ਨਵੀਂ ਦਿੱਲੀ- ਪਿੱਛੇ ਜਿਹੇ ਖ਼ਬਰਾਂ ਆਈਆਂ ਸਨ ਕਿ ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਸਿੰਘ ਰਾਵਤ ਗਰਭਵਤੀ ਹੈ ਅਤੇ ਹੁਣ ਉਹ ਖ਼ਬਰਾਂ ਸੱਚ ਸਿੱਧ ਹੋਈਆਂ ਹਨ। ਹਾਲਾਂਕਿ ਧੋਨੀ ਨੇ ਇਸ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਕਿ ਉਹ ਪਿਤਾ ਬਣਨ ਜਾ ਰਿਹਾ ਹੈ।
ਸਭ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ 'ਚ ਇਹ ਖ਼ਬਰ ਆਈ ਸੀ ਕਿ ਸਾਕਸ਼ੀ ਗਰਭਵਤੀ ਹੈ। ਉਸ ਸਮੇਂ ਧੋਨੀ ਵੀ ਇੱਥੇ ਸੀ ਅਤੇ ਫਿਰ ਧੋਨੀ ਬਾਅਦ 'ਚ ਟੀਮ ਦੇ ਨਾਲ ਆਸਟ੍ਰੇਲੀਆ ਦੌਰੇ ਲਈ ਰਵਾਨਾ ਹੋ ਗਿਆ, ਜਿੱਥੇ ਭਾਰਤ ਨੇ 4 ਮੈਚਾਂ ਦੀ ਟੈਸਟ ਲੜੀ ਖੇਡੀ। ਭਾਰਤੀ ਟੀਮ ਹੁਣ ਵੀ ਆਸਟ੍ਰੇਲੀਆ ਵਿਖੇ ਹੀ ਹੈ ਅਤੇ ਧੋਨੀ ਵੀ ਟੀਮ ਦੇ ਨਾਲ ਉੱਥੇ ਹੀ ਹੈ ਅਤੇ ਵਿਸ਼ਵ ਕੱਪ 2015 ਖੇਡ ਕੇ ਹੀ ਵਤਨ ਪਰਤੇਗਾ।
ਧੋਨੀ ਦੀ ਪਤਨੀ ਸਾਕਸ਼ੀ ਦੀ ਇਕ ਫੋਟੋ ਇੰਟਰਨੈੱਟ 'ਤੇ ਪੋਸਟ ਹੋਈ ਹੈ, ਜਿਸ 'ਚ ਉਹ ਪ੍ਰੈਗਨੇਂਟ ਨਜ਼ਰ ਆ ਰਹੀ ਹੈ। ਯਾਨੀ ਕਿ ਸਿਰਫ ਕੁਝ ਮਹੀਨਿਆਂ ਬਾਅਦ ਹੀ ਧੋਨੀ ਪਾਪਾ ਬਣਨ ਵਾਲਾ ਹੈ। ਪਹਿਲਾਂ ਸਾਕਸ਼ੀ ਦੀ ਅਜਿਹੀ ਕੋਈ ਤਸਵੀਰ ਸਾਹਮਣੇ ਨਹੀਂ ਸੀ ਜਿਸ ਤੋਂ ਉਸ ਦੇ ਪ੍ਰੈਗਨੇਂਟ ਹੋਣ ਦੀ ਗੱਲ ਸੱਚ ਸਾਬਤ ਹੋ ਸਕੇ ਪਰ ਹੁਣ ਉਸ ਦੀ ਤਾਜ਼ਾ ਫੋਟੋ ਸਾਹਮਣੇ ਆਉਣ 'ਤੇ ਇਹ ਗੱਲ ਪੱਕੀ ਹੋ ਗਈ ਹੈ ਕਿ ਧੋਨੀ ਜਲਦ ਹੀ ਪਾਪਾ ਬਣਨ ਵਾਲੇ ਹਨ। ਦੋਹਾਂ ਦਾ ਵਿਆਹ 4 ਜੁਲਾਈ 2010 ਨੂੰ ਹੋਇਆ ਸੀ।
ਵਿਸ਼ਵ ਕੱਪ ਦੇ ਫਾਈਨਲ 'ਚ 29 ਮਾਰਚ ਨੂੰ ਦੁਬਾਰਾ ਉਤਰਾਂਗੇ: ਧੋਨੀ
NEXT STORY