤੋਹਫੇ ਦੀ ਬਜਾਏ ਝੱਟਕਾ ਦੇ ਦਿੱਤਾ ਹੈ। ਸੂਤਰਾਂ ਦੇ ਅਨੁਸਾਰ ਦਸੰਬਰ ਮਹੀਨੇ ਦੇ ਦੌਰਾਨ ਰੂੰ ਕੀਮਤਾਂ 'ਚ ਲਗਾਤਾਰ 100 ਤੋਂ 150 ਰੁਪਏ ਪ੍ਰਤੀ ਤੇਜ਼ੀ ਰਹੀ ਪਰ ਨਵੇਂ ਸਾਲ ਦੀ ਆਮਦ 'ਤੇ ਧਨ ਦੇ ਮਾਲਕ ਕੁਬੇਰ ਨੇ ਰੂੰ ਦੇ ਤੇਜੜੀਆਂ ਨੂੰ 45 ਤੋਂ 55 ਰੁਪਏ ਮਣ ਦਾ ਜ਼ੋਰਦਾਰ ਝੱਟਕਾ ਦਿੱਤਾ ਹੈ। ਰੂੰ ਬਾਜ਼ਾਰ 'ਚ 55 ਰੁਪਏ ਪ੍ਰਤੀ ਮਣ ਕੀਮਤਾਂ ਦਾ ਡਿੱਗਣਾ ਭਾਰੀ ਮੰਨਿਆ ਜਾਂਦਾ ਹੈ। ਸੂਤਰਾਂ ਅਨੁਸਾਰ ਪਿਛਲੇ ਹਫਤੇ ਰੂੰ ਹਰਿਆਣਾ 'ਚ 3380 ਰੁਪਏ ਮਣ ਪਹੁੰਚ ਗਿਆ ਸੀ ਜੋ ਇਸ ਹਫਤੇ ਡਿੱਗ ਕੇ 3380 ਤੋਂ 3350 ਰੁਪਏ ਮਣ ਦੇ ਹੇਠਾਂ ਆ ਗਿਆ ਹੈ। ਰੂੰ ਕੀਮਤਾਂ ਡਿੱਗਣ ਨਾਲ ਕਿਸਾਨਾਂ ਦਾ 'ਵ੍ਹਾਈਟ ਗੋਲਡ' (ਕਪਾਹ) ਵੀ 100 ਤੋਂ 150 ਰੁਪਏ ਕੁਇੰਟਲ ਡਿੱਗ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉੱਤਰੀ ਸੂਬਿਆਂ 'ਚ ਮੌਸਮ ਖਰਾਬ ਰਹਿਣ ਨਾਲ ਮੰਡੀ 'ਚ ਕਪਾਹ ਦੀ ਆਮਦ ਕਾਫੀ ਘਟੀ ਹੈ। ਆਮਦ ਘਟਣ ਨਾਲ ਵੀ ਰੂੰ ਦੀ ਕੀਮਤਾਂ 'ਚ ਉਛਾਲ ਨਹੀਂ ਆ ਸਕਿਆ ਹੈ ਕਿਉਂਕਿ ਦੇਸ਼ ਦੀ ਜ਼ਿਆਦਾਤਰ ਸਪਿਨਿੰਗ ਮਿੱਲਾਂ 'ਚ ਰੂੰ ਨੂੰ ਲੈ ਕੇ ਮੰਦੀ ਚੱਲ ਰਹੀ ਹੈ ਜਿਸ ਨਾਲ ਰੂੰ ਦਾ 3 ਮਹੀਨੇ ਤੋਂ ਜ਼ਿਆਦਾ ਦਾ ਸਟਾਕ ਨਹੀਂ ਕਰ ਰਹੀਆਂ ਹਨ। ਕਈ ਮਿੱਲਾਂ ਤਾਂ ਹੈਂਡ-ਟੂ-ਮਾਊਥ ਹੀ ਚੱਲ ਰਹੀਆਂ ਹਨ। ਰੂੰ ਵਪਾਰ ਜਗਤ 'ਚ ਕਰੀਬ 3 ਸਾਲਾਂ ਤੋਂ ਧਨ ਦੀ ਤੰਗੀ ਤੰਗ ਕਰ ਰਹੀ ਹੈ ਪਰ ਪਿਛਲੇ ਸਾਲ 2014 ਤੋਂ ਤਾਂ ਧਨ ਦੀ ਵੱਡੀ ਤੰਗੀ ਬਣੀ ਹੋਈ ਹੈ ਕਿਉਂਕਿ ਚੀਨ ਲਗਭਗ ਇਕ ਸਾਲ ਤੋਂ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਜਿਸ ਨਾਲ 5 ਕਰੋੜ 80 ਲੱਖ ਗੰਢਾਂ ਕਪਾਹ ਦਾ ਬੰਪਰ ਸਟਾਕ ਹੈ। ਚੀਨ ਦੇ ਇਸ ਸਕਾਟ ਨੂੰ ਦੇਖਦੇ ਹੋਏ ਰੂੰ 'ਚ ਤੇਜ਼ੀ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਸ਼ਾਇਦ ਚੀਨ ਇਸ ਸਾਲ ਰੂੰ ਦੀ ਖਰੀਦਦਾਰੀ ਹੀ ਨਾ ਕਰੇ। ਚੀਨ ਪੂਰੇ ਵਿਸ਼ਵ ਨੂੰ ਸਸਤੇ ਰੇਟਾਂ 'ਚ ਰੈਡੀਮੇਡ ਕੱਪੜੇ ਵੇਚ ਰਿਹਾ ਹੈ। ਚੀਨ ਹੀ ਵਿਸ਼ਵ ਦਾ ਸਭ ਤੋਂ ਵੱਡਾ ਕਪਾਹ ਉਤਪਾਦਕ ਦੇਸ਼ ਹੋਣ ਦੇ ਨਾਲ ਹੀ ਸਭ ਤੋਂ ਵੱਡਾ ਉਪਭੋਗਤਾ ਦੇਸ਼ ਵੀ ਹੈ ਜਦਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਬਰਾਮਦ ਦੇਸ਼ ਹੈ। ਪਿਛਲੇ ਸਾਲ ਕਪਾਹ ਸੀਜ਼ਨ ਦੌਰਾਨ ਭਾਰਤ ਤੋਂ ਲਗਭਗ 1 ਕਰੋੜ 14 ਲੱਖ ਗੰਢ ਕਪਾਹ ਦੀ ਬਰਾਮਦ ਹੋਈ ਸੀ। ਦੇਸ਼ 'ਚ ਚਾਲੂ ਕਪਾਹ ਸੀਜ਼ਨ ਦੌਰਾਨ 3.80 ਤੋਂ 3.90 ਕਰੋੜ ਗੰਢਾਂ ਕਪਾਹ ਉਤਪਾਦਨ ਹੋਣ ਦੀ ਖਬਰ ਹੈ ਪਰ ਇਹ ਉਤਪਾਦਨ ਤੇਜੜੀਆਂ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਿਹਾ ਹੈ। ਦੇਸ਼ 'ਚ 20 ਲੱਖ ਗੰਢਾਂ ਕਪਾਹ ਦਰਾਮਦ ਹੋਣ ਅਤੇ 50-55 ਲੱਖ ਗੰਢ ਬਰਾਮਦ ਹੋਣ ਦੀ ਖਬਰ ਆਈ ਹੈ। ਦੇਸ਼ 'ਚ 2 ਕਰੋੜ 90 ਲੱਖ ਗੰਢ ਕਪਾਹ ਦੀ ਖਪਤ ਹੋਣ ਦਾ ਅੰਦਾਜ਼ਾ ਹੈ। ਸੂਤਰਾਂ ਅਨੁਸਾਰ ਦੇਸ਼ 'ਚ ਹੁਣ ਤਕ ਲਗਭਗ 1 ਕਰੋੜ 36 ਲੱਖ ਗੰਢ ਕਪਾਹ ਮੰਡੀਆਂ 'ਚ ਪਹੁੰਚੀਆਂ ਹਨ ਜਿਸ ਵਿਚੋਂ ਸੀ. ਸੀ. ਆਈ. ਨੇ 36 ਲੱਖ ਗੰਢ ਕਪਾਹ ਦੀ ਖਰੀਦਦਾਰੀ ਕੀਤੀ ਹੈ। ਕਿਹਾ ਜਾਂਦਾ ਹੈ ਕਿ ਕੱਪੜਾ ਮੰਤਰਾਲਾ ਨੇ ਕਾਟਨ ਕਾਰਪੋਰੇਸ਼ਨ ਇੰਡੀਆ (ਸੀ. ਸੀ. ਆਈ.) ਨੂੰ ਚਾਲੂ ਕਪਾਹ ਸੀਜ਼ਨ ਦੌਰਾਨ ਫਿਲਹਾਲ 60 ਲੱਖ ਗੰਢ ਕਪਾਹ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ। ਸੀ. ਸੀ. ਆਈ. ਦੁਆਰਾ ਇਸ ਮਹੀਨੇ ਰੂੰ ਗੰਢਾਂ ਸੇਲ ਕਰਨ ਦੀ ਬਾਜ਼ਾਰ 'ਚੋਂ ਆਵਾਜ਼ ਆਈ ਹੈ ਜਿਸ 'ਤੇ ਦੇਸ਼ ਦੀ ਵੱਡੀ ਸਪਿਨਿੰਗ ਮਿੱਲਾਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਦੇਸ਼ 'ਚ ਸਥਿਤ ਮਲਟੀਨੈਸ਼ਨਲ ਕਾਟਨ ਕੰਪਨੀਆਂ ਆਉਂਦੇ ਮਹੀਨਿਆਂ ਦੀ ਐਡਵਾਂਸ ਰੂੰ ਗੰਢ ਵੇਚਣ ਨੂੰ ਤਿਆਰ ਹੈ। ਸੂਤਰਾਂ ਦੀ ਮੰਨੀਏ ਤਾਂ ਸੀ. ਸੀ. ਆਈ. ਦੁਆਰਾ ਰੂੰ ਗੰਢਾਂ ਦੀ ਸੇਲ ਘਟਣ ਜਾਂ ਨਾ ਘਟਨ 'ਤੇ ਆਉਣ ਵਾਲੇ ਦਿਨਾਂ 'ਚ ਰੂੰ ਬਾਜ਼ਾਰ ਤੇਜ਼ੀ-ਮੰਦੀ ਦਾ ਰੁਖ ਕਰ ਸਕਦਾ ਹੈ।
ਕਰਾਰ ਦੀ ਮਿਆਦ ਨੂੰ ਲੈ ਕੇ ਅਟਕੀ ਭਾਰਤ-ਨੇਪਾਲ ਤੇਲ ਪਾਈਪ ਲਾਈਨ
NEXT STORY