ਨਿਊਯਾਰਕ- ਅਮਰੀਕਾ ਦੀ ਇਕ ਕੰਪਨੀ ਨੇ ਇਕ ਅਜਿਹਾ ਸਮਾਰਟ ਲੌਕ ਬਣਾਇਆ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟ ਫੋਨ ਨਾਲ ਸਿਰਫ ਸਵਾਈਪ ਕਰਕੇ ਆਪਣੇ ਸੂਟਕੇਸ ਦਾ ਲੌਕ ਖੋਲ੍ਹ ਸਕਦੇ ਹੋ। ਸਫਰ ’ਚ ਕਈ ਲੋਕ ਆਪਣੇ ਸੂਟਕੇਸ ਦੀ ਚਾਬੀ ਗੁਆ ਦਿੰਦੇ ਹਨ ਜਾਂ ਉਸ ਦਾ ਪਾਸਵਰਡ ਭੁੱਲ ਜਾਂਦੇ ਹਨ। ‘ਈ-ਜ਼ੀ ਟਚ’ ਨਾਮਕ ਇਕ ਲੌਕ ਉਨ੍ਹਾਂ ਲੋਕਾਂ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ। ਇਸ ਨਵੀਂ ਤਕਨੀਕ ’ਚ ਐਨ. ਐਫ. ਸੀ. (ਨੀਅਰ ਫੀਲਡ ਕਮਿਊਨੀਕੇਸ਼ਨ) ਦੀ ਮਦਦ ਨਾਲ ਸਮਾਰਟਫੋਨ, ਟੈਬਲੇਟ ਜਾਂ ਸਮਾਰਟਵਾਚ ਨੂੰ ਸੂਟਕੇਸ ’ਚ ਲੱਗੇ ਲੌਕ ਦੀ ਚਾਬੀ ਜਾਂ ਪਾਸਵਰਡ ਮੁਹੱਈਆ ਹੋ ਜਾਂਦੇ ਹਨ।
ਐਨ. ਐਫ. ਸੀ. ਕੁਝ ਸੈਂਟੀਮੀਟਰ ਦੇ ਫਾਸਲੇ ’ਤੇ ਦੋ ਡਿਵਾਈਸਜ਼ ਦਰਮਿਆਨ ਡਾਟਾ ਟਰਾਂਸਫਰ ਨੂੰ ਸੰਭਵ ਬਣਾਉਂਦਾ ਹੈ। ਪਰ ਬਲੂਟੁਥ ਨਾਲੋਂ ਵੱਖਰਾ ਇਸ ’ਚ ਕਿਸੇ ਪੇਯਰਿੰਗ ਕੋਡ ਦੀ ਲੋੜ ਨਹੀਂ ਹੈ। ਇਸ ਤਕਨੀਕ ਦੀਆਂ ਖੂਬੀਆਂ ਦੱਸਦੇ ਹੋਏ ਕੰਪਨੀ ਕਹਿੰਦੀ ਹੈ ਕਿ ਇਸ ’ਚ ਚਾਬੀ ਗੁਆਚਣ ਦਾ ਕੋਈ ਡਰ ਨਹੀਂ ਰਹਿੰਦਾ, ਖਾਸ ਨੰਬਰ ਭਰਨ ਦੀ ਵੀ ਲੋੜ ਨਹੀਂ ਹੈ, ਨਾ ਹੀ ਕਿਸੇ ਕੋਡ ਨੂੰ ਯਾਦ ਰੱਖਣ ਦੀ ਲੋੜ ਹੈ।
ਕੰਪਨੀ ਨੇ ਆਪਣੀ ਵੈ¤ਬਸਾਈਟ ’ਤੇ ਦੱਸਿਆ ਕਿ ਇਹ ਦੁਨੀਆ ’ਚ ਆਪਣਾ ਇਸ ਤਰ੍ਹਾਂ ਦਾ ਪਹਿਲਾ ਸਮਾਰਟ ਲੌਕ ਹੈ, ਜੋ ਨਵੀਨਤਮ ਤਕਨੀਕ ਨਾਲ ਲੈ¤ਸ ਹੈ। ਇਹ ਆਈਡੈਂਟੀਫਿਕੇਸ਼ਨ ਤਕਨੀਕ ਨੂੰ ਇਕ ਨਵਾਂ ਪੱਧਰ ਦਿੰਦਾ ਹੈ ਅਤੇ ਲੌਕ ਸਿਸਟਮ ਨਾਲ ਜੁੜੀਆਂ ਯਾਂਤਰਿਕ ਸਮੱਸਿਆਵਾਂ ਦਾ ਹਲ ਵੀ ਕਰਦਾ ਹੈ। ‘ਈ-ਜ਼ੀ ਟਚ ਬੈਟਰੀ’ ’ਤੇ ਚੱਲਦਾ ਹੈ ਜਿਸ ਨੂੰ ਕਿਸੇ ਵੀ ਪੋਰਟੇਬਲ ਪਾਵਰ ਸੋਰਸ ਨਾਲ ਚਾਰਜ ਕੀਤਾ ਜਾ ਸਕਦਾ ਹੈ।
ਇਹ ਤਾਂ ਨਹੀਂ ਸੈਮਸੰਗ ਦੀ ਗਲੈਕਸੀ ਐਸ ਸੀਰੀਜ਼ ਦਾ ਨਵਾਂ ਸਮਾਰਟਫੋਨ! (ਵੀਡੀਓ)
NEXT STORY