ਚੰਡੀਗੜ¸ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਵਿਸ਼ਵ ਕੱਪ ਲਈ ਚੁਣੀ ਗਈ ਭਾਰਤੀ ਕ੍ਰਿਕਟ ਟੀਮ ਨੂੰ ਸਹੀ ਤੇ ਲਗਭਗ ਸੰਤੁਲਿਤ ਦੱਸਦਿਆਂ ਕਿਹਾ ਕਿ 30 ਸੰਭਾਵਿਤਾਂ ਤੋਂ ਬਾਹਰ ਧੁਨੰਤਰ ਆਲਰਾਊਂਡਰ ਯੁਵਰਾਜ ਸਿੰਘ ਨੂੰ ਚੁਣਨਾ ਰਾਸ਼ਟਰੀ ਚੋਣਕਾਰਾਂ ਲਈ ਬਹੁਤ ਮੁਸ਼ਕਿਲ ਕੰਮ ਸੀ।
ਵਿਸ਼ਵ ਕੱਪ 'ਚ ਤਿੰਨ ਵਾਰ ਭਾਰਤ ਦੀ ਕਪਤਾਨੀ ਸੰਭਾਲ ਚੁੱਕੇ ਅਜ਼ਹਰੂਦੀਨ ਨੇ ਅੱਜ ਇਥੇ ਕਿਹਾ, ''ਚੋਣਕਾਰਾਂ ਨੇ ਜਿਹੜੀ ਟੀਮ ਚੁਣੀ ਹੈ, ਉਹ ਸਹੀ ਹੈ ਅਤੇ ਇਸ ਫੈਸਲੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਤੇ ਇਸ 'ਤੇ ਉਂਗਲੀ ਉਠਾਉਣਾ ਸਹੀ ਨਹੀਂ ਹੈ। ਟੀਮ ਦੀ ਚੋਣ ਕਰਦੇ ਸਮੇਂ ਚੋਣਕਰਤਾਂ ਨੇ ਕਈ ਚੀਜ਼ਾਂ ਦਾ ਖਿਆਲ ਰੱਖਿਆ ਹੋਵੇਗਾ। ਇਸ ਕਾਰਵਾਈ 'ਚ ਘਰੇਲੂ ਅਤੇ ਰਣਜੀ ਮੈਚਾਂ ਵਿਚ ਕੀਤੇ ਗਏ ਪ੍ਰਦਰਸ਼ਨ ਨੂੰ ਸ਼ਾਇਦ ਜਿਆਦਾ ਤਵੱਜੋਂ ਨਹੀਂ ਦਿੱਤੀ ਗਈ ਹੈ।''
ਅਜ਼ਹਰੂਦੀਨ ਨੇ ਕਿਹਾ ਕਿ ਯੁਵਰਾਜ 'ਚ ਅਜੇ ਕ੍ਰਿਕਟ ਬਾਕੀ ਹੈ ਅਤੇ ਉਹ ਹਾਲੇ ਉਸ ਉਮਰ 'ਚ ਨਹੀਂ ਹੈ ਜਿੱਥੋਂ ਉਹ ਇਸ ਖੇਡ ਤੋਂ ਸੰਨਿਆਸ ਬਾਰੇ ਸੋਚ ਸਕੇ ਪਰ ਉਸ ਨੂੰ ਹੋਰ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਚੋਣਕਰਤਾਂ ਦਾ ਕੰਮ ਸੌਖਾ ਹੋ ਸਕੇ। ਯੁਵੀ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ।
ਇਵਾਨੋਵਿਕ ਫਾਈਨਲ ਤੇ ਨਿਸ਼ੀਕੋਰੀ ਆਖਰੀ-4 'ਚ
NEXT STORY