ਨਵੀਂ ਦਿੱਲੀ- ਵਣਜਕ ਅਤੇ ਉਦਯੋਗ ਮੰਤਰਾਲਾ ਨੇ ਜਨਤਕ ਖੇਤਰ ਦੀਆਂ ਇਕਾਈਆਂ ਦੇ ਨਾਲ ਸਰਕਾਰੀ ਵਿਭਾਗਾਂ ਨੂੰ ਪ੍ਰਧਾਨਮੰਤਰੀ ਦੇ 'ਜ਼ੀਰੋ ਡਿਫੈਕਟ ਜ਼ੀਰੋ ਇਫੈਕਟ' ਦੇ ਸੱਦੇ ਦੇ ਮੁਤਾਬਕ ਉਤਪਾਦਕਤਾ 'ਚ ਸੁਧਾਰ ਦੇ ਲਈ ਕਾਰਵਾਈ ਯੋਜਨਾ ਬਣਾਉਣ ਨੂੰ ਕਿਹਾ ਹੈ। ਉਦਯੋਗਿਕ ਨੀਤੀ ਅਤੇ ਸੰਵਰਧਨ ਵਿਭਾਗ (ਡੀ.ਆਈ.ਪੀ.ਪੀ.) ਦੇ ਤਹਿਤ ਆਉਣ ਵਾਲੀ ਰਾਸ਼ਟਰੀ ਉਤਪਾਦਕਤਾ ਪਰਿਸ਼ਦ (ਐੱਨ.ਪੀ.ਸੀ.) ਨੇ 2015 ਦੇ ਲਈ ਕਾਰਵਾਈ ਯੋਜਨਾ ਬਣਾਉਣ ਲਈ ਉਤਪਾਦਕਤਾ ਸੁਧਾਰ ਕਮੇਟੀ ਦੇ ਗਠਨ ਦਾ ਸੁਝਾਅ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਨੇ ਸੁਝਾਅ ਦਿੱਤਾ ਹੈ ਕਿ ਮੰਤਰਾਲਾ ਅਤੇ ਜਨਤਕ ਅਦਾਰੇ ਉਤਪਾਦਕਤਾ ਦੇ ਮੋਰਚੇ 'ਤੇ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਵਿਸ਼ੇਸ਼ ਗੱਲਬਾਤ, ਵਿਚਾਰ-ਵਟਾਂਦਰੇ, ਬੈਠਕਾਂ ਅਤੇ ਵਰਕਸ਼ਾਪਸ ਦਾ ਆਯੋਜਨ ਕਰਨਗੇ। ਐੱਨ.ਪੀ.ਸੀ. ਨੇ ਹਰ ਸਾਲ 12 ਤੋਂ 18 ਫਰਵਰੀ ਤੱਕ 'ਰਾਸ਼ਟਰੀ ਉਤਪਾਦਕਤਾ ਹਫਤਾ' ਮਣਾਉਣ ਦੀ ਯੋਜਨਾ ਬਣਾਈ ਹੈ ਜਿਸ 'ਚ ਇਸ ਨੂੰ ਇਕ ਜਨ ਅੰਦੋਲਨ ਬਣਾਇਆ ਜਾ ਸਕੇ।
200 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨ ਵਾਲੇ ਕੋਚ ਬਣਾਵੇਗੀ ਰੇਲਵੇ
NEXT STORY