ਖ਼ਾਲਸਾ ਦੇ ਮੋਰਚੇ ਦੀ ਚੜ੍ਹਦੀ ਕਲਾ ਲਈ ਗੁਰੂਘਰ ਵਿਖੇ ਕੀਤੀ ਗਈ ਅਰਦਾਸ
ਰੋਮ/ਇਟਲੀ (ਕੈਂਥ)- ਭਾਰਤ ਦੇ ਕਾਨੂੰਨ ਖਿਲਾਫ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਲਗਾਤਾਰ ਭੁੱਖ ਹੜਤਾਲ 'ਤੇ ਬੈਠੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਭੁੱਖ-ਹੜਤਾਲ 54ਵੇਂ ਦਿਨ ਵਿਚ ਦਾਖ਼ਲ ਹੋ ਜਾਣ ਦੇ ਬਾਵਜੂਦ ਵੀ ਭਾਰਤ ਸਰਕਾਰ ਵਲੋਂ ਭਾਈ ਖ਼ਾਲਸਾ ਦੀਆਂ ਮੰਗਾਂ 'ਤੇ ਨਜ਼ਰਸਾਨੀ ਨਾ ਕੀਤੇ ਜਾਣ ਦੇ ਰੋਸ ਵਜੋਂ ਤੇ ਸਜ਼ਾਵਾਂ ਭੋਗ ਚੁੱਕੇ ਸਾਰੇ ਕੈਦੀਆਂ ਦੀ ਤੁਰੰਤ ਰਿਹਾਈ ਲਈ ਇਟਲੀ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਵਿਰੋਨਾ ਵਿਖੇ ਇਲਾਕੇ ਦੀਆਂ ਸੰਗਤਾਂ ਨੇ ਇਸ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਸਟੇਜ ਤੋਂ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਨਰਿੰਦਰ ਸਿੰਘ, ਗੁਰਮੇਲ ਸਿੰਘ ਜੋਧੇ, ਸੰਤੋਖ ਸਿੰਘ ਲਾਲੀ, ਸੁਰਿਦੰਰ ਭਟਨਾਗਰ, ਜਗਜੀਤ ਸਿੰਘ, ਕਸ਼ਮੀਰ ਸਿੰਘ ਅਟਵਾਲ, ਗੁਰਪ੍ਰੀਤ ਵਿਰਕ, ਹਰਪ੍ਰੀਤ ਸਿੰਘ ਨੇ ਆਪਣੇ ਤਰੀਕੇ ਅਨੁਸਾਰ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ 'ਚ ਵਿਚਾਰ ਪੇਸ਼ ਕੀਤੇ ਅਤੇ ਭਾਰਤ ਸਰਕਾਰ ਨੂੰ ਭਾਈ ਖਾਲਸਾ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ, ਜੋ ਬਿਲਕੁਲ ਜਾਇਜ਼ ਹਨ। ਭਾਰਤੀ ਸੱਭਿਅਤਾ ਅਤੇ ਸਪੋਰਟਸ ਕਲੱਬ ਵੀਚੈਸਾ ਗੁਰਚੇਤਨ ਸਿੰਘ ਫੋਰਮੈਨ, ਕੁਲਵਿੰਦਰ ਸਿੰਘ ਧਾਲੀਵਾਲ, ਸਤਵੰਤ ਸਿੰਘ ਪਨਾਮ ਦੇ ਨਾਲ ਨੌਜਵਾਨ ਵਰਗ ਵਲੋਂ ਭਰਵੀਂ ਇਕੱਤਰਤਾ ਕਰਕੇ ਭਾਈ ਖ਼ਾਲਸਾ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ। ਭਾਈ ਖ਼ਾਲਸਾ ਨਾਲ ਸਬੰਧਿਤ ਪੋਸਟਰ ਅਤੇ ਫੱਟੀਆਂ ਹੱਥਾਂ 'ਚ ਫੜ ਕੇ ਨੌਜਵਾਨਾਂ ਨੇ ਭਾਰਤ ਸਰਕਾਰ ਦੇ ਕਾਲੇ ਕਾਨੂੰਨ 'ਚ ਤਬਦੀਲੀ ਦੀ ਮੰਗ ਕਰਦਿਆਂ ਸਜ਼ਾਵਾਂ ਕੱਟ ਚੁੱਕੇ ਕੈਦੀਆਂ ਅਤੇ ਦੋ ਭਾਰਤੀ ਮਛੇਰਿਆਂ ਨੂੰ ਮਾਰਨ ਦੇ ਦੋਸ਼ ਵਿਚ ਭਾਰਤ ਵਿਚ ਡੇਢ/ਦੋ ਸਾਲ ਤੋਂ ਬੰਦ ਇਟਲੀ ਦੇ ਦੋ ਜਲ ਸੈਨਿਕ ਸਲਵਾਤੋਰੇ ਗਿਰੋਨੇ ਤੇ ਮਾਸੀਮਿਲੀਆਨੋ ਲਾਤੋਰੇ ਨੂੰ ਤੁਰੰਤ ਰਿਹਾਅ ਕੀਤੇ ਜਾਣ ਦਾ ਮੁੱਦਾ ਚੁੱਕਿਆ ਗਿਆ। |
ਕਾਰਟੂਨ ਨਹੀਂ, ਇਹ ਹੈ ਪੈਰਿਸ ਹਮਲੇ ਦੀ ਅਸਲ ਵਜ੍ਹਾ!
NEXT STORY