ਨਵੀਂ ਦਿੱਲੀ- ਜਨਤਕ ਖੇਤਰ ਦੀ ਤੇਲ ਕੰਪਨੀ ਤੇਲ ਅਤੇ ਕੁਦਰਤੀ ਗੈਸ ਨਿਗਮ (ਓ.ਐਨ.ਜੀ.ਸੀ.) 'ਚ 5 ਫੀਸਦੀ ਹਿੱਸੇਦਾਰੀ ਦਾ ਵਿਨਿਵੇਸ਼ ਚਾਲੂ ਵਿੱਤ ਸਾਲ 'ਚ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲ ਹੀ 'ਚ ਕੋਲ ਇੰਡੀਆ 'ਚ ਵੱਡੀ ਹਿੱਸੇਦਾਰੀ ਵੇਚਣ ਤੋਂ ਬਾਅਦ ਬਾਜ਼ਾਰ 'ਚ ਤਰਲਤਾ ਦੀ ਸਥਿੱਤੀ ਦਬਾਅ 'ਚ ਹੈ ਅਤੇ ਸਬਸਿਡੀ ਦਾ ਮੁੱਦਾ ਵੀ ਹਾਲੇ ਸੁਲਝਿਆ ਨਹੀਂ ਹੈ।
ਇਕ ਸੂਤਰ ਨੇ ਦੱਸਿਆ ਕਿ ਕੋਲ ਇੰਡੀਆ ਦੇ ਵਿਨਿਵੇਸ਼ ਅਤੇ ਐਚ.ਡੀ.ਐਫ.ਸੀ. ਬੈਂਕ ਵਲੋਂ ਫੰਡ ਦਾ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਬਾਜ਼ਾਰ 'ਚ ਨਕਦੀ ਘੱਟ ਹੋ ਗਈ ਹੈ। ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਬਾਜ਼ਾਰ ਵਿਸ਼ੇਸ਼ ਤੌਰ 'ਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਇਸ ਤੋਂ ਬਾਅਦ ਕਿਸੇ ਤਰ੍ਹਾਂ ਦੇ ਨਿਵੇਸ਼ ਦੀ ਇੱਛਾ ਰਖਣਗੇ।
ਉਤਪਾਦਕਤਾ ਵਧਾਉਣ ਦੇ ਲਈ ਕਾਰਵਾਈ ਯੋਜਨਾ ਚਾਹੁੰਦਾ ਹੈ ਵਣਜਕ ਮੰਤਰਾਲਾ
NEXT STORY