Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    8:41:44 AM

  • gas cylinder price hike by rs 993

    993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ...

  • e rickshaw travel double rate

    ਅੱਜ ਤੋਂ ਮਹਿੰਗਾ ਹੋਇਆ ਈ-ਰਿਕਸ਼ੇ ਦਾ ਸਫ਼ਰ, ਇਨ੍ਹਾਂ...

  • famous khanna dhaba

    ਖੰਨਾ 'ਚ ਵੱਡੀ ਵਾਰਦਾਤ : ਮਸ਼ਹੂਰ ਢਾਬੇ 'ਤੇ...

  • lpg cylinder booking new rules 1 may 2026 delivery gap

    ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਯੂਰਪ ਨਾਲ ਮੁਕਤ ਵਪਾਰ ਆਸਾਨ ਨਹੀਂ ਹੋਵੇਗਾ

BLOG News Punjabi(ਬਲਾਗ)

ਯੂਰਪ ਨਾਲ ਮੁਕਤ ਵਪਾਰ ਆਸਾਨ ਨਹੀਂ ਹੋਵੇਗਾ

  • Edited By Anmol Tagra,
  • Updated: 06 Feb, 2026 04:46 PM
Blog
free trade with europe will not be easy
  • Share
    • Facebook
    • Tumblr
    • Linkedin
    • Twitter
  • Comment

ਇਸ ਹਫ਼ਤੇ ਦੇ ਅੰਤ ਤੱਕ, ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਯੇਨ, ਜੋ ਗਣਤੰਤਰ ਦਿਵਸ ਪਰੇਡ ਦੀ ਮੁੱਖ ਮਹਿਮਾਨ ਸੀ, ਸੰਭਵ ਤੌਰ ’ਤੇ ਉਸ ਦਸਤਾਵੇਜ਼ ’ਤੇ ਹਸਤਾਖਰ ਕਰੇਗੀ, ਜਿਸ ਨੂੰ ਉਨ੍ਹਾਂ ਨੇ ‘ਇਤਿਹਾਸਕ’ ਦੱਸਿਆ ਹੈ-ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤਾ। ‘ਮਦਰ ਆਫ ਆਲ ਡੀਲਜ਼’ ਕਹੇ ਜਾਣ ਵਾਲੇ ਇਸ ਮੁਕਤ ਵਪਾਰ ਸਮਝੌਤੇ ਦਾ ਨਤੀਜਾ 2 ਦਹਾਕਿਆਂ ਤੋਂ ਰੁਕੀ ਹੋਈ ਗੱਲਬਾਤ ਤੋਂ ਬਾਅਦ ਸਾਹਮਣੇ ਆਇਆ ਹੈ ਪਰ ਕੀ ਇਹ ਸਫ਼ਲ ਹੋਵੇਗਾ? ਜਾਂ ਫਿਰ (ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂਰਪ ਅਤੇ ਭਾਰਤ ਦੋਵਾਂ ’ਤੇ ਟੈਰਿਫ ਦਾ ਹਥਿਆਰ ਰੱਖਣ ਕਾਰਨ) ਜਲਦਬਾਜ਼ੀ ’ਚ ਕੀਤੇ ਗਏ ਇਸ ਸਮਝੌਤੇ ਦੀ ਸੰਤਾਨ ਜਨਮ ਤੋਂ ਹੀ ਦੋਸ਼ਪੂਰਨ ਹੈ?

ਯੂਰਪੀ ਸੰਘ ਅਤੇ ਭਾਰਤ ਵੱਲੋਂ ਪਹਿਲੀ ਵਾਰ ‘ਰਣਨੀਤਕ’ ਸਬੰਧਾਂ ਦੇ ਐਲਾਨ ਦੇ ਤਿੰਨ ਸਾਲਾਂ ਬਾਅਦ, 2007 ’ਚ ਮੁਕਤ ਪ੍ਰਮਾਣੂ ਸਮਝੌਤੇ (ਐੱਫ. ਟੀ. ਏ.) ਦੀ ਵਾਰਤਾ ਸ਼ੁਰੂ ਹੋਈ। ਉਸ ਸਮੇਂ ਭਾਰਤ ਨਹੀਂ, ਸਗੋਂ ਚੀਨ ਯੂਰਪੀ ਸੰਘ ਦਾ ਸਭ ਤੋਂ ਪਸੰਦ ਦਾ ਭਾਈਵਾਲ ਸੀ। ਇਸ ਤੋਂ ਬਾਅਦ 15 ਦੌਰ ਦੀਆਂ ਵਾਰਤਾਵਾਂ ਤੋਂ ਕੁਝ ਖਾਸ ਹਾਸਲ ਨਹੀਂ ਹੋਇਆ। ਯੂਰਪ ਭਾਰਤ ਪ੍ਰਤੀ ਆਪਣੇ ਇਕਤਰਫ਼ਾ ਰਵੱਈਏ ’ਤੇ ਅੜਿਆ ਰਿਹਾ। ਖੇਤੀਬਾੜੀ ਵਰਗੇ ਪਹਿਲੂਆਂ ਅਤੇ ਯੂਰਪੀ ਉਤਪਾਦਾਂ ’ਤੇ ਭਾਰਤ ਵੱਲੋਂ ਲਗਾਏ ਗਏ ਬਹੁਤ ਜ਼ਿਆਦਾ ਟੈਕਸਾਂ ਨੂੰ ਲੈ ਕੇ ਅਸਲ ਚਿੰਤਾਵਾਂ ਸਨ ਪਰ ਉੱਭਰਦੀਆਂ ਅਰਥਵਿਵਸਥਾਵਾਂ ਪ੍ਰਤੀ ਪੱਛਮੀ ਦੇਸ਼ਾਂ ਦਾ ਦਬਦਬਾ ਕਾਇਮ ਰਿਹਾ ਅਤੇ ਭਾਰਤ ਦੀ ਵਿਕਾਸ ਰਫਤਾਰ ਤੇ ਉਦਯੋਗਿਕ ਯੂਰਪੀ ਸੰਘ ਦੀ ਵਿਕਾਸ ਰਫਤਾਰ ਵਿਚਕਾਰ, ਵਿਸ਼ੇਸ਼ ਤੌਰ ’ਤੇ ਜੀਵਾਸ਼ਮ ਈਂਧਨ ਨੂੰ ਲੈ ਕੇ, ਮੌਜੂਦਾ ਖਾਈ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਭਾਰਤ ਕਾਰਬਨ ਨਿਕਾਸ ਘੱਟ ਕਿਉਂ ਨਹੀਂ ਕਰਦਾ, ਆਪਣੇ ਉਦਯੋਗੀਕਰਨ ਨੂੰ ਕਿਉਂ ਨਹੀਂ ਰੋਕਦਾ ਅਤੇ ਪੱਛਮੀ ਦੇਸ਼ਾਂ ਦੀਆਂ ਮੰਗਾਂ ਕਿਉਂ ਨਹੀਂ ਮੰਨਦਾ? ਕੀ ਭਾਰਤੀ ਚੋਰੀ-ਛਿਪੇ ਯੂਰਪੀ ਸੰਘ ਦੇ ਉੱਚ ਲੇਬਰ ਅਤੇ ਵਾਤਾਵਰਣ ਮਿਆਰਾਂ ਦੀ ਉਲੰਘਣਾ ਕਰਨਗੇ?

ਭਾਰਤ ਨੇ ਚੀਨ ਦਾ ਜ਼ਿਕਰ ਹੁੰਦੇ ਹੀ ਆਪਣੇ ਲੋਕਤੰਤਰੀ ਸਰੂਪ ਦੀ ਵਡਿਆਈ ਕੀਤੀ ਪਰ ਉਸ ਨੇ ਚੀਨ ਦੇ ਕਿਤੇ ਵੱਧ ਕੁੱਲ ਘਰੇਲੂ ਉਤਪਾਦ (2007 ’ਚ ਭਾਰਤ ਦੇ 1.2 ਟ੍ਰਿਲੀਅਨ ਡਾਲਰ ਦੀ ਤੁਲਨਾ ’ਚ ਲੱਗਭਗ 3.4 ਟ੍ਰਿਲੀਅਨ ਡਾਲਰ), ਤੇਜ਼ੀ ਨਾਲ ਸਸਤੇ ਸਾਮਾਨ ਦਾ ਉਤਪਾਦਨ ਤੇ ਵੰਡ ਕਰਨ ਦੀ ਉਸ ਦੀ ਸਮਰੱਥਾ ਅਤੇ ਉਸ ਦੇ ਵਧਦੇ ਖਪਤਕਾਰ ਬਾਜ਼ਾਰ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਚੀਨ-ਯੂਰਪੀ ਸੰਘ ਵਿਚਕਾਰ ਵਪਾਰ ਅਤੇ ਨਿਵੇਸ਼ ਵਧਦਾ-ਫੁੱਲਦਾ ਰਿਹਾ ਪਰ ਬ੍ਰਸੇਲਜ਼ ’ਚ ਚੀਨ ਦੇ ‘ਗ਼ੈਰ-ਲੋਕਤੰਤਰੀ’ ਸਰੂਪ ਅਤੇ ‘ਮਨੁੱਖੀ ਅਧਿਕਾਰ’ ਰਿਕਾਰਡ ਦਾ ਸ਼ਾਇਦ ਹੀ ਕਦੇ ਜ਼ਿਕਰ ਹੋਇਆ। 2013 ਤੱਕ, ਭਾਰਤ-ਯੂਰਪੀ ਸੰਘ ਵਾਰਤਾ ਅੱਧ ਵਿਚਕਾਰ ਲਟਕ ਗਈ।

ਹਾਲਾਤ ਉਦੋਂ ਬਦਲੇ, ਜਦੋਂ ਚੀਨ ਤੋਂ ਆਰਥਿਕ ਅਤੇ ਭੂ-ਰਣਨੀਤਕ ਖ਼ਤਰੇ ਦਾ ਸਾਹਮਣਾ ਕਰ ਰਹੇ ਅਮਰੀਕਾ ਨੇ ‘ਇੰਡੋ-ਪੈਸੀਫਿਕ’ ਨਾਮਕ ਇਕ ਨਵੇਂ ਮਹਾਸਾਗਰ ਦੀ ਖੋਜ ਕੀਤੀ ਅਤੇ ਉਸ ਦੇਸ਼ ਨੂੰ ਲੁਭਾਉਣਾ ਸ਼ੁਰੂ ਕੀਤਾ ਜੋ ਇਸ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਮਾਰਗਾਂ ’ਤੇ ਦਬਦਬਾ ਰੱਖਦਾ ਸੀ-ਭਾਰਤ। ਯੂਰਪ ਨੇ ਵੀ ਇਸੇ ਰਾਹ ’ਤੇ ਚੱਲਦਿਆਂ ਭਾਰਤ-ਯੂਰਪੀ ਸੰਘ ਐੱਫ. ਟੀ. ਏ. ’ਤੇ ਗੱਲਬਾਤ 2022 ’ਚ ਫਿਰ ਤੋਂ ਸ਼ੁਰੂ ਕੀਤੀ।

ਯੂਰਪੀ ਲੋਕ ਆਮ ਤੌਰ ’ਤੇ ਗੱਲਾਂ ਨੂੰ ਵਧਾ-ਚੜ੍ਹਾ ਕੇ ਨਹੀਂ ਕਹਿੰਦੇ ਪਰ ਪਿਛਲੇ ਹਫ਼ਤੇ ਦਿੱਲੀ ’ਚ ਇਕ ਸੈਮੀਨਾਰ ਦੌਰਾਨ ਯੂਰਪੀ ਸੰਘ ਦੇ 3 ਸਭ ਤੋਂ ਛੋਟੇ ਰਾਜਾਂ-ਇਟਲੀ, ਮਾਲਟਾ ਅਤੇ ਐਸਟੋਨੀਆ ਦੇ ਨੁਮਾਇੰਦਿਆਂ ਅਤੇ ਭਾਰਤੀ ਵਿਸ਼ਲੇਸ਼ਕਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੁਕਤ ਵਪਾਰ ਸਮਝੌਤਾ ਲੱਗਭਗ ਪੂਰਾ ਹੋ ਚੁੱਕਾ ਹੈ। ਹਾਲਾਂਕਿ, ਸਮੱਸਿਆਵਾਂ ਅਜੇ ਵੀ ਬਣੀਆਂ ਹੋਈਆਂ ਹਨ।

ਯੂਰਪੀ ਸੰਘ ਲਈ, ਭਾਰਤ ਵੱਲੋਂ ਸ਼ਰਾਬ, ਸਪਿਰਿਟ ਅਤੇ ਡੇਅਰੀ ਉਤਪਾਦਾਂ ’ਤੇ ਲਗਾਇਆ ਗਿਆ 150 ਫ਼ੀਸਦੀ ਤੱਕ ਦਾ ਉੱਚ ਟੈਰਿਫ ਇਕ ਸਮੱਸਿਆ ਹੈ। ਭਾਰਤ ਲਈ ਯੂਰਪੀ ਸੰਘ ਦੇ ਸਖ਼ਤ ਬੌਧਿਕ ਸੰਪਤੀ ਅਧਿਕਾਰ ਨਿਯਮ ਉਸ ਦੇ ਆਪਣੇ ਲਚਕੀਲੇ ਪੇਟੈਂਟ ਕਾਨੂੰਨਾਂ ਨਾਲ ਟਕਰਾਉਂਦੇ ਹਨ, ਜਿਨ੍ਹਾਂ ਕਾਰਨ ਸਸਤੀਆਂ ਜੈਨਰਿਕ ਦਵਾਈਆਂ ਸੰਭਵ ਹੋ ਪਾਉਂਦੀਆਂ ਹਨ। ਇਸ ਤੋਂ ਇਲਾਵਾ, ਯੂਰਪ ਦਾ ਕਾਰਬਨ ਬਾਰਡਰ ਐਡਜਸਟਮੈਂਟ ਮੈਕੇਨਿਜ਼ਮ (ਸੀ. ਬੀ. ਏ. ਐੱਮ.) ਵੀ ਹੈ, ਜੋ ਸਸਤੇ ਤੇ ਵਾਤਾਵਰਣ ਲਈ ਨੁਕਸਾਨਦੇਹ ਉਤਪਾਦਾਂ ਨੂੰ ਯੂਰਪੀ ਸੰਘ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਬਣਾਇਆ ਗਿਆ ਹੈ। ਸਟੀਲ, ਐਲੂਮੀਨੀਅਮ, ਸੀਮੈਂਟ ਆਦਿ ’ਤੇ ਲਗਾਏ ਗਏ ਭਾਰੀ ਗ਼ੈਰ-ਟੈਰਿਫ ਰੁਕਾਵਟਾਂ ਕਾਰਨ ਭਾਰਤੀ ਲਘੂ ਅਤੇ ਦਰਮਿਆਨੇ ਉਦਯੋਗਾਂ ’ਤੇ ਇਸ ਦਾ ਡੂੰਘਾ ਪ੍ਰਭਾਵ ਪਵੇਗਾ।

ਸ਼ਰਾਬ ਅਤੇ ਡੇਅਰੀ ਉਤਪਾਦਾਂ ’ਤੇ ਟੈਰਿਫ ਘੱਟ ਕਰਨ ਨਾਲ ਘਰੇਲੂ ਕਿਸਾਨਾਂ, ਸਥਾਨਕ ਸ਼ਰਾਬ ਉਦਯੋਗ ਅਤੇ ਸੂਬਾ ਸਰਕਾਰ ਦੇ ਮਾਲੀਏ ਨੂੰ ਖ਼ਤਰਾ ਹੋਵੇਗਾ। ਯੂਰਪੀ ਆਟੋਮੋਬਾਈਲਜ਼ ’ਤੇ ਟੈਰਿਫ ਘੱਟ ਕਰਨ ਨਾਲ ਭਾਰਤ ’ਚ ਨਿਰਮਾਣ ਖੇਤਰ ਦੀਆਂ ਨੌਕਰੀਆਂ ਖ਼ਤਰੇ ’ਚ ਪੈ ਜਾਣਗੀਆਂ। ਮਨੁੱਖੀ ਸਰੋਤ ਦਾ ਸਵਾਲ ਵੀ ਹੈ। ਯੂਰਪ ਭਾਰਤੀ ਨਰਸਾਂ, ਤਕਨੀਸ਼ੀਅਨਾਂ ਤੇ ਆਈ. ਟੀ. ਪ੍ਰਤਿਭਾਵਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਅਜਿਹੇ ਕਾਮਿਆਂ ਲਈ ਆਸਾਨ ਵੀਜ਼ਾ ਪ੍ਰਕਿਰਿਆ ਅਤੇ ਨਿਰਵਿਘਨ ਆਵਾਜਾਈ ਚਾਹੁੰਦਾ ਹੈ।

ਅੰਤ ’ਚ ਯੂਰਪੀ ਸੰਘ ਦੀ ਬਣਤਰ ਅਤੇ ਉਸ ਦੀਆਂ ਗੁੰਝਲਦਾਰ ਪ੍ਰਕਿਰਿਆਵਾਂ ਇਕ ਵੱਡੀ ਖਾਮੀ ਹਨ। ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਅਰਥਸ਼ਾਸਤਰੀ ਸੰਜੀਵ ਆਹਲੂਵਾਲੀਆ ਦੱਸਦੇ ਹਨ ਕਿ ਜਦੋਂ ਤਕ ਸਾਰੇ 28 ਯੂਰਪੀ ਸੰਘ ਦੇ ਮੈਂਬਰ ਦੇਸ਼ ਇਸ ਦੀ ਪੁਸ਼ਟੀ ਨਹੀਂ ਕਰ ਦਿੰਦੇ, ਉਦੋਂ ਤੱਕ ਇਹ ਸਮਝੌਤਾ ਸਿਰਫ ਕਾਗਜ਼ਾਂ ’ਤੇ ਹੀ ਰਹੇਗਾ। ਭਾਰਤ ਦੇ ਯੂਰਪੀ ਸੰਘ ਦੇ ਵੱਖ-ਵੱਖ ਦੇਸ਼ਾਂ ਨਾਲ ਸਬੰਧ ਵੱਖੋ-ਵੱਖਰੇ ਹਨ, ਜੋ ਪੁਸ਼ਟੀ ਪ੍ਰਕਿਰਿਆ ਦੌਰਾਨ ਇਨ੍ਹਾਂ ’ਚ ਟਕਰਾਅ ਪੈਦਾ ਕਰ ਸਕਦੇ ਹਨ। ਤਾਂ ਕੀ ਭਾਰਤ-ਯੂਰਪੀ ਸੰਘ ਦੇ ਮੁਕਤ ਵਪਾਰ ਸਮਝੌਤੇ ਨੂੰ ਦਸਤਾਵੇਜ਼ ’ਤੇ ਹਸਤਾਖਰ ਹੁੰਦੇ ਹੀ ਇਕ ਸਫ਼ਲ ਵਿਆਹ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ? ਇਸ ਦਾ ਜਵਾਬ ਜਾਣਨ ’ਚ ਘੱਟੋ-ਘੱਟ ਇਕ ਸਾਲ ਹੋਰ ਲੱਗੇਗਾ।

- ਪਦਮਾ ਰਾਓ ਸੁੰਦਰਜੀ

(‘ਟੀ. ਓ. ਈ.’ ਤੋਂ ਧੰਨਵਾਦ ਸਹਿਤ)

  • India
  • Free Trade with Europe
  • Mother of all Deals

ਚੁਣੌਤੀਆਂ ਦਾ ਜਵਾਬ ਦੇਣ ਵਾਲਾ ਬਜਟ

NEXT STORY

Stories You May Like

  • india and new zealand to sign free trade agreement
    ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ’ਤੇ 27 ਨੂੰ ਹੋਣਗੇ ਦਸਤਖ਼ਤ
  • railway  s gift  travel will be even easier with udid card  rule
    ਰੇਲਵੇ ਦਾ ਵੱਡਾ ਤੋਹਫ਼ਾ: UDID ਕਾਰਡ ਨਾਲ ਸਫ਼ਰ ਹੋਵੇਗਾ ਹੋਰ ਵੀ ਆਸਾਨ, ਜਾਣੋ ਨਿਯਮ
  • prostitution den busted  5 people arrested
    ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ, 5 ਲੋਕ ਗ੍ਰਿਫ਼ਤਾਰ
  • deal with iran will be only on us terms
    ਈਰਾਨ ਨਾਲ ਸਮਝੌਤਾ ਸਿਰਫ਼ ਅਮਰੀਕਾ ਦੀਆਂ ਸ਼ਰਤਾਂ 'ਤੇ ਹੋਵੇਗਾ, ਮੈਂ ਕਿਸੇ ਦਬਾਅ 'ਚ ਨਹੀਂ: ਡੋਨਾਲਡ ਟਰੰਪ
  • a dirty game was going on in the guest house
    ਦੇਹ ਵਪਾਰ ਦੇ ਨੈੱਟਵਰਕ 'ਤੇ ਪੁਲਸ ਦਾ ਵੱਡਾ ਐਕਸ਼ਨ, 27 ਕੁੜੀਆਂ ਛੁਡਾਈਆਂ ਤੇ 31 ਗ੍ਰਿਫਤਾਰ
  • making punjab drug free is our shared responsibility governor kataria
    ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ: ਗਵਰਨਰ ਗੁਲਾਬ ਚੰਦ ਕਟਾਰੀਆ
  • rich youth sex trafficking in punjab
    ਪੰਜਾਬ : ਦੇਹ ਵਪਾਰ ਨੂੰ ਲੈ ਕੇ ਵੱਡਾ ਖ਼ੁਲਾਸਾ, ਕਈ ਅਮੀਰ ‘ਨਵਾਬਜ਼ਾਦੇ’ ਨਿਸ਼ਾਨੇ 'ਤੇ
  • encroachment free roads
    ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
Trending
Ek Nazar
virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +