ਸਿਡਨੀ, ਦੋ ਵਾਰ ਦੀ ਚੈਂਪੀਅਨ ਵਿਕਟੋਰੀਆ ਅਜਾਰੇਂਕਾ ਨੂੰ ਇਸ ਸਾਲ ਵਿਚ ਜਾਰੀ ਵਿਸ਼ਵ ਰੈਂਕਿੰਗ ਵਿਚ ਆਈ ਗਿਰਾਵਟ ਦਾ ਖਾਮਿਆਜ਼ਾ ਆਸਟ੍ਰੇਲੀਅਨ ਓਪਨ ਵਿਚ ਭੁਗਤਣਾ ਪਿਆ ਹੈ ਜਿਸ ਤੋਂ ਬਾਅਦ ਉਸ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਵਿਚ ਦਰਜਾ ਨਹੀਂ ਦਿੱਤਾ ਗਿਆ ਹੈ। ਸਾਬਕਾ ਨੰਬਰ ਇਕ ਖਿਡਾਰਨ ਅਜਾਰੇਂਕਾ ਨੇ ਸਾਲ 2012 ਤੇ 2013 ਵਿਚ ਆਸਟ੍ਰੇਲੀਅਨ ਓਪਨ ਜਿੱਤਿਆ ਸੀ ਤੇ ਉਹ ਪਿਛਲੇ ਸਾਲ ਦੋ ਗ੍ਰੈਂਡ ਸਲੈਮ ਦੇ ਕੁਆਰਟਰ ਫਾਈਨਲ ਤਕ ਪਹੁੰਚੀ ਸੀ ਪਰ ਸਾਲ 2015 ਵਿਚ ਪਿਛਲੇ ਹਫਤੇ ਹੀ ਜਾਰੀ ਕੀਤੀ ਗਈ ਰੈਂਕਿੰਗ ਵਿਚ ਉਹ 32ਵੇਂ ਨੰਬਰ ਤੋਂ ਖਿਸਕ ਕੇ 41ਵੇਂ ਨੰਬਰ 'ਤੇ ਪਹੁੰਚ ਗਈ ਹੈ। ਪਰ 19 ਜਨਵਰੀ ਤੋਂ 1 ਫਰਵਰੀ ਤਕ ਚੱਲਣ ਵਾਲੇ ਆਸਟ੍ਰੇਲੀਅਨ ਓਪਨ ਦੇ ਆਯੋਜਕ ਡਬਲਯੂ. ਟੀ. ਏ. ਤੇ ਏ. ਟੀ. ਪੀ. ਰੈਂਕਿੰਗ ਵਿਚ ਸਿਰਫ ਸ਼ੁਰੂਆਤੀ 32 ਰੈਂਕ ਦੇ ਖਿਡਾਰੀਆਂ ਨੂੰ ਹੀ ਦਰਜਾ ਪ੍ਰਦਾਨ ਕਰਦਾ ਹੈ। ਅਜਿਹੇ ਵਿਚ ਅਜਾਰੇਂਕਾ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਵਿਚ ਗੈਰ ਦਰਜਾ ਖਿਡਾਰਨ ਦੇ ਤੌਰ 'ਤੇ ਉਥਰੇਗੀ। ਵਿਸ਼ਵ ਦੀ ਨੰਬਰ ਇਕ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ ਨੰਬਰ ਦੋ ਰੂਸ ਦੀ ਮਾਰੀਆ ਸ਼ਾਰਾਪੋਵਾ ਰੈਂਕਿੰਗ ਦੇ ਹਿਸਾਬ ਨਾਲ ਡਰਾਅ ਵਿਚ ਖੇਡਣਗੀਆਂ। ਪੁਰਸ਼ਾਂ ਵਿਚ ਵਿਸ਼ਵ 1 ਤੋਂ 3 ਨੰਬਰ ਦੇ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ, ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਪੇਨ ਦੇ ਰਾਫੇਲ ਨਡਾਲ ਨੂੰ ਪਹਿਲਾ, ਦੂਜਾ ਤੇ ਕ੍ਰਮਵਾਰ ਤੀਜਾ ਦਰਜਾ ਦਿੱਤਾ ਗਿਆ ਹੈ ਜਦਕਿ ਹਾਲ ਹੀ ਵਿਚ ਚੇਨਈ ਓਪਨ ਦਾ ਖਿਤਾਬ ਜਿੱਤਣ ਵਾਲੇ ਸਾਬਕਾ ਆਸਟ੍ਰੇਲੀਅਨ ਓਪਨ ਚੈਂਪੀਅਨ ਸਟੇਨਿਸਲਾਂਸ ਵਾਵਰਿੰਕਾ ਨੂੰ ਚੌਥਾ ਦਰਜਾ ਮਿਲਿਆ ਹੈ।
ਭਾਰਤ ਫਿਰ ਤੋਂ ਚੈਂਪੀਅਨ ਬਣ ਸਕਦੈ ਭਾਰਤ : ਰਾਇਟ
NEXT STORY