ਜੰਮੂ - ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਫਰਾਂਸੀਸੀ ਪੱਤਰਿਕਾ ਸ਼ਾਰਲੀ ਹੇਬਦੋ ਦੇ ਦਫਤਰ ਦੇ 'ਤੇ ਹਮਲਾ ਇਸਲਾਮ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੰਮ ਹੈ।
ਉਮਰ ਨੇ ਟਵਿਟਰ 'ਤੇ ਲਿਖਿਆ ਹੈ ਕਿ ਜੋ ਲੋਕ ਮੇਰੇ ਧਰਮ ਦੇ ਨਾਂ 'ਤੇ ਲੋਕਾਂ ਦੀ ਹੱਤਿਆ ਕਰਦੇ ਫਿਰਦੇ ਰਹਿੰਦੇ ਹਨ, ਮੁਸਲਮਾਨਾਂ ਅਤੇ ਇਸਲਾਮ ਨੂੰ ਉਨ੍ਹਾਂ ਤੋਂ ਵੱਡਾ ਨੁਕਸਾਨ ਕੋਈ ਨਹੀਂ ਪਹੁੰਚਾਉਂਦਾ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਫਰਾਂਸ ਵਿਚ ਤਿੰਨ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ 10 ਪੱਤਰਕਾਰਾਂ ਅਤੇ ਦੋ ਪੁਲਸਕਰਮੀਆਂ ਦੀ ਹੱਤਿਆ ਕਰ ਦਿੱਤੀ। ਇਹ ਫਰਾਂਸ 'ਚ ਪਿਛਲੇ 4 ਦਹਾਕਿਆਂ ਵਿਚ ਹੋਇਆ ਸਭ ਤੋਂ ਵਧ ਭਿਆਨਕ ਹਮਲਾ ਹੈ।
ਹੁਣ ਡਾਕ ਟਿਕਟ 'ਤੇ ਹੋਵੇਗੀ ਤੁਹਾਡੀ ਫੋਟੋ!
NEXT STORY