ਨਵੀਂ ਦਿੱਲੀ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨ ਪਲੱਸ ਅਤੇ ਆਨਲਾਈਨ ਰਿਟੇਲਰ ਅਮੇਜ਼ਨ ਨੇ ਐਲਾਨ ਕੀਤਾ ਹੈ ਕਿ ਵਨ ਪਲੱਸ ਸਮਾਰਟਫੋਨ ਹੁਣ ਬਿਨਾਂ ਆਫਰ ਦੇ ਮਿਲੇਗਾ। ਯਾਨੀ ਇਹ ਫੋਨ ਖਰੀਦਣ ਦੇ ਲਈ ਕਿਸੀ ਤਰ੍ਹਾਂ ਦੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਵੇਗੀ। ਗਾਹਕ ਸਿੱਧੇ ਆਰਡਰ ਦੇ ਕੇ ਇਸ ਨੂੰ ਖਰੀਦ ਸਕਦੇ ਹਨ। ਇਸ ਦੀ ਕੀਮਤ 21999 ਰੁਪਏ ਹੈ।
2 ਦਸੰਬਰ ਤੋਂ ਇਹ ਫੋਨ ਮਿਲਣਾ ਸ਼ੁਰੂ ਹੋਇਆ ਸੀ। ਅਮੇਜ਼ਨ ਇਸ ਨੂੰ ਖਾਸ ਆਫਰ ਦੇ ਜ਼ਰੀਏ ਹੀ ਵੇਚ ਰਹੀ ਸੀ ਪਰ ਹੁਣ ਕੰਪਨੀ ਨੇ ਇਸ ਫੋਨ ਦੇ ਭਾਰਤ 'ਚ 10 ਹਫਤੇ ਹੋਣ 'ਤੇ ਇਸ ਨੂੰ ਖੁੱਲ੍ਹੀ ਵਿਕਰੀ ਦੇ ਜ਼ਰੀਏ ਵੇਚਣ ਦਾ ਫੈਸਲਾ ਕੀਤਾ ਹੈ ਪਰ ਇਹ ਵਿਕਰੀ ਸਿਰਫ 10 ਫਰਵਰੀ ਨੂੰ ਹੀ ਹੋਵੇਗੀ। ਇਹ ਵਿਕਰੀ ਸਟਾਕ ਰਹਿਣ ਤਕ ਹੋਵੇਗੀ। ਵਨ ਪਲੱਸ ਵਨ 5.5 ਇੰਚ ਸਕਰੀਨ ਵਾਲਾ ਫੋਨ ਹੈ ਜੋ 2.5 ਜੀ.ਐਚ.ਜ਼ੈਡ. ਕਵਾਡ ਕੋਰ ਕਵਾਲਕਾਮ ਸਨੈਪਡਰੈਗਨ ਪ੍ਰੋਸੈਸਰ ਨਾਲ ਲੈਸ ਹੈ। ਇਸ ਦੀ ਰੈਮ 3 ਜੀ.ਬੀ. ਦੀ ਹੈ ਅਤੇ ਇਸ 'ਚ 64 ਜੀ.ਬੀ. ਇੰਟਰਨਲ ਸਟੋਰੇਜ ਹੈ ਇਸ ਦੀ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੈ, ਜਦਕਿ ਫਰੰਟ 5 ਮੈਗਾਪਿਕਸਲ ਦਾ ਹੈ।
ਇਸ ਫੋਨ ਨੂੰ ਖਰੀਦਣ ਦੇ ਇਛੁਕ ਗਾਹਕਾਂ ਨੂੰ ਅਮੇਜ਼ਨ ਇੰਡੀਆ ਦੀ ਸਾਈਟ 'ਤੇ ਸਵੇਰੇ 10 ਵਜੇ ਦੇ ਬਾਅਦ ਜਾਣ ਹੋਵੇਗਾ ਅਤੇ ਦਿਨ ਭਰ ਇਹ ਸੇਲ ਚੱਲੇਗੀ। ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਕੰਪਨੀ ਜਿਓਮੀ ਦੇ ਭਾਰਤ 'ਚ ਆਪਣੇ ਵਧੀਆ ਫੋਨ ਐਮ.ਆਈ. 4 ਨੂੰ ਲਾਂਚ ਕਰਨ ਦੇ ਬਾਅਦ ਇਸ ਫੋਨ ਦੇ ਪ੍ਰਤੀ ਗਾਹਕਾਂ ਦੀ ਰੂਚੀ ਘੱਟ ਹੋ ਗਈ ਹੈ। ਦੋਵਾਂ 'ਚ ਇਕ ਹੀ ਤਰ੍ਹਾਂ ਦੇ ਫੀਚਪ ਹਨ, ਜਦਕਿ ਜਿਓਮੀ ਦੇ ਫੋਨ ਦੀ ਕੀਮਤ ਇਸ ਤੋਂ ਘੱਟ ਹੈ।
ਜੈਪ੍ਰਕਾਸ਼ ਪਾਵਰ ਨੂੰ 90.21 ਕਰੋੜ ਰੁਪਏ ਦਾ ਘਾਟਾ
NEXT STORY