ਇਲਾਹਾਬਾਦ- ਡਾਕ ਟਿਕਟ 'ਤੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਜਾਂ ਦੇਸ਼ ਦੇ ਕਿਸੇ ਮਹਾਨ ਸ਼ਖਸੀਅਤ ਦੀ ਫੋਟੋ ਹੀ ਨਹੀਂ, ਸਗੋਂ ਕਿ ਹੁਣ ਤੁਹਾਡੀ ਫੋਟੋ ਵੀ ਹੋ ਸਕਦੀ ਹੈ। ਡਾਕ ਸੇਵਾ ਦੇ ਨਿਰਦੇਸ਼ਕ ਕ੍ਰਿਸ਼ਨ ਕੁਮਾਰ ਯਾਦਵ ਨੇ ਦੱਸਿਆ ਕਿ ਡਾਕ ਵਿਭਾਗ 9 ਜਾਂ 10 ਜਨਵਰੀ ਨੂੰ ਉੱਤਰ ਮੱਧ ਖੇਤਰ ਸੰਸਕ੍ਰਿਤਕ ਕੇਂਦਰ, ਇਲਾਹਾਬਾਦ 'ਚ ਆਯੋਜਿਤ ਦੋ ਦਿਨਾਂ ਡਾਕ ਟਿਕਟ ਪ੍ਰਦਰਸ਼ਨੀ ਇਲਾਫਿਲੇਕਸ-2015 'ਚ 'ਮਾਈ ਸਟੈਪ' ਦੀ ਸਹੂਲਤ ਦਿੱਤੀ ਜਾਵੇਗੀ ਤਾਂ ਕਿ ਉਹ ਡਾਕ ਟਿਕਟ 'ਤੇ ਆਪਣੀ ਫੋਟੋ ਦੇਖ ਸਕਣ।
ਯਾਦਵ ਨੇ ਦੱਸਿਆ ਕਿ ਮਾਈ ਸਟੈਪ ਸੇਵਾ ਦਾ ਲਾਭ ਉਠਾਉਣ ਲਈ ਇਕ ਫਾਰਮ ਭਰ ਕੇ ਉਸ ਦੇ ਨਾਲ ਆਪਣੀ ਫੋਟੋ ਅਤੇ 300 ਰੁਪਏ ਜਮਾਂ ਕਰਨ ਹੋਣਗੇ। ਡਾਕ ਵਿਭਾਗ ਫੋਟੋ ਸਕੈਨ ਕਰ ਕੇ ਤੁਹਾਡੀ ਖੂਬਸੂਰਤ ਡਾਕ ਟਿਕਟ ਬਣਾ ਦੇਵੇਗਾ। ਇਕ ਸ਼ੀਟ 'ਚ ਕੁੱਲ 12 ਡਾਕ ਟਿਕਟਾਂ ਨਾਲ ਫੋਟੋ ਲਾਈ ਜਾ ਸਕਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਤੁਰੰਤ ਫੋਟੋ ਖਿਚਵਾਉਣਾ ਚਾਹੁੰਦਾ ਹੈ ਤਾਂ ਉਸ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜ ਰੁਪਏ ਦੀ ਡਾਕ ਟਿਕਟ 'ਚ ਤੁਹਾਡੀ ਤਸਵੀਰ ਹੋਵੇਗੀ, ਉਸ ਨੂੰ ਦੇਸ਼ ਭਰ ਵਿਚ ਕਿਤੇ ਵੀ ਭੇਜਿਆ ਜਾ ਸਕਦਾ ਹੈ। ਇਸ 'ਤੇ ਸਿਰਫ ਜੀਊਂਦੇ ਵਿਅਕਤੀ ਦੀ ਹੀ ਤਸਵੀਰ ਲਾਈ ਜਾ ਸਕਦੀ ਹੈ।
ਕੀ ਤੁਸੀਂ ਕਦੇ ਦੇਖੀ ਹੈ ਅਜਿਹੇ ਸਰੀਰ ਵਾਲੀ ਬੱਚੀ! (ਵੀਡੀਓ)
NEXT STORY