ਨਵੀਂ ਦਿੱਲੀ- ਹੁਣ ਤੁਹਾਡਾ ਟੈਲੀਫੋਨ ਜਲਦੀ ਹੀ ਸਮਾਰਟ ਲੈਂਡਲਾਈਨ 'ਚ ਤਬਦੀਲ ਹੋਣ ਵਾਲਾ ਹੈ ਕਿਉਂਕਿ ਇਸ ਟੈਲੀਫੋਨ 'ਚ ਹੁਣ ਤੁਸੀਂ ਉਹ ਸਾਰੀਆਂ ਐਪਲੀਕੇਸ਼ਨਜ਼ ਦੀ ਵਰਤੋਂ ਕਰ ਸਕੋਗੇ ਜੋ ਸਮਾਰਟਫੋਨ 'ਚ ਕਰਦੇ ਹਨ।
ਇਹ ਸਮਾਰਟ ਲੈਂਡਲਾਈਨ ਅਪ੍ਰੈਲ ਤਕ ਲਾਂਚ ਕੀਤੀ ਜਾ ਸਕਦੀ ਹੈ। ਸਮਾਰਟ ਲੈਂਡਲਾਈਨ ਨੂੰ ਦੇਸ਼ ਦੇ 40 ਸ਼ਹਿਰਾਂ 'ਚ ਉਪਲੱਬਧ ਕਰਵਾਇਆ ਜਾਵੇਗਾ। ਹੈਦਰਾਬਾਦ ਸਥਿਤ ਬੀ.ਐਸ.ਐਨ.ਐਲ. ਐਕਸਚੇਂਜ 'ਚ ਇਨ੍ਹਾਂ ਦੀ ਟੈਸਟਿੰਗ ਚੱਲ ਰਹੀ ਹੈ। ਇਸ ਦੇ ਲਈ ਇੰਟਰਨੈਟ ਪ੍ਰੋਟੋਕਾਲ 'ਤੇ ਆਧਾਰਿਤ ਨਵੇਂ ਟੈਲੀਫੋਨ ਐਕਸਚੇਂਜ ਵੀ ਲਗਾਏ ਜਾ ਰਹੇ ਹਨ। ਇਸ ਲੈਂਡਲਾਈਨ 'ਤੇ ਫੇਸਬੁੱਕ ਅਤੇ ਵਟਸਐਪ ਵਰਗੀਆਂ ਸੋਸ਼ਲ ਨੈਟਵਰਕਿੰਗ, ਮੈਸੇਜਿੰਗ ਦੇ ਨਾਲ ਪ੍ਰੀ-ਪੇਡ ਸਰਵਿਸ ਤਾਂ ਮਿਲਣਗੀਆਂ ਨਾਲ ਹੀ ਬੈਂਕਿੰਗ ਐਪ ਵੀ ਕੰਮ ਕਰਨਗੇ। ਸਮਾਰਟ ਲੈਂਡਲਾਈਨ 'ਚ ਸਭ ਤੋਂ ਵੱਡੀ ਸਹੂਲਤ ਇਹ ਹੋਵੇਗੀ ਕਿ ਲੈਂਡਲਾਈਨ ਨੰਬਰ 'ਤੇ ਆਉਣ ਵਾਲੀ ਕਾਲਸ ਨੂੰ ਮੋਬਾਈਲ ਨੰਬਰ 'ਤੇ ਟਰਾਂਸਫਰ ਕੀਤਾ ਜਾ ਸਕੇਗਾ। ਸਮਾਰਟਫੋਨ ਦੀ ਤਰ੍ਹਾਂ ਨਵੇਂ ਲੈਂਡਲਾਈਨ ਐਂਡਰਾਇਡ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਨਗੇ। ਇਸ ਦੇ ਨਾਲ ਹੀ ਵਿੰਡੋਜ਼ ਓ.ਐਸ. 'ਤੇ ਕੰਮ ਕਰਨ ਵਾਲੇ ਲੈਂਡਲਾਈਨ ਫੋਨ ਵੀ ਆਉਣ ਦੀ ਸੰਭਾਵਨਾ ਹੈ। ਯੂਜ਼ਰਸ ਐਂਡਰਾਇਡ ਜਾਂ ਵਿੰਡੋਜ਼ ਆਪ੍ਰੇਟਿੰਗ ਸਿਸਟਮ ਵਾਲੇ ਲੈਪਟਾਪ ਜਾਂ ਕੰਪਿਊਟਰ ਕੇਬਲ ਲਗਾ ਕੇ ਉਨ੍ਹਾਂ ਦੇ ਐਪਲੀਕੇਸ਼ਨ ਦੀ ਵਰਤੋਂ ਕਰ ਸਕਣਗੇ।
ਓ 'ਭਰਾ' ਮੈਂ ਵੀ ਆਈਫੋਨ 6 ਹੀ ਹਾਂ (ਦੇਖੋ ਤਸਵੀਰਾਂ)
NEXT STORY