ਨਵੀਂ ਦਿੱਲੀ- ਸਲਮਾਨ ਖਾਨ ਤੇ ਕਰੀਨਾ ਕਪੂਰ ਦੀ ਜੋੜੀ ਇਕ ਵਾਰ ਮੁੜ ਫਿਲਮ ਬਜਰੰਗੀ ਭਾਈਜਾਨ 'ਚ ਧਮਾਲ ਮਚਾਉਣ ਲਈ ਤਿਆਰ ਹੈ। ਦੋਵਾਂ ਦੀ ਪਿਛਲੀ ਫਿਲਮ ਬਾਡੀਗਾਰਡ ਜ਼ਬਰਦਸਤ ਹਿੱਟ ਸਾਬਿਤ ਹੋਈ ਸੀ। ਹੁਣ ਇਕ ਵਾਰ ਮੁੜ ਕਬੀਰ ਕਾਨ ਦੀ ਫਿਲਮ ਨਾਲ ਇਹ ਜੋੜੀ ਸਫਲਤਾ ਦੇ ਝੰਡੇ ਗੱਡ ਸਕਦੀ ਹੈ। ਬਜਰੰਗੀ ਭਾਈਜਾਨ ਦੇ ਡਾਇਰੈਕਟਰ ਕਬੀਰ ਖਾਨ ਦੀ ਪਤਨੀ ਮਿਨੀ ਮਾਥੁਰ ਨੇ ਟਵਿਟਰ 'ਤੇ ਫਿਲਮ ਦੇ ਸੈੱਟ ਦੀ ਇਕ ਫੋਟੋ ਸ਼ੇਅਰ ਕੀਤੀ ਹੈ।
ਇਹ ਫੋਟੋ ਸਲਮਾਨ ਖਾਨ ਦੀ ਹੁਣ ਤਕ ਦੀ ਸਭ ਤੋਂ ਕਿਊਟ ਫੋਟੋ ਵਿਚੋਂ ਇਕ ਹੈ। ਫੋਟੋ ਵਿਚ ਕਰੀਨਾ ਕਪੂਰ ਕੁਝ ਪੀਂਦੀ ਨਜ਼ਰ ਆ ਰਹੀ ਹੈ ਤੇ ਸਲਮਾਨ ਖਾਨ ਉਨ੍ਹਾਂ ਨੂੰ ਬਹੁਤ ਹੀ ਪਿਆਰ ਨਾਲ ਦੇਖ ਰਹੇ ਹਨ। ਸਲਮਾਨ ਕਾਲੇ ਰੰਗ ਦੀ ਸ਼ਰਟ 'ਚ ਸੋਹਣੇ ਲੱਗ ਰਹੇ ਹਨ। ਉਥੇ ਕਰੀਨਾ ਵੀ ਖੂਬਸੂਰਤ ਲੱਗ ਰਹੀ ਹੈ।
ਮਿਨੀ ਮਾਥੁਰ ਨੇ ਫੋਟੋ ਦੇ ਹੇਠਾਂ ਲਿਖਿਆ ਹੈ 'ਮਾਨੀਟਰ ਤੋਂ ਲਿਆ ਗਿਆ ਇਕ ਬਹੁਤ ਹੀ ਪਿਆਰਾ ਸਨੈਪਸ਼ਾਟ'। ਦੱਸਣਯੋਗ ਹੈ ਕਿ ਬਜਰੰਗੀ ਭਾਈਜਾਨ ਈਦ 'ਤੇ ਰਿਲੀਜ਼ ਹੋਵੇਗੀ, ਜਿਹੜੀ ਇਕ ਮੁਸਲਿਮ ਲੜਕੇ ਤੇ ਇਕ ਬ੍ਰਾਹਮਣ ਲੜਕੀ ਦੀ ਪ੍ਰੇਮ ਕਹਾਣੀ ਹੈ।
ਮੱਲਿਕਾ ਦੇ ਚਾਹੁਣ ਵਾਲਿਆਂ ਨੂੰ ਕਰਨਾ ਪਵੇਗਾ 'ਡਰਟੀ ਪਾਲੀਟਿਕਸ' ਦਾ ਹੋਰ ਇੰਤਜ਼ਾਰ
NEXT STORY