ਨਵੀਂ ਦਿੱਲੀ- ਦਿੱਲੀ ਵਿਧਾਨਸਭਾ ਚੋਣ 'ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਮਿਲੇ ਬਹੁਮਤ ਤੋਂ ਬਾਅਦ ਹਿੰਦੂ ਮਹਾਸਭਾ ਦਾ ਵੱਡਾ ਨੇਤਾ ਹੋਣ ਦਾ ਦਾਅਵਾ ਕਰਨ ਵਾਲੇ ਸਵਾਮੀ ਓਮ ਨਾਂ ਦੇ ਸ਼ਖਸ ਦੀ ਹਾਲਤ ਜ਼ਰੂਰ ਪਤਲੀ ਹੋ ਗਈ ਹੈ। ਤੁਹਾਨੂੰ ਦਸ ਦਈਏ ਕਿ ਇਸ ਸ਼ਖਸ ਨੇ ਬੇਹੱਦ ਖਤਰਨਾਕ ਇੰਟਰਵਿਊ 'ਚ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨਹੀਂ ਸਮਝੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ।
ਤੁਹਾਨੂੰ ਦਸ ਦਈਏ ਕਿ ਸਵਾਮੀ ਓਮ ਨੇ ਨਵੀਂ ਦਿੱਲੀ ਵਿਧਾਨਸਭਾ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਖਿਲਾਫ ਚੋਣ ਲੜੀ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਚੁੱਕੀ ਹੈ।
ਇਸ ਵਿਵਾਦਿਤ ਇੰਟਰਵਿਊ 'ਚ ਓਮ ਨੇ ਕਿਹਾ ਕਿ ਅਸੀਂ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ। ਹਿੰਦੂ ਮਹਾਸਭਾ ਸਾਡੀ ਪਾਰਟੀ ਹੈ। ਨਾਥੂਰਾਮ ਗੋਡਸੇ ਸਾਡੀ ਪਾਰਟੀ ਦੇ ਸਨ। ਮਹਾਤਮਾ ਗਾਂਧੀ ਨੇ ਦੇਸ਼ ਦੇ ਟੁਕੜੇ ਕੀਤੇ ਸੀ। ਇਸ ਲਈ ਮਹਾਤਮਾ ਗਾਂਧੀ ਨੂੰ ਵੀ ਅਸੀਂ ਗੋਲੀ ਮਾਰੀ ਸੀ। ਆਉਣ ਵਾਲੇ ਸਮੇਂ 'ਚ ਜੋ ਵੀ ਦੇਸ਼ ਖਿਲਾਫ ਕੰਮ ਕਰੇਗਾ ਉਸ ਨੂੰ ਪਹਿਲਾਂ ਪਿਆਰ ਨਾਲ ਸਮਝਾਵਾਂਗੇ ਜਿਸ ਤਰ੍ਹਾਂ ਕੇਜਰੀਵਾਲ ਨੂੰ ਸਮਝਾ ਰਹੇ ਹਾਂ। ਨਹੀਂ ਸਮਝ ਆਏਗਾ ਤਾਂ ਉਸ ਨੂੰ ਵੀ ਗੋਲੀ ਮਾਰ ਦਿਆਂਗੇ।
ਸਵਾਮੀ ਓਮ ਨੇ ਇਹ ਵੀ ਕਿਹਾ ਕਿ ਉਹ ਵਿਧਾਨਸਭਾ ਚੋਣ ਲੜ ਰਹੇ ਹਨ ਤਾਂ ਜੋ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੀ ਵੋਟ ਕੱਟ ਕੇ ਭਾਜਪਾ ਦੀ ਨੂਪੁਰ ਸ਼ਰਮਾ ਨੂੰ ਜਿਤਵਾ ਸਕੀਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਆਸਾਰਾਮ ਦੇ ਸਮਰਥਕ ਅਤੇ ਹਿੰਦੂ ਮਹਾਸਭਾ ਦੇ ਵਰਕਰ ਸਮੇਤ ਕਰੀਬ 18 ਲੱਖ ਲੋਕਾਂ ਦਾ ਸਮਰਥਨ ਹੈ।
ਵੀਡੀਓ 'ਚ ਭਾਜਪਾ ਦੀ ਟੋਪੀ ਲਗਾਏ ਨਜ਼ਰ ਆ ਰਹੇ ਓਮ ਕਹਿੰਦੇ ਹਨ ਕਿ ਭਾਜਪਾ ਤਾਂ ਸਾਡੀ ਆਪਣੀ ਪਾਰਟੀ ਹੈ। ਉਹ ਦਾਅਵਾ ਕਰਦੇ ਹਨ ਕਿ 2004 ਤੋਂ 2014 ਤੱਕ ਉਨ੍ਹਾਂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕੰਮ ਕੀਤਾ।
...ਤਾਂ ਇਸ ਕਰਕੇ ਸਾੜੀ ਨਹੀਂ ਪਾਉਂਦੀ ਕਿਰਨ ਬੇਦੀ
NEXT STORY