ਨਵੀਂ ਦਿੱਲੀ, ਭਾਰਤ ਦੇ ਸਾਬਕਾ ਕ੍ਰਿਕਟ ਕੋਚ ਜਾਨ ਰਾਇਟ ਦਾ ਮੰਨਣਾ ਹੈ ਕਿ ਆਪਣੀ ਸ਼ਾਨਦਾਰ ਬੱਲੇਬਾਜ਼ੀ ਕ੍ਰਮ ਦੀ ਬਦੌਲਤ ਹੀ ਸਾਬਕਾ ਚੈਂਪੀਅਨ ਭਾਰਤ ਫਿਰ ਤੋਂ ਵਿਸ਼ਵਕੱਪ ਜੇਤੂ ਬਣ ਸਕਦਾ ਹੈ।
60 ਸਾਲਾ ਰਾਇਟ ਨੇ ਕਿਹਾ, ''ਵਰਤਮਾਨ ਟੀਮ ਦਾ ਬੱਲੇਬਾਜ਼ੀ ਕ੍ਰਮ ਬਿਲਕੁਲ 2011 ਦੀ ਚੈਂਪੀਅਨ ਟੀਮ ਦੀ ਤਰ੍ਹਾਂ ਲਾਜਵਾਬ ਹੈ ਤੇ ਜੇਕਰ ਅਨੁਭਵੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਟੀਮ ਨੂੰ ਗੇਂਦਬਾਜ਼ਾਂ ਤੇ ਫੀਲਡਰਾਂ ਦਾ ਵੀ ਪੂਰਾ ਸਾਥ ਮਿਲੇ ਤਾਂ ਭਾਰਤ ਨਿਸ਼ਚਿਤ ਤੌਰ 'ਤੇ ਫਿਰ ਤੋਂ ਖਿਤਾਬ 'ਤੇ ਕਬਜ਼ਾ ਕਰ ਸਕਦਾ ਹੈ।'' ਉਨ੍ਹਾਂ ਕਿਹਾ,''ਪਿਛਲੀ ਵਾਰ ਦੀ ਤੁਲਨਾ ਵਿਚ ਇਹ ਟੀਮ ਨੌਜਵਾਨ ਜੋਸ਼ ਨਾਲ ਭਰੀ ਹੈ ਜਿਸ ਵਿਚ ਕਈ ਨਵੇਂ ਚੇਹਰੇ ਵੀ ਸ਼ਾਮਲ ਹਨ। ਵਿਸ਼ਵ ਕੱਪ ਵਿਚ ਬਹੁਤ ਜਲਦੀ ਵਿਕਟਾਂ ਕੱਢਣ ਤੇ ਕੈਚ ਲੈਣ 'ਤੇ ਵੀ ਨਿਰਭਰ ਕਰੇਗਾ।''
ਕੁਮਿੰਸ ਨੇ ਕੀਤਾ ਵਾਰਨਰ ਦਾ ਸਮਰਥਨ
NEXT STORY