ਮੈਲਬੌਰਨ (ਮਨਦੀਪ ਸਿੰਘ ਸੈਣੀ)-ਆਸਟ੍ਰੇਲੀਆ 'ਚ ਤੇਲ ਦੀਆਂ ਕੀਮਤਾਂ ਨਿਘਾਰ ਵੱਲ ਹਨ ਤੇ ਆਉਂਦੇ ਦਿਨਾਂ 'ਚ ਇਸ ਗਿਰਾਵਟ ਦੇ ਹੋਰ ਹੇਠਾਂ ਆਉਣ ਦੀ ਸੰਭਾਵਨਾ ਹੈ।ਇਹ ਗਿਰਾਵਟ ਸਤੰਬਰ 2010 ਤੋਂ ਬਾਅਦ ਪਹਿਲੀ ਵਾਰ ਹੇਠਲੇ ਪੱਧਰ 'ਤੇ ਦਰਜ ਕੀਤੀ ਗਈ ਹੈ।
ਆਸਟ੍ਰੇਲੀਆ ਦੀਆਂ ਪ੍ਰਮੁੱਖ ਕੰਪਨੀਆਂ ਕੋਲਜ਼ ਤੇ ਵੂਲਵਰਥ ਵਲੋਂ ਆਪਣੇ ਗ੍ਰਾਹਕਾਂ ਨੂੰ ਘਰੇਲੂ ਵਸਤਾਂ ਦੀ ਖਰੀਦਦਾਰੀ 'ਤੇ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ, ਜਿਸ ਕਰਕੇ ਲੋਕ ਪ੍ਰਤੀ ਲਿਟਰ ਪੈਟਰੋਲ 'ਤੇ ਇਕ ਡਾਲਰ ਤੋਂ ਵੀ ਘੱਟ ਕੀਮਤ ਅਦਾ ਕਰ ਰਹੇ ਹਨ। ਮੈਲਬੌਰਨ, ਐਡੀਲੇਡ ਤੇ ਸਿਡਨੀ ਦੇ ਮੁੱਖ ਇਲਾਕਿਆਂ 'ਚ ਪੈਟਰੋਲ ਦੀ ਔਸਤਨ ਕੀਮਤ 1.14 ਡਾਲਰ ਦਰਜ ਕੀਤੀ ਗਈ, ਜਦੋਂ ਕਿ ਤੇਲ ਦੀ ਔਸਤਨ ਵੱਧ ਕੀਮਤ ਤਸਮਾਨੀਆ ਸੂਬੇ ਦੇ ਸ਼ਹਿਰ ਹੋਬਾਰਟ 'ਚ ਮਾਪੀ ਗਈ।ਵਿਸ਼ੇਸ਼ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ।
ਭਾਰਤ 'ਚ ਇਟਲੀ ਦੇ ਦੋ ਜਲ ਸੈਨਿਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ
NEXT STORY