ਜਲੰਧਰ, (ਡਿਜੀਟਲ ਡੈਕਸ)- iOS ਅਤੇ ਐਂਡ੍ਰਾਈਡ ਤੋਂ ਬਾਅਦ ਹੁਣ ਤੀਜਾ ਆਪ੍ਰੇਟਿੰਗ ਸਿਸਟਮ (OS) Ubuntu ਮੋਬਾਈਲ ਦੀ ਦੁਨੀਆ ਵਿਚ ਲਾਂਚ ਹੋਣ ਜਾ ਰਿਹਾ ਹੈ। ਅੱਧੀ ਅਧੂਰੀ ਤਿਆਰੀ ਦੇ ਨਾਲ ਆ ਰਿਹਾ Ubuntu ਆਪ੍ਰੇਟਿੰਗ ਸਿਸਟਮ ਦੇ ਆਧਾਰ 'ਤੇ ਦੁਨੀਆ ਦਾ ਪਹਿਲਾ ਫੋਨ 9 ਫਰਵਰੀ ਨੂੰ ਲਾਂਚ ਹੋਵੇਗਾ। ਤੇਜ਼ੀ ਨਾਲ ਕੰਮ ਕਰਨ ਵਾਲਾ ਇਹ ਆਪ੍ਰੇੇਟਿੰਗ ਸਿਸਟਮ 2 ਸਾਲ ਪਹਿਲਾਂ ਜਾਰੀ ਹੋਇਆ ਸੀ। ਪਹਿਲਾਂ ਤੋਂ ਹੀ ਬਾਜ਼ਾਰ ਵਿਚ ਚੱਲ ਰਹੇ ਘਮਾਸਾਨ ਦੌਰਾਨ ਇਹ ਆਪਣੀ ਥਾਂ ਨਹੀਂ ਬਣਾ ਸਕਿਆ ਸੀ।
ਹੁਣ ਇਸ ਨਵੇਂ OS ਨੂੰ ਸਹੀ ਦਿਸ਼ਾ ਮਿਲੀ ਹੈ ਅਤੇ Ubuntu OS ਆਧਾਰਿਤ ਪਹਿਲਾ ਫੋਨ ਬਾਜ਼ਾਰ ਵਿਚ ਆ ਰਿਹਾ ਹੈ। Aquaris E 4.5 Ubuntu Edition ਨਾਂ ਦੇ ਇਸ ਫੋਨ ਦਾ ਨਿਰਮਾਣ ਸਪੇਨ ਦੀ ਕੰਪਨੀ BQ ਨੇ ਕੀਤਾ ਹੈ। 195 ਡਾਲਰ ਲਗਭਗ (12000 ਰੁਪਏ) ਦੇ ਇਸ ਫੋਨ ਦੀ ਸਕ੍ਰੀਨ 4.5 ਇੰਚ ਦੀ ਹੋਵੇਗੀ। ਇਹ ਫੋਨ ਮੀਡੀਆ ਟੈਕ ਦੇ Quad Core Cortex A7 ਪ੍ਰੋਸੈਸਰ 'ਤੇ ਆਧਾਰਿਤ ਹੋਵੇਗਾ। ਇਸ ਵਿਚ 1GB ਦੀ ਰੈਮ ਹੋਵੇਗੀ। 8GB ਦੀ ਸਟੋਰੇਜ ਸਮਰੱਥਾ ਵਾਲੇ ਇਸ ਫੋਨ ਵਿਚ 2150 mah ਦੀ ਬੈਟਰੀ ਲੱਗੀ ਹੈ। ਇਹ ਮੋਬਾਈਲ 8 ਮੈਗਾਪਿਕਸਲ ਦੇ ਰਿਅਰ ਅਤੇ 5 ਮੈਗਾਪਿਕਸਲ ਦੇ ਫਰੰਟ ਕੈਮਰੇ ਨਾਲ ਲੈਸ ਹੈ। ਯੂਰਪ ਵਿਚ ਮੋਬਾਈਲ ਨੂੰ ਫਲੈਸ਼ ਸੇਲ ਰਾਹੀਂ 9 ਫਰਵਰੀ ਤੋਂ ਵੇਚਿਆ ਜਾਵੇਗਾ।
Ubuntu ਫੋਨ ਨਵੇਂ ਯੂਜ਼ਰ ਇੰਟਰਫੇਸ (UI) Scopes ਦੇ ਨਾਲ ਆ ਰਿਹਾ ਹੈ, ਜਿਸ ਨਾਲ ਫੋਨ ਨੂੰ ਚਲਾਉਣ ਦਾ ਸਾਡਾ ਤਰੀਕਾ ਬਦਲ ਜਾਵੇਗਾ। ਇਸ ਮੋਬਾਈਲ ਦੇ ਖੱਬੇ ਕੋਨੇ 'ਤੇ ਸਾਰੀਆਂ ਐਪਲੀਕੇਸ਼ਨਜ਼ ਹਨ, ਜਿੱਥੋਂ ਤੁਸੀਂ ਆਪਣੀਆਂ ਫੋਟੋਆਂ ਜਾਂ ਵੀਡੀਓ ਦੇਖ ਸਕਦੇ ਹੋ। ਫੋਟੋ ਜਾਂ ਵੀਡੀਓ ਦੇਖਦੇ ਹੋਏ ਤੁਸੀਂ ਐਪਲੀਕੇਸ਼ਨ ਵਿਚੋਂ ਹੋਰ ਐਪਲੀਕੇਸ਼ਨਾਂ ਦੀ ਚੋਣ ਕਰ ਸਕਦੇ ਹੋ। ਇਸ ਫੋਨ ਦੇ ਗਾਹਕਾਂ ਨੂੰ ਫਿਲਹਾਲ Ubuntu ਤੋਂ 1000 ਐਪਸ ਡਾਊਨਲੋਡ ਕਰਨ ਲਈ ਉਪਲਬੱਧ ਹੋਣਗੇ। ਫਿਲਹਾਲ ਵਟਸਐਪ ਇਸ ਮੋਬਾਈਲ ਨੂੰ ਸਪੋਰਟ ਨਹੀਂ ਕਰ ਰਿਹਾ ਹੈ।
ਇਸ ਲਈ ਮੈਸੇਜਿੰਗ ਸੇਵਾ ਫਿਲਹਾਲ ਇਸ ਮੋਬਾਈਲ ਦਾ ਹਿੱਸਾ ਨਹੀਂ ਹੋਵੇਗੀ। ਆਪ੍ਰੇਟਿੰਗ ਸਿਸਟਮ ਬਣਾਉਣ ਵਾਲੀ ਕੰਪਨੀ Canonical ਫਿਲਹਾਲ ਆਪਣੇ ਖਪਤਕਾਰਾਂ ਨੂੰ ਇੰਤਜ਼ਾਰ ਨਹੀਂ ਕਰਵਾਉਣਾ ਚਾਹੁੰਦੀ ਅਤੇ ਇਸ ਨੂੰ ਜਲਦੀ ਹੀ ਅਮਰੀਕਾ ਦੇ ਬਾਜ਼ਾਰ ਵਿਚ ਵੀ ਉਤਾਰਿਆ ਜਾਵੇਗਾ। ਕੰਪਨੀ ਇਸ ਐਪ ਆਧਾਰਿਤ ਮੋਬਾਈਲ ਨੂੰ ਬਾਜ਼ਾਰ ਵਿਚ ਉਤਾਰ ਕੇ ਫੋਨ ਬਾਜ਼ਾਰ ਦੀ ਮੁਖ ਧਾਰਾ ਵਿਚ ਆਉਣਾ ਚਾਹੁੰਦੀ ਹੈ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਖਪਤਕਾਰ ਇਸ ਫੋਨ ਪ੍ਰਤੀ ਕਿੰਨਾ ਉਤਸ਼ਾਹ ਦਿਖਾਉਂਦੇ ਹਨ।
ਬਿਨਾ ਫੋਨ ਨੰਬਰ ਦੱਸੇ ਇੰਝ ਚਲਾਓ ਵਟਸਐਪ
NEXT STORY