ਬਣਾਉਣ ਲਈ ਸਮੱਗਰੀ:-
ਤਿਲ- 500 ਗ੍ਰਾਮ
ਗੁੜ- 500 ਗ੍ਰਾਮ
ਘਿਓ- 2 ਛੋਟੇ ਚਮਚ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਤਿਲ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਹੁਣ ਤੇਲ ਦੀ ਕੜਾਹੀ ਨੂੰ ਲੈ ਕੇ ਉਸ ਨੂੰ ਗਰਮ ਕਰ ਲਓ ਅਤੇ ਮੀਡਅਮ ਅੱਗ 'ਤੇ ਲਗਾਤਾਰ ਚਮਚ ਨਾਲ ਹਿਲਾਉਂਦੇ ਹੋਏ ਤਿਲ ਨੂੰ ਹਲਕੇ ਬਕਾਊਨ ਹੋਣ ਤੱਕ ਇੰਨਾ ਭੁੰਨ ਲਓ ਕਿ ਜਦੋਂ ਤਿਲ ਹੱਥ ਨਾਲ ਮਸਲੋ ਤਾਂ ਉਹ ਚੂਰਾ ਹੋ ਜਾਵੇ। ਤਿਲ ਬਹੁਤ ਜਲਦੀ ਸੜ ਜਾਂਦਾ ਹਨ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਤਿਲ ਸੜਨ ਨਾ, ਕਿਉਂਕਿ ਸੜਨ 'ਤੇ ਇਸ ਦਾ ਸੁਆਦ ਕੌੜਾ ਹੋ ਜਾਵੇਗਾ। ਭੁੰਨੇ ਤਿਲ ਨੂੰ ਅੱਧੇ ਤਿਲ ਹਲਕੇ ਜਿਹੇ ਕੁੱਟ ਕੇ ਜਾਂ ਮਿਕਸੀ ਨੂੰ ਹਲਕੇ ਜਿਹਾ ਚਲਾ ਕੇ ਦਰਦਰਾ ਕਰ ਲਓ। ਹੁਣ ਸਾਬਤ ਅਤੇ ਹਲਕੇ ਕੁਟੇ ਹੋਏ ਤਿਲ ਮਿਲਾ ਦਿਓ। ਗੁੜ ਨੂੰ ਤੋੜ ਕੇ ਛੋਟੇ-ਛੋਟੇ ਟੁਕੜਿਆਂ ਕਰ ਲਓ ਅਤੇ ਕੜਾਹੀ 'ਚ ਇਕ ਚਮਚ ਘਿਓ ਪਾ ਕੇ ਗਰਮ ਕਰੋ ਅਤੇ ਉਸ 'ਚ ਗੁੜ ਦੇ ਟੁੱਕੜੇ ਪਾ ਕੇ ਬਿਲਕੁੱਲ ਹੌਲੀ ਅੱਗ 'ਤੇ ਗੁੜ ਨੂੰ ਪਿਘਲਾ ਲਓ ਅਤੇ ਹੇਠਾਂ ਉਤਾਰ ਲਓ। ਪਿਘਲੇ ਹੋਏ ਗੁੜ 'ਚ ਭੁੰਨੇ ਕੁਟੇ ਹੋਏ ਤਿਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਲੱਡੂ ਬਣਾਉਣ ਦਾ ਮਿਸ਼ਰਨ ਤਿਆਰ ਹੈ। ਹੱਥ 'ਚ ਘਿਓ ਲਗਾ ਕੇ ਗਰਮ ਮਿਸ਼ਰਨ ਨਾਲ ਲੱਡੂ ਬਣਾ ਲਓ ਕਿਉਂਕਿ ਠੰਡਾ ਹੋਣ 'ਤੇ ਲੱਡੂ ਬਣਾਉਣ 'ਚ ਮੁਸ਼ਕਿਲ ਹੋ ਜਾਵੇਗੀ। ਸਾਰੇ ਮਿਸ਼ਰਨ ਨਾਲ ਲੱਡੂ ਬਣਾ ਕੇ ਥਾਲੀ 'ਚ ਲਗਾ ਲਓ। ਤਿਆਰ ਲੱਡੂਆਂ ਨੂੰ 4-5 ਘੰਟੇ ਖੁੱਲ੍ਹੀ ਹਵਾ ਰੱਖ ਦਿਓ ਅਤੇ ਠੰਡੇ ਹੋਣ 'ਤੇ ਤੁਸੀਂ ਇਨ੍ਹਾਂ ਨੂੰ ਏਅਰ ਟਾਈਟ ਕੰਟੇਨਰ 'ਚ ਭਰ ਕੇ ਰੱਖ ਲਓ। ਇਹ ਤਿੰਨ ਮਹੀਨੇ ਤੱਕ ਚੱਲ ਜਾਂਦੇ ਹਨ।
ਕਿੰਝ ਹਟਾਈਏ ਚਿਹਰੇ 'ਤੇ ਪਈਆਂ ਕਾਲੀਆਂ ਛਾਹਈਆਂ?
NEXT STORY