ਸਰੀਰ ਅਤੇ ਬੁੱਲ੍ਹਾਂ ਦੇ ਉਪਰ ਜਦੋਂ ਅਣਚਾਹੇ ਵਾਲ ਨਿਕਲਦੇ ਹਨ ਤਾਂ ਇਹ ਕਈ ਔਰਤਾਂ ਲਈ ਸ਼ਰਮਸਾਰ ਕਰ ਦੇਣ ਵਾਲੀ ਗੱਲ ਬਣ ਜਾਂਦੀ ਹੈ। ਕਈ ਔਰਤਾਂ ਨੂੰ ਵੈਕਸਿੰਗ ਅਤੇ ਸ਼ੇਵਿੰਗ ਕਰਨ 'ਚ ਆਲਸ ਹੁੰਦਾ ਹੈ ਜਾਂ ਫਿਰ ਸਮਾਂ ਨਾ ਹੋਣ ਦੇ ਕਾਰਨ ਉਹ ਉਸ 'ਤੇ ਧਿਆਨ ਨਹੀਂ ਦੇ ਪਾਉਂਦੀ ਹੈ ਪਰ ਹੁਣ ਇਸ ਗੱਲ ਨੂੰ ਇੰਨਾ ਤੂਲ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਕੁਝ ਘਰੇਲੂ ਨੁਸਖੇ ਨਾਲ ਹੀ ਅਣਚਾਹੇ ਵਾਲਾਂ ਤੋਂ ਮੁਕਤੀ ਪਾ ਸਕਦੀ ਹੈ। ਕੱਚੇ ਪਪੀਤੇ 'ਚ ਅੰਜਾਇਮ ਹੁੰਦੀ ਹੈ, ਜਿਸ ਨੂੰ ਲਗਾਤਾਰ ਚਮੜੀ 'ਤੇ ਲਗਾਉਣ ਨਾਲ ਵਾਲ ਦੀ ਜੜ ਕਮਜ਼ੋਰ ਪੈ ਜਾਂਦੀ ਹੈ ਅਤੇ ਹੌਲੀ-ਹੌਲੀ ਵਾਲ ਆਉਣੇ ਬੰਦ ਹੋ ਜਾਂਦੇ ਹਨ।
ਕੱਚਾ ਪਪੀਤਾ ਅਤੇ ਹਲਦੀ:- ਪਪੀਤੇ ਤੋਂ ਇਲਾਵਾ ਹਲਦੀ ਵੀ ਅਣਚਾਹੇ ਵਾਲ ਅਤੇ ਇੰਫੈਕਸ਼ਨ ਤੋਂ ਬਚਾਉਂਦੀ ਹੈ। ਇਸ ਪੈਕ ਨੂੰ ਬਣਾਉਣ ਲਈ ਕੱਚੇ ਪਪੀਤੇ ਦੇ ਕੁਝ ਟੁੱਕੜੇ ਕੱੱਟੋ ਅਤੇ ਉਸ ਦਾ ਪੇਸਟ ਬਣਾ ਲਓ ਫਿਰ ਇਸ 'ਚ ਇਕ ਚੁਟਕੀ ਹਲਦੀ ਪਾਓ। ਇਸ ਪੇਸਟ ਨੂੰ ਉਸ ਜਗ੍ਹਾਂ 'ਤੇ ਲਗਾਓ ਜਿਥੇ ਵਾਲਾਂ ਨੂੰ ਕੱਢਣਾ ਹੈ। ਜਦੋਂ ਪੈਕ ਸੁੱਕ ਜਾਵੇ ਤਾਂ ਉਦੋਂ ਸਕੱਰਬ ਕਰਕੇ ਇਸ ਨੂੰ ਕੱਢ ਦਿਓ। ਚੰਗਾ ਰਿਜਲਟ ਪਾਉਣ ਲਈ ਅਜਿਹਾ ਹਫਤੇ 'ਚ ਇਕ ਵਾਰ ਜ਼ਰੂਰ ਕਰੋਂ।
ਕੱਚਾ ਪਪੀਤਾ, ਹਲਦੀ, ਬੇਸਨ ਅਤੇ ਐਲੋਵੇਰਾ:- ਇਸ ਪੈਕ ਨੂੰ ਬਣਾਉਣ ਲਈ ਕੱਚੇ ਪਪੀਤੇ ਦੇ ਕੁਝ ਟੱਕੜੇ ਲੈ ਕੇ ਪੀਸ ਲਓ। ਫਿਰ ਇਸ 'ਚ ਐੈਲੋਵੇਰਾ ਦਾ ਪਲਪ, 1 ਚੁਟਕੀ ਹਲਦੀ ਅਤੇ ਬੇਸਨ ਮਿਕਸ ਕਰੋਂ। ਇਸ ਪੇਸਟ ਨੂੰ ਲਗਾਓ ਅਤੇ ਸੁੱਕਣ ਦਿਓ, ਫਿਰ ਇਸ ਸਕਰੱਬ ਨੂੰ ਕੱਢ ਲਓ। ਇਸ ਨਾਲ ਤੁਹਾਨੂੰ ਕਾਫੀ ਚੰਗੀ ਲਾਭ ਮਿਲੇਗਾ।
ਸਾਵਧਾਨੀ:- ਜੇਕਰ ਤੁਹਾਨੂੰ ਕਿਸੀ ਵੀ ਸਮੱਗਰੀ ਤੋਂ ਐਲਰਜ਼ੀ ਹੁੰਦੀ ਹੈ ਤਾਂ ਉਸ ਦੀ ਵਰਤੋਂ ਨਾ ਕਰੋਂ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਘਰੇਲੂ ਢੰਗ ਨਾਲ ਇਕ ਵਾਰ 'ਚ ਕੰਮ ਨਹੀਂ ਕਰਦੇ ਇਸ ਲਈ ਇਨ੍ਹਾਂ ਨੂੰ ਲਗਾਤਾਰ ਅਜ਼ਮਾਉਣਾ ਪੈਂਦਾ ਹੈ। ਇਸ ਪੈਕ ਨੂੰ ਹਫਤੇ 'ਚ ਇਕ ਵਾਰ ਜ਼ਰੂਰ ਲਗਾਓ, ਤੁਹਾਨੂੰ ਇਸ ਦਾ ਰਿਜਲਟ ਜਲਦੀ ਹੀ ਦੇਖਣ ਨੂੰ ਮਿਲੇਗਾ।
ਮੋਮੋਸ ਦੇ ਨਾਲ ਬਣਾਓ ਲਾਲ ਮਿਰਚ ਦੀ ਚਟਨੀ
NEXT STORY