ਸੈਮਸੰਗ ਵਲੋਂ ਕੈਨੇਡੀਅਨ ਕੰਪਨੀ ਬਲੈਕਬੇਰੀ ਨੂੰ 7.5 ਬਿਲੀਅਨ ਡਾਲਰ 'ਚ ਟੇਕਓਵਰ ਕਰਨ ਦੀਆਂ ਖਬਰਾਂ ਨੂੰ ਭਾਵੇਂ ਹੀ ਦੋਵੇਂ ਕੰਪਨੀਆਂ ਨੇ ਨਕਾਰ ਦਿੱਤਾ ਹੈ ਪਰ ਚੀਨੀ ਕੰਪਨੀ ਜਿਓਮੀ ਦੁਆਰਾ ਹਾਲ ਹੀ 'ਚ ਬਾਜ਼ਾਰ 'ਚ ਉਤਾਰਿਆ ਜਾ ਰਿਹਾ ਜਿਓਮੀ ਨੋਟ ਸੈਮਸੰਗ ਨੂੰ ਇਕ ਵਾਰ ਫਿਰ ਇਸ ਬਾਰੇ ਸੋਚਣ 'ਤੇ ਮਜਬੂਰ ਕਰ ਰਿਹਾ ਹੈ। ਟੈਕ ਬਾਜ਼ਾਰ 'ਤੇ ਨਜ਼ਰ ਰੱਖਣ ਵਾਲੇ ਜਾਣਕਾਰਾਂ ਦਾ ਮੰਨਣਾ ਹੈ ਕਿ ਆਪਣੇ ਫੋਨ 'ਚ 'ਸੁਰੱਖਿਆ ਦੀ ਕਮੀ' ਦੀ ਸਮੱਸਿਆ ਨਾਲ ਜੂਝ ਰਹੀ ਸੈਮਸੰਗ ਲਈ ਬਲੈਕਬੇਰੀ ਨੂੰ ਅਕਵਾਇਰ ਕਰਨਾ ਇਕ ਚੰਗਾ ਉਪਾਅ ਹੋ ਸਕਦਾ ਹੈ ਅਤੇ ਜਿਓਮੀ ਨੋਟ ਦੇ ਲਾਂਚ ਤੋਂ ਬਾਅਦ ਕੰਪਨੀ ਇਸ ਬਾਰੇ ਜ਼ਰੂਰ ਵਿਚਾਰ ਕਰੇਗੀ।
ਸੁਰੱਖਿਆ ਦੀਆਂ ਖਾਮੀਆਂ ਨਾਲ ਜੂਝ ਰਹੀ ਹੈ ਸੈਮਸੰਗ
ਮੋਬਾਈਲ ਬਾਜ਼ਾਰ 'ਚ ਮਜ਼ਬੂਤ ਪਕੜ ਰੱਖਣ ਵਾਲੀ ਸੈਮਸੰਗ ਦੇ ਕੋਲ ਆਪਣੇ ਬਿਜ਼ਨੈੱਸ ਕੰਜ਼ਿਊੂਮਰ ਲਈ 'ਨਾਕਸ' ਨਾਂ ਦਾ ਸਾਫਟਵੇਅਰ ਹੈ ਪਰ ਕਾਰਪੋਰੇਟ ਸੈਕਟਰ 'ਚ ਇਸ 'ਤੇ ਜ਼ਿਆਦਾ ਭਰੋਸਾ ਨਹੀਂ ਹੈ। ਸੈਮਸੰਗ ਦਾ ਇਹ ਸਾਫਟਵੇਅਰ ਗੂਗਲ ਦੇ ਐਂਡ੍ਰਾਇਡ 'ਤੇ ਆਧਾਰਿਤ ਹੈ ਅਤੇ ਸੈਮਸੰਗ ਆਉਣ ਵਾਲੇ ਦਿਨਾਂ 'ਚ ਗੂਗਲ ਦੇ ਨਾਲ ਭਾਗੀਦਾਰੀ ਨੂੰ ਘੱਟ ਕਰਨ 'ਤੇ ਵਿਚਾਰ ਕਰ ਰਹੀ ਹੈ। ਸੈਮਸੰਗ ਨੇ ਇਸੇ ਹਫਤੇ ਆਪਣੇ ਆਪ੍ਰੇਟਿੰਗ ਸਿਸਟਮ 'ਟਾਈਜਨ' 'ਤੇ ਆਧਾਰਿਤ ਫੋਨ ਵੀ ਜਾਰੀ ਕੀਤਾ ਹੈ। ਸੈਮਸੰਗ ਆਪਣੇ ਫੋਨ 'ਤੇ ਪੂਰਾ ਕੰਟਰੋਲ ਚਾਹੁੰਦੀ ਹੈ ਅਤੇ ਕੰਪਨੀ ਦਾ ਇਰਾਦਾ ਗੂਗਲ ਤੇ ਐਪਲ ਦੀ ਤਰ੍ਹਾਂ ਫੋਨ ਦੇ ਹਾਰਡਵੇਅਰ ਦੇ ਨਾਲ-ਨਾਲ ਸਾਫਟਵੇਅਰ ਨੂੰ ਵੀ ਆਪਣੇ ਕੰਟਰੋਲ 'ਚ ਰੱਖਣ ਦਾ ਹੈ।
ਸੈਮਸੰਗ ਲਈ ਉਪਯੋਗੀ ਹੈ ਬਲੈਕਬੇਰੀ
ਬਲੈਕਬੇਰੀ ਫੋਨ ਦੀ ਬਾਜ਼ਾਰ 'ਚ ਹਿੱਸੇਦਾਰੀ ਭਾਵੇਂ ਹੀ ਘੱਟ ਹੋ ਗਈ ਹੋਵੇ ਪਰ ਉਸ ਕੋਲ ਸੁਰੱਖਿਆ ਸੰਬੰਧੀ ਸਾਫਟਵੇਅਰ ਦਾ ਇਹ ਖਜ਼ਾਨਾ ਹੈ, ਜਿਸ 'ਤੇ ਅੱਜ ਵੀ ਦੁਨੀਆ ਭਰ ਦਾ ਕਾਰਪੋਰੇਟ ਜਗਤ ਆਸਾਨੀ ਨਾਲ ਭਰੋਸਾ ਕਰਦਾ ਹੈ। ਜੇਕਰ ਸੈਮਸੰਗ ਇਸ ਨੂੰ ਖਰੀਦ ਲੈਂਦੀ ਹੈ ਤਾਂ ਨਾ ਸਿਰਫ ਉਸ ਦੀ ਸੁਰੱਖਿਆ ਸੰਬੰਧੀ ਕਮੀਆਂ ਦਾ ਨਿਵਾਰਣ ਹੋ ਜਾਵੇਗਾ ਸਗੋਂ ਉਸ ਦੇ ਲਈ ਗੂਗਲ ਨਾਲ ਦੂਰੀ ਵਧਾਉਣਾ ਵੀ ਆਸਾਨ ਰਹੇਗਾ। ਬਲੈਕਬੇਰੀ ਨੂੰ ਹੱਥ 'ਚ ਲੈਣ ਤੋਂ ਬਾਅਦ ਸੈਮਸੰਗ ਆਪਣੇ ਨਵੇਂ ਬਣਾਏ ਗਏ ਸਾਫਟਵੇਅਰ 'ਟਾਈਜਨ' ਦੇ ਜ਼ਰੀਏ ਮੋਬਾਈਲ ਦੇ ਹਾਰਡਵੇਅਰ ਅਤੇ ਸਾਫਟਵੇਅਰ 'ਤੇ ਕੰਟਰੋਲ ਕਰ ਸਕਦੀ ਹੈ।
ਵੈਟਸਐਪ ਸਣੇ ਇਹ ਮੈਸੇਜ ਐਪ ਹੋਣਗੇ ਬੈਨ !
NEXT STORY