ਮੁੰਬਈ- ਬਾਲੀਵੁੱਡ ਅਭਿਨੇਤਰੀ ਯਾਮੀ ਗੌਤਮ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ 'ਚ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਫਿਲਮ 'ਵਿਕੀ ਡੋਨਰ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਬਾਲੀਵੁੱਡ ਅਭਿਨੇਤਰੀ ਯਾਮੀ ਗੌਤਮ ਦੀਆਂ ਅਸੀਂ ਕੁਝ ਬਚਪਨ ਦੀਆਂ ਤਸਵੀਰਾਂ ਲੈ ਕੇ ਆਏ ਹਾਂ। ਇਨ੍ਹਾਂ ਤਸਵੀਰਾਂ 'ਚ ਯਾਮੀ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਮੇਂ ਬਤੀਤ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਜੈਸਿੰਘਪੁਰ ਪਿੰਡ ਦੀ ਜੰਮੀ ਅਤੇ ਚੰਡੀਗੜ ਤੋਂ ਪੜਾਈ ਕਰਨ ਵਾਲੀ ਯਾਮੀ ਗੌਤਮ ਦੇ ਪਿਤਾ ਮੁਕੇਸ਼ ਗੌਤਮ ਇਕ ਵੱਡੇ ਟੀ. ਵੀ. ਚੈਨਲ 'ਚ ਕੰਮ ਕਰਦੇ ਹਨ ਜਦੋਂ ਕਿ ਮਾਂ ਅੰਜਲੀ ਗੌਤਮ ਦਾ ਦੇਹਾਂਤ ਹੋ ਚੁੱਕਿਆ ਹੈ।
ਯਾਮੀ ਦੀ ਇਕ ਛੋਟੀ ਭੈਣ ਸੁਰੀਲੀ ਹੈ। ਯਾਮੀ ਬਚਪਨ ਤੋਂ ਹੀ ਇਕ ਬਹੁਤ ਵਧੀਆ ਸਟੂਡੈਂਟ ਰਹੀ ਹੈ। ਯਾਮੀ ਦੇ ਪੰਸਦੀਦਾ ਅਭਿਨੇਤਾ ਜਾਨ ਅਬ੍ਰਾਹਿਮ ਹਨ। ਯਾਮੀ ਦੀ ਫੇਵਰੇਟ ਡਿਸ਼ ਚੰਬਾ ਦੇ ਰਾਜਮਾ ਹਨ। ਯਾਮੀ ਨੇ ਕੈਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਸ਼ੋਅ 'ਚਾਂਦ ਕੇ ਪਾਰ ਚਲੋ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਕਲਰਜ਼ ਚੈਨਲ 'ਤੇ ਆਉਣ ਵਾਲੇ ਸ਼ੋਅ 'ਯੇ ਪਿਆਰ ਨਾ ਹੋਗਾ ਕਮ' 'ਚ ਵੀ ਕੰਮ ਕੀਤਾ ਸੀ। ਯਾਮੀ ਦੀ ਭੈਣ ਸੁਰੀਲੀ ਗੌਗਮ ਪੰਜਾਬੀ ਫਿਲਮਾਂ ਦੀ ਅਭਿਨੇਤਰੀ ਹੈ। ਫਿਲਹਾਲ ਯਾਮੀ ਗੌਤਮ 'ਸਨਮ ਰੇਅ' ਦੀ ਸ਼ੂਟਿੰਗ ਲਈ ਸ਼ਿਮਲਾ ਗਈ ਹੈ। ਵਰੁਣ ਨਾਲ ਉਸ ਦੀ ਫਿਲਮ 'ਬਦਲਾਪੁਰ' 20 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੁਣਨ 'ਚ ਆਇਆ ਹੈ ਕਿ ਉਸ ਨੇ ਫਿਲਮ 'ਚ ਵਰੁਣ ਨਾਲ ਲਿਪਲੌਕ ਵੀ ਕੀਤਾ ਹੈ। ਖੈਰ ਇਹ ਸਭ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਫਿਲਮ ਕਿਵੇਂ ਦੀ ਹੈ।
ਲਵ ਜਿਹਾਦ ਦੇ ਮੁੱਦੇ 'ਤੇ ਅਰਜੁਨ ਵੀ ਆਏ ਕਰੀਨਾ ਦੇ ਸਮਰਥਨ 'ਚ
NEXT STORY