ਬਣਾਉਣ ਲਈ ਸਮੱਗਰੀ:-
ਤਿਲ-1 ਕੱਪ
ਗੁੜ- ਤਿੰਨ-ਚੌਥਾਈ ਕੱਪ
ਘਿਓ- 2 ਚਮਚ
ਇਲਾਇਚੀ ਪਾਊਡਰ- ਅੱਧਾ ਚਮਚ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਪੈਨ 'ਚ ਤਿਲ ਨੂੰ ਹੌਲੀ ਅੱਗ 'ਤੇ ਭੁੰਨ੍ਹ ਲਓ। ਇਕ ਪਾਸੇ ਗੁੜ ਨੂੰ ਅੱਧੇ ਕੱਪ ਪਾਣੀ ਦੇ ਨਾਲ ਗਰਮ ਕਰਕੇ ਸ਼ੀਰਾ ਤਿਆਰ ਕਰ ਲਓ। ਹੁਣ ਭੁੰਨ੍ਹੇ ਹੋਏ ਤਿਲ ਨੂੰ ਗੁੜ ਦੇ ਸ਼ੀਰੇ 'ਚ ਪਾ ਕੇ ਮਿਲਾਓ। ਇਸ ਥਾਲੀ ਲਓ ਅਤੇ ਉਸ 'ਤੇ ਚੰਗੀ ਤਰ੍ਹਾਂ ਨਾਲ ਘਿਓ ਲਗਾ ਕੇ ਉਸ ਥਾਲੀ 'ਚ ਸ਼ੀਰਾ ਫੈਲਾ ਦਿਓ। ਧਿਆਨ ਰਹੇ ਕਿ ਤਿਲ ਵਾਲਾ ਸ਼ੀਰਾ ਇਕ ਸੈਂਟੀਮੀਟਰ ਦੀ ਮੋਟਾਈ 'ਚ ਫੈਲਿਆ ਹੋਵੇ। ਜਦੋਂ ਇਹ ਠੰਡਾ ਹੋਵੇ ਜਾਵੇ ਤਾਂ ਉਦੋਂ ਉਸ ਨੂੰ ਚਾਕੂ ਦੀ ਮਦਦ ਨਾਲ ਆਪਣੇ ਮਨਚਾਹੇ ਆਕਾਰ 'ਚ ਕੱਟ ਲਓ। ਹੁਣ ਤੁਹਾਡੀ ਤਿਲ ਵਾਲੀ ਗਚਕ ਤਿਆਰ ਹੈ, ਇਸ ਨੂੰ ਏਅਰ ਟਾਈਨ ਕੰਟੇਨਰ 'ਚ ਬੰਦ ਕਰ ਕੇ ਰੱਖੋ।
ਇੰਝ ਬਣਾਓ ਪੋਹਾ ਕਟਲੇਟ
NEXT STORY