ਮੁੰਬਈ- ਬਾਲੀਵੁੱਡ ਦਬੰਗ ਸਟਾਰ ਯਾਨੀ ਸਲਮਾਨ ਖਾਨ ਦੀ ਨਵੀਂ ਗਰਲਫ੍ਰੈਂਡ ਲੁਲੀਆ ਵੰਤੁਰ ਇਕ ਵਾਰੀ ਫਿਰ ਤੋਂ ਉਨ੍ਹਾਂ ਨੂੰ ਛੱਡ ਕੇ ਆਪਣੇ ਦੇਸ਼ ਵਾਪਸ ਚਲੀ ਗਈ ਹੈ। ਸੁਣਨ 'ਚ ਆਇਆ ਹੈ ਕਿ ਰੋਮਾਨਿਆਈ ਟੀ. ਵੀ. ਅਭਿਨੇਤਰੀ ਅਤੇ ਐਂਕਰ ਲੁਲੀਆ ਨੂੰ ਰੋਮਾਨਿਆ 'ਚ ਇਕ ਨਵਾਂ ਸ਼ੋਅ ਮਿਲ ਗਿਆ ਹੈ। ਹਾਲ ਹੀ 'ਚ ਸਲਮਾਨ ਦੀ ਅਗਲੀ ਫਿਲਮ 'ਬਜਰੰਗੀ ਭਾਈਜਾਨ' ਦੇ ਸੈੱਟ 'ਤੇ ਸਲਮਾਨ ਖਾਨ ਨਾਲ ਨਜ਼ਰ ਆਈ ਸੀ। ਕਿਹਾ ਜਾ ਰਿਹਾ ਹੈ ਕਿ ਉਹ ਆਪਣਾ ਸ਼ੂਟ ਪੂਰਾ ਕਰਨ ਤੋਂ ਬਾਅਦ ਫਿਰ ਤੋਂ ਮੁੰਬਈ ਵਾਪਸ ਆ ਜਾਵੇਗੀ। ਜ਼ਿਕਰਯੋਗ ਹੈ ਕਿ ਦਸੰਬਰ 'ਚ ਸਲਮਾਨ ਦੇ ਜਨਮਦਿਨ ਦੇ ਮੌਕੇ 'ਤੇ ਵੀ ਲੁਲੀਆ ਸਲਮਾਨ ਨਾਲ ਨਹੀਂ ਸੀ। ਦਰਅਸਲ ਉਸ ਸਮੇਂ ਉਸ ਨੂੰ ਵੀਜ਼ਾ ਦੇ ਕੰਮ 'ਚ ਕੁਝ ਦਿਨ ਲਈ ਆਪਣੇ ਦੇਸ਼ ਵਾਪਸ ਜਾਣਾ ਪਿਆ ਸੀ। ਬੇਸ਼ਕ ਸਲਮਾਨ ਆਪਣੀ ਇਸ ਫਿਰੰਗੀ ਬੇਬ ਨੂੰ ਕਾਫੀ ਮਿਸ ਕਰਨ ਵਾਲੇ ਹਨ ਪਰ ਉਹ ਜਲਦੀ ਹੀ ਵਾਪਸ ਮੁੰਬਈ ਆ ਜਾਵੇਗੀ।
ਜੇਤੂ ਬਣਨ ਦੌਰਾਨ 'ਬਿੱਗ ਬੌਸ' ਦੇ ਪ੍ਰਤੀਭਾਗੀਆਂ ਨੇ ਗੌਤਮ ਨੂੰ ਦਿੱਤੀਆਂ ਵਧਾਈਆਂ (ਦੇਖੋ ਤਸਵੀਰਾਂ)
NEXT STORY