ਲਿਪਸਟਿਕ ਮੇਕਅਪ ਦਾ ਸਭ ਤੋਂ ਵੱਡਾ ਹਿੱਸਾ ਹੈ। ਲਿਪਸਟਿਕ ਦਾ ਇਕ ਕੋਟ ਤੁਹਾਡੇ ਚਿਹਰੇ 'ਤੇ ਚਮਚ ਲਿਆ ਦਿੰਦਾ ਹੈ। ਹਰ ਔਰਤ ਦੇ ਪਰਸ 'ਚ ਇਕ ਲਿਪਸਟਿਕ ਦਾ ਸ਼ੇਡ ਜ਼ਰੂਰ ਹੋਣਾ ਚਾਹੀਦਾ ਜਿਸ ਦੀ ਉਹ ਕਿਤੇ ਵੀ ਅਤੇ ਕਦੀ ਵੀ ਵਰਤੋਂ ਕਰ ਸਕੇ ਪਰ ਕਈ ਲੜਕੀਆਂ ਨੂੰ ਉਸ ਸਮੇਂ ਖਰਾਬ ਲੱਗਦਾ ਹੈ ਜਦੋਂ ਉਨ੍ਹਾਂ ਦੀ ਸਵੇਰ ਲਗਾਈ ਲਿਪਸਟਿਕ ਦੁਪਹਿਰ 'ਚ ਹੀ ਫਿੱਕੀ ਪੈ ਜਾਂਦੀ ਹੈ। ਜੇਕਰ ਤੁਹਾਡੀ ਲਿਪਸਟਿਕ ਲੰਬੇ ਸਮੇਂ ਤੱਕ ਬਰਕਰਾਰ ਨਹੀਂ ਰਹਿੰਦੀ ਤਾਂ ਅਪਣਾਓ ਸਾਡੇ ਦੱਸੇ ਕੁਝ ਸਿੰਪਲ ਜਿਹੇ ਟਿਪਸ ਨੂੰ।
ਬੁੱਲ੍ਹਾਂ ਨੂੰ ਰੱਖੋ ਸਿਹਤਮੰਦ:-ਜੇਕਰ ਤੁਹਾਡੇ ਬੁੱਲ੍ਹ ਹੈਲਦੀ ਹਨ ਤਾਂ ਲਿਪਸਟਿਕ ਆਪਣੀ ਥਾਂ 'ਤੇ ਲੰਬੇ ਸਮੇਂ ਤੱਕ ਨਹੀਂ ਟਿੱਕੀ ਰਹੇਗੀ। ਬੁੱਲ੍ਹਾਂ ਨੂੰ ਲਗਾਤਾਰ ਸਕੱਰਬ ਨਾਲ ਸਕਰੱਬ ਕਰੋਂ, ਜਿਸ ਨਾਲ ਉਹ ਸਮੂਥ ਰਹਿਣ। ਤੁਸੀਂ ਇਸ ਲਈ ਟੂਥ ਬਰੱਥ ਦੀ ਵੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਬੁੱਲ੍ਹਾਂ 'ਤੇ ਲਿਪ ਬਾਮ ਲਗਾਉਣੀ ਨਾ ਭੁੱਲੋ।
ਲਿਪ ਪੈਂਸਿਲ:- ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹ 'ਤੇ ਲਿਪ ਪੈਂਸਿਲ ਲਗਾਓ। ਤੁਸੀਂ ਇਸ ਲਈ ਨਿਊਡ ਲਿਪ ਕਲਰ ਦੀ ਵਰਤੋਂ ਕਰ ਸਕਦੇ ਹੋ, ਇਹ ਸਾਰੇ ਪ੍ਰਕਾਰ ਦੀ ਲਿਪਸਟਿਕ ਸ਼ੇਡ ਲਈ ਕੰਮ ਕਰੇਗੀ। ਲਿਪ ਪੈਂਸਿਲ ਨੂੰ ਬੁੱਲ੍ਹ ਦੇ ਵਿਚਕਾਰ ਹੱਠਾਂ ਵੱਲ ਲਗਾ ਕੇ ਪੂਰੇ ਬੁੱਲ੍ਹਾਂ 'ਤੇ ਮਿਕਸ ਕਰੋਂ।
ਲਿਪਸਟਿਕ ਲਗਾਉਣ ਲਈ ਲਿਪ ਬਰੱਸ਼ ਦੀ ਵਰਤੋਂ:- ਲਿਪਸਟਿਕ ਨੂੰ ਬਰੱਸ਼ ਨਾਲ ਲਗਾਉਣ ਦਾ ਫਾਇਦਾ ਇਹ ਹੈ ਕਿ ਪ੍ਰੈਸ਼ਰ ਨਾਲ ਲਗਾਈ ਜਾ ਸਕਦੀ ਹੈ ਅਤੇ ਤੁਹਾਡੇ ਹੱਥਾਂ ਨੂੰ ਕੰਟਰੋਲ ਵੀਉਸ 'ਤੇ ਬਣਿਆ ਰਹੇਗਾ। ਬਰੱਸ਼ ਨਾਲ ਲਗਾਉਂਦੇ ਸਮੇਂ ਧਿਆਨ ਰੱਖੋ ਕਿ ਬਰੱਸ਼ 'ਚ ਜ਼ਿਆਦਾ ਕਲਰ ਨਾ ਭਰੋਂ। ਆਪਣੇ ਬਰੱਸ਼ ਨੂੰ ਹਫਤੇ 'ਚ ਇਕ ਵਾਰ ਜ਼ਰੂਰ ਸਾਫ ਕਰੋਂ।
ਬਲੋਟਿੰਗ:-ਜਦੋਂ ਤੁਸੀਂ ਆਪਣਾ ਪਹਿਲਾਂ ਕੋਟ ਲਗਾ ਲਓ ਤਾਂ ਆਪਣੇ ਬੁੱਲ੍ਹਾਂ ਨੂੰ ਟਿਸ਼ੂ ਪੇਪਰ ਦੇ ਵਿਚਕਾਰ 'ਚ ਦਬਾ ਕੇ ਜ਼ਿਆਦਾਤਰ ਲਿਪਸਟਿਕ ਕੱਢ ਲਓ। ਪਹਿਲਾਂ ਕੋਟ ਨੂੰ ਜੇਕਰ ਬਲੋਟਿੰਗ ਪੇਪਰ 'ਤੇ ਸਾਫ ਕਰ ਲਿਓ ਤਾਂ ਸਮਝੋ ਕਿ ਤੁਹਾਡੀ ਲਿਪਸਟਿਕ ਜ਼ਿਆਦਾ ਨਾ ਫੈਲੇਗੀ ਅਤੇ ਨਾ ਹੀ ਮਿਟੇਗੀ।
ਪਾਊਡਰ ਲਗਾਓ:- ਆਪਣੇ ਬੁੱਲ੍ਹਾਂ 'ਤੇ ਉਂਗਲੀਆਂ ਦੀ ਸਹਾਇਤਾ ਨਾਲ ਟ੍ਰਾਂਸਲੁਏਂਟ ਪਾਊਡਰ ਲਗਾਓ। ਇਹ ਬੁੱਲ੍ਹਾਂ 'ਤੇ ਰੰਗ ਨੂੰ ਸੈੱਟ ਕਰ ਦਿੰਦਾ ਹੈ ਇਸ ਨਾਲ ਤੁਹਾਡੀ ਲਿਪਸਟਿਕ ਨਾ ਤਾਂ ਹਲਕੀ ਪਵੇਗੀ ਅਤੇ ਨਾ ਹੀ ਉਹ ਫੈਲੇਗੀ। ਇਸ ਦੇ ਬਾਅਦ ਲਿਪਸਟਿਕ ਦਾ ਇਕ ਹੋਰ ਕੋਟ ਲਗਾਓ।
ਜੀਵਨ ਦੀ ਸੰਭਾਵਨਾਂ ਵਾਲੇ ਅੱਠ ਨਵੇਂ ਗ੍ਰਹਿ ਮਿਲੇ
NEXT STORY