ਸਿੰਗਾਪੁਰ- ਕੌਮਾਂਤਰੀ ਪੱਧਰ 'ਤੇ ਸ਼ੇਅਰ ਬਾਜ਼ਾਰ ਅਤੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਪੀਲੀ ਧਾਤ ਦੇ ਤਿੰਨ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨਾ 200 ਰੁਪਏ ਚੜ੍ਹ ਕੇ 10 ਹਫਤਿਆਂ ਦੇ ਸਭ ਤੋਂ ਉੱਚੇ ਪੱਧਰ 27500 ਰੁਪਏ ਪ੍ਰਤੀ 10 ਗ੍ਰਾਮ ਬੋਲਿਆ ਗਿਆ ਅਤੇ ਚਾਂਦੀ 550 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਛਲਾਂਗ ਲਗਾ ਕੇ ਡੇਢ ਹਫਤੇ ਤੋਂ ਬਾਅਦ 37300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਿਛਲੇ ਸੈਸ਼ਨ 'ਚ ਸੋਨੇ 'ਚ ਆਈ 1.3 ਫੀਸਦੀ ਦੀ ਤੇਜ਼ੀ ਬਰਕਰਾਰ ਰਹੀ ਅਤੇ ਇਹ 0.5 ਫੀਸਦੀ ਉੱਪਰ ਲਗਭਗ ਤਿੰਨ ਹਫਤੇ ਦੇ ਸਭ ਤੋਂ ਉੱਚੇ ਪੱਧਰ 1210.10 ਡਾਲਰ ਪ੍ਰਤੀ ਔਂਸ 'ਤੇ ਗਿਆ। ਅਮਰੀਕੀ ਸੋਨਾ ਵਾਅਦਾ ਵੀ 0.51 ਫੀਸਦੀ ਉੱਪਰ 1210.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਕੱਚੇ ਤੇਲ 'ਚ ਸੋਮਵਾਰ ਨੂੰ ਆਈ ਪੰਜ ਫੀਸਦੀ ਤੋਂ ਵੱਧ ਦੀ ਗਿਰਾਵਟ ਅਤੇ ਯੂਰੋ ਜ਼ੋਨ 'ਚ ਯੂਨਾਨ ਸੰਕਟ ਦੇ ਮੱਦੇਨਜ਼ਰ ਪੈਦਾ ਹੋਈ ਚਿੰਤਾ ਨਾਲ ਸ਼ੇਅਰ ਬਾਜ਼ਾਰ ਨੂੰ ਜ਼ਬਰਦਸਤ ਨੁਕਸਾਨ ਹੋਣ ਨਾਲ ਸੋਨੇ ਦੀ ਚਮਕ ਵੱਧ ਗਈ ਹੈ। ਪੀਲੀ ਧਾਤੂ ਨੂੰ 'ਸੁਰੱਖਿਅਤ ਨਿਵੇਸ਼ ' ਮੰਨਿਆ ਜਾਂਦਾ ਹੈ ਅਤੇ ਸ਼ੇਅਰ ਬਾਜ਼ਾਰ ਦੇ ਹੇਠਾਂ ਆਉਣ ਨਾਲ ਨਿਵੇਸ਼ਕਾਂ ਨੇ ਸੋਨੇ ਦਾ ਰੁਖ ਕੀਤਾ। ਸਿੰਗਾਪੁਰ 'ਚ ਚਾਂਦੀ ਹਾਜ਼ਰ 0.68 ਫੀਸਦੀ ਚੜ੍ਹ ਕੇ 16.25 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਸਥਾਨਕ ਬਾਜ਼ਾਰ 'ਚ ਲਗਾਤਾਰ ਤੀਜੇ ਦਿਨ ਸੋਨੇ 'ਚ ਬੜ੍ਹਤ ਦੇਖੀ ਗਈ। ਮੰਗਲਵਾਰ ਨੂੰ 200 ਰੁਪਏ ਦੀ ਤੇਜ਼ੀ ਦੇ ਨਾਲ ਸੋਨਾ 29 ਅਕਤੂਬਰ 2014 ਤੋਂ ਬਾਅਦ ਸਭ ਤੋਂ ਉੱਚੇ ਪੱਧਰ 27500 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ ਗਿੰਨੀ ਵਿਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ ਪਿਛਲੇ ਦਿਨ ਦੇ 23700 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਟਿਕਿਆ ਰਿਹਾ।
ਚਾਂਦੀ ਹਾਜ਼ਰ 'ਚ ਵੀ ਲਗਾਤਾਰ ਦੂਜੇ ਦਿਨ ਤੇਜ਼ੀ ਰਹੀ ਅਤੇ ਇਹ 550 ਰੁਪਏ ਉਛਲ ਕੇ 37300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਵਾਅਦਾ ਵੀ 450 ਰੁਪਏ ਚੜ੍ਹ ਕੇ 37220 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਚਾਂਦੀ ਦੀ ਬੜ੍ਹਤ ਦਾ ਅਸਰ ਸਿੱਕਾ ਗਾਹਕੀ ਅਤੇ ਵਿਕਰੀ 'ਤੇ ਵੀ ਦੇਖਿਆ ਗਿਆ ਜੋ ਇਕ-ਇਕ ਹਜ਼ਾਰ ਰੁਪਏ ਚੜ੍ਹ ਕੇ ਕ੍ਰਮਵਾਰ 61 ਹਜ਼ਾਰ ਅਤੇ 62 ਹਜ਼ਾਰ ਰੁਪਏ ਪ੍ਰਤੀ ਸੈਂਕੜਾ ਬੋਲੇ ਗਏ
ਕਾਰੋਬਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ 'ਚ ਆਈ ਮਜ਼ਬੂਤੀ ਦੇ ਕਾਰਨ ਸਥਾਨਕ ਪੱਧਰ 'ਤੇ ਵੀ ਸੋਨੇ 'ਚ ਤੇਜ਼ੀ ਦੇਖੀ ਗਈ ਹੈ ਹਾਲਾਂਕਿ ਪਿਛਲੇ ਕੁਝ ਹਫਤਿਆਂ ਤੋਂ ਕੌਮਾਂਤਰੀ ਦਬਾਅ ਦੇ ਬਾਵਜੂਦ 27000 ਰੁਪਏ ਦੇ ਮਨੋਵਿਗਿਆਨਕ ਪੱਧਰ ਦੇ ਉੱਪਰ ਬਣੇ ਰਹਿਣ ਨਾਲ ਅਜੇ ਇਸ 'ਚ ਸੰਸਾਰਕ ਬਾਜ਼ਾਰ ਦੀ ਤਰ੍ਹਾਂ ਉਛਾਲ ਨਹੀਂ ਦੇਖਿਆ ਗਿਆ ਹੈ। ਆਉਣ ਵਾਲੇ ਦਿਨਾਂ 'ਚ ਇਸ 'ਚ ਹੋਰ ਤੇਜ਼ੀ ਆ ਸਕਦੀ ਹੈ।
ਸੂਟਕੇਸ ਦੀ ਚਾਬੀ ਗੁਆਚ ਗਈ, ਕੋਈ ਗੱਲ ਨਹੀਂ ਸਮਾਰਟਫੋਨ ਤਾਂ ਹੈ ਨਾ...
NEXT STORY