ਤਿੱਬਤ ਅਤੇ ਨੇਪਾਲ ਦੀ ਇਹ ਸਪੈਸ਼ਲ ਡਿਸ਼ ਮੋਮੋਜ, ਅੱਜ ਦੁਨੀਆਭਰ 'ਚ ਆਪਣੀ ਪਛਾਣ ਬਣਾ ਚੁੱਕੀ ਹੈ। ਮੋਮੋਜ ਬਿਨ੍ਹਾਂ ਤੇਲ ਮਸਾਲੇ ਦੇ ਬਣਾਏ ਜਾਂਦੇ ਹਨ ਇਸ ਲਈ ਇਹ ਹਰ ਕਿਸੇ ਨੂੰ ਪਸੰਦ ਆਉਂਦੇ ਹਨ। ਮੋਮੋਜ ਤੋਂ ਜ਼ਿਆਦਾ ਲੋਕ ਲਾਲ ਮਿਰਚ ਵਾਲੀ ਚਟਨੀ ਪਸੰਦ ਕਰਦੇ ਹਨ। ਫਿਰ ਅੱਜ ਅਸੀਂ ਤੁਹਾਨੂੰ ਲਾਲ ਮਿਰਚ ਵਾਲੀ ਚਟਨੀ ਬਣਾਉਣੀ ਸਿਖਾਵਾਂਗੇ, ਜੋ ਕੀ ਕਾਫੀ ਆਸਾਨ ਹੈ।
ਬਣਾਉਣ ਲਈ ਸਮੱਗਰੀ:-
ਸੁੱਕੀ ਲਾਲ ਮਿਰਚ-20-25
ਰੈੱਡ ਚਿੱਲੀ ਫਲੈਕਸ- 1 ਚਮਚ
ਹਰੀ ਮਿਰਚ- 1
ਲਸਣ-8,10
ਅਦਰਕ ਪੇਸਟ - 1/2
ਟਮਾਟਰ-1
ਨਿੰਬੂ ਰਸ-1 ਚਮਚ
ਜੈਤੂਨ ਤੇਲ-1 ਚਮਚ
ਨਮਕ ਸੁਆਦ ਅਨੁਸਾਰ
ਧਨੀਆ- 1 ਗੁੱਛਾ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਸੁੱਕੀ ਲਾਲ ਮਿਰਚ ਨੂੰ ਗਰਮ ਪਾਣੀ 'ਚ ਕੁਝ ਘੰਟਿਆਂ ਲਈ ਭਿਓ ਕੇ ਰੱਖੋ, ਜਿਸ ਨਾਲ ਕੀ ਉਹ ਮੁਲਾਇਮ ਹੋ ਜਾਵੇ। ਫਿਰ ਇਸ ਨੂੰ ਨਿਚੋੜ ਕੇ ਕਿਨਾਰੇ ਕਰ ਲਓ। ਹੁਣ ਇਨ੍ਹਾਂ ਨੂੰ ਹੋਰ ਸਮੱਗਰੀਆਂ ਦੇ ਨਾਲ ਮਿਕਸ ਕਰੋਂ ਅਤੇ ਮਿਕਸਰ 'ਚ ਪੀਸ ਕੇ ਪੇਸਟ ਬਣਾ ਲਓ। ਤੁਸੀਂ ਆਪਣੇ ਸੁਆਦ ਅਨੁਸਾਰ ਲਾਲ ਮਿਰਚ ਦੀ ਮਾਤਰਾ ਵਧਾ ਜਾਂ ਘਟਾ ਵੀ ਸਕਦੇ ਹੋ। ਤੁਹਾਡੀ ਚਟਨੀ ਤਿਆਰ ਹੈ, ਇਸ ਨੂੰ ਗਰਮਾ-ਗਰਮ ਮੋਮੋਜ ਦੇ ਨਾਲ ਖਾਓ।
ਉਨੀਂ ਦਿਨੀਂ ਵੱਧ ਜਾਂਦੀ ਹੈ ਔਰਤਾਂ 'ਚ ਸਮੋਕਿੰਗ ਦੀ ਲਲਕ
NEXT STORY