ਨਵੀਂ ਦਿੱਲੀ- ਇਕ ਰਿਪੋਰਟ ਦੇ ਮੁਤਾਬਕ ਭਾਰਤੀ ਕੰਪਨੀਆਂ ਨੂੰ ਅਗਲੇ ਤਿੰਨ ਸਾਲਾਂ 'ਚ ਆਮ ਵਾਧਾ ਦਰਜ ਕਰਨ ਦੇ ਲਈ ਹੀ 1.7 ਲੱਖ ਕਰੋੜ ਰੁਪਏ ਦੇ ਮੁੱਲ ਦੇ ਫੰਡ ਦੀ ਜ਼ਰੂਰਤ ਹੋਵੇਗੀ। ਇਨ੍ਹਾਂ ਕੰਪਨੀਆਂ ਨੂੰ ਇਹ ਧਨ ਕਾਰਜਸ਼ੀਲ ਪੁੰਜੀ ਅਤੇ ਪੂੰਜੀਗਤ ਖਰਚੇ ਦੀ ਮਦ 'ਚ ਚਾਹੀਦਾ ਹੋਵੇਗਾ।
ਸੰਸਾਰਕ ਸਲਾਹਕਾਰ ਕੰਪਨੀ ਅਰਨੈਸਟ ਐਂਡ ਯੰਗ (ਈ.ਵਾਈ.) ਨੇ ਅਗਲੇ ਤਿੰਨ ਸਾਲ 'ਚ ਕਾਫੀ ਧਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਆਪਣੀ ਰਿਪੋਰਟ 'ਚ ਇਹ ਸਿੱਟਾ ਕੱਢਿਆ ਹੈ। ਫਰਮ ਦਾ ਕਹਿਣਾ ਹੈ ਕਿ ਸੰਗਠਨਾਂ ਨੂੰ ਅਗਲੀ ਕਾਰਜਸ਼ੀਲ ਪੂੰਜੀ ਨੀਤੀਆਂ 'ਚ ਲਗਾਤਾਰ ਸੁਧਾਰ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਰਿਪੋਰਟ ਦੇ ਮੁਤਾਬਕ ਚੋਟੀ ਦੀਆਂ 500 ਕੰਪਨੀਆਂ ਨੂੰ ਅਗਲੇ ਤਿੰਨ ਸਾਲ 'ਚ ਆਪਣੀ ਕਾਰਜਸ਼ੀਲ ਪੂੰਜੀ ਅਤੇ ਪੂੰਜੀਗਤ ਖਰਚਿਆਂ ਦੀ ਜ਼ਰੂਰਤ ਦੇ ਲਈ 1700 ਅਰਬ ਰੁਪਏ ਦੀ ਜ਼ਰੂਰਤ ਹੋਵੇਗੀ ਤਾਂ ਜੋ ਪੰਜ ਫੀਸਦੀ ਦੀ ਆਮ ਵਾਧਾ ਦਰ ਦਰਜ ਕੀਤੀ ਜਾ ਸਕੇ।
ਇਸ ਸਾਲ ਨਹੀਂ ਹੋਵੇਗਾ ਓ.ਐਨ.ਜੀ.ਸੀ. ਦਾ ਵਿਨਿਵੇਸ਼
NEXT STORY