ਮੈਲਬੋਰਨ, ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕੁਮਿੰਸ ਨੇ ਓਪਨਰ ਡੇਵਿਡ ਵਾਰਨਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਵਿਸ਼ਵ ਕੱਪ ਵਿਚ ਵੀ ਆਪਣੇ ਟੈਸਟ ਫਾਰਮ ਨੂੰ ਜਾਰੀ ਰੱਖਦੇ ਹੋਏ ਧਮਾਕੇਦਾਰ ਪ੍ਰਦਰਸ਼ਨ ਕਰੇਗਾ। ਕਮਿੰਸ ਨੇ ਕਿਹਾ, ''ਵਾਰਨਰ ਲਈ ਨਿਸ਼ਚਿਤ ਤੌਰ 'ਤੇ ਇਹ ਇਕ ਵੱਡਾ ਟੂਰਨਾਮੈਂਟ ਹੈ ਤੇ ਮੈਨੂੰ ਉਮੀਦ ਹੈ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰੇਗਾ। ਉਹ ਓਪਨਰ ਬੱਲੇਬਾਜ਼ ਹੈ ਜਿਸ ਨਾਲ ਉਸ ਕੋਲ ਵੱਡੀਆਂ ਪਾਰੀਆਂ ਖੇਡਣ ਦਾ ਮੌਕਾ ਹੈ। ਉਹ ਵਨ ਡੇ ਵਿਚ ਖੁਦ ਨੂੰ ਜ਼ਰੂਰ ਸਾਬਤ ਕਰੇਗਾ।'' ਵਾਰਨਰ ਨੇ ਭਾਰਤ ਵਿਰੁੱਧ 2-0 ਦੀ ਟੈਸਟ ਜਿੱਤ ਵਿਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਤਿੰਨ ਸੈਂਕੜੇ ਲਗਾਏ ਪਰ ਉਹ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਲੜੀ ਵਿਚ ਫਲਾਪ ਸਾਬਤ ਹੋਇਆ ਸੀ। ਵਨ ਡੇ ਵਿਚ ਖਰਾਬ ਫਾਰਮ ਕਾਰਨ ਆਲੋਚਨਾਵਾਂ ਦਾ ਸ਼ਿਕਾਰ ਰਹੇ ਵਾਰਨਰਨ ਨੇ 50 ਮੈਚਾਂ ਵਿਚ 31.40 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਜਦਕਿ ਦੂਜੇ ਪਾਸੇ ਟੈਸਟ ਵਿਚ ਉਸਦੀ ਸ਼ਾਨਦਾਰ ਔਸਤ 48.20 ਦੀ ਹੈ।
ਗ੍ਰਾਸ ਰੂਟ ਦੀ ਹਾਕੀ ਨੂੰ ਸੁਧਾਰਨਾ ਹੋਵੇਗਾ : ਅਜੀਤਪਾਲ
NEXT STORY