ਨਵੀਂ ਦਿੱਲੀ- ਮਹਾਰਾਸ਼ਟਰ ਅਤੇ ਕੇਂਦਰ 'ਚ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਦਿੱਲੀ ਵਿਧਾਨ ਸਭਾ ਚੋਣਾਂ ਲੜਨ 'ਤੇ ਵਿਚਾਰ ਕਰ ਰਹੀ ਹੈ। ਪਾਰਟੀ ਚੇਅਰਮੈਨ ਊਧਵ ਠਾਕਰੇ ਨੇ ਕਿਹਾ,''ਅਸੀਂ ਦਿੱਲੀ ਚੋਣਾਂ 'ਤੇ ਵਿਚਾਰ ਕਰ ਰਹੇ ਹਾਂ, ਇਸ 'ਤੇ ਜਲਦ ਫੈਸਲਾ ਹੋ ਜਾਵੇਗਾ।'' ਹਾਲਾਂਕਿ ਉਨ੍ਹਾਂ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਸ਼ਿਵ ਸੈਨਾ ਦਿੱਲੀ ਚੋਣਾਂ ਆਪਣੇ ਦਮ 'ਤੇ ਲੜੇਗੀ ਜਾਂ ਗਠਜੋੜ ਨਾਲ। ਉਨ੍ਹਾਂ ਨੇ ਕਿਹਾ,''ਹੁਣ ਤੱਕ ਕਿਸੇ ਨਾਲ ਚੋਣਾਵੀ ਗਠਜੋੜ 'ਤੇ ਗੱਲਬਾਤ ਨਹੀਂ ਹੋਈ ਹੈ। ਊਧਵ ਨੇ ਕਿਹਾ,''ਦਿੱਲੀ 'ਚ ਸ਼ਿਵ ਸੈਨਾ ਦੇ ਕਈ ਵਰਕਰ ਹਨ। ਕਾਬਿਲ ਉਮੀਦਵਾਰਾਂ ਨੂੰ ਲੈ ਕੇ ਚੋਣਾਂ ਲੜਨ ਦਾ ਵਿਚਾਰ ਹੈ।'' ਪਿਛਲੀ ਵਾਰ ਵੀ ਸ਼ਿਵ ਸੈਨਾ ਨੇ 9 ਸੀਟਾਂ 'ਤੇ ਚੋਣਾਂ ਲੜੀਆਂ ਸਨ ਪਰ ਪਾਰਟੀ ਨੂੰ ਕੋਈ ਜਿੱਤ ਹਾਸਲ ਨਹੀਂ ਹੋਈ ਸੀ।
ਊਧਵ ਠਾਕਰੇ ਸ਼ਿਵ ਸੈਨਾ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿਵਾਉਣਾ ਚਾਹੁੰਦੇ ਹਨ। ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਪਾਰਟੀ ਨੇ ਇਸ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਮਹਾਰਾਸ਼ਟਰ ਚੋਣਾਂ ਦੇ ਬਾਅਦ ਹੀ ਸ਼ਿਵ ਸੈਨਾ ਨੇ ਦਿੱਲੀ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੇ ਦਿੱਲੀ 'ਚ ਬੈਠਕਾਂ ਵੀ ਕੀਤੀਆਂ ਸਨ। ਸ਼ਿਵ ਸੈਨਾ ਦੇ ਚੋਣਾਂ ਲੜਨ ਨਾਲ ਭਾਜਪਾ ਦੇ ਵੋਟ ਬੈਂਕ 'ਚ ਮਾਮੂਲੀ ਹੀ ਸਹੀ ਪਰ ਸੇਂਧ ਲੱਗ ਸਕਦੀ ਹੈ। ਦੂਜੇ ਪਾਸੇ ਅਸਦੁਦੀਨ ਓਵੈਸੀ ਦੀ ਪਾਰਟੀ ਐੱਮ. ਆਈ. ਐੱਮ. ਦਿੱਲੀ 'ਚ ਚੋਣਾਂ ਨਹੀਂ ਲੜੇਗੀ। ਮਾਹਰਾਂ ਅਨੁਸਾਰ, ਇਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲੇਗਾ।
ਰਸੋਈ ਗੈਸ ਉਪਭੋਗਤਾਵਾਂ ਦੇ ਲਈ ਬੇਹੱਦ ਜ਼ਰੂਰੀ ਖਬਰ
NEXT STORY