ਨੋਇਡਾ— ਵਿਆਹ ਜ਼ਿੰਦਗੀ ਵਿਚ ਇਕ ਵਾਰ ਹੁੰਦਾ ਹੈ ਅਤੇ ਇਕ ਅਜਿਹਾ ਪਲ ਹੁੰਦਾ ਹੈ, ਜਿਸ ਨੂੰ ਹਰ ਕੋਈ ਖਾਸ ਬਣਾਉਣਾ ਚਾਹੁੰਦਾ ਹੈ। ਇਸ ਲਈ ਕਈ ਲੋਕ ਆਪਣੇ ਵਿਆਹ ਵਿਚ ਸ਼ਕਤੀ ਪ੍ਰਦਰਸ਼ਨ ਕਰਦੇ ਹਨ ਅਤੇ ਸ਼ਾਨੋ-ਸ਼ੌਕਤ ਦਾ ਨਜ਼ਾਰਾ ਪੇਸ਼ ਕਰਦੇ ਹਨ। ਨੋਇਡਾ ਵਿਚ ਇਕ ਵਾਰ ਫਿਰ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਅਤੇ ਲਾੜਾ ਵਿਆਹ ਵਾਲੇ ਦਿਨ ਰਿਸ਼ਤੇਦਾਰਾਂ ਦੀਆਂ ਅੱਖਾਂ ਦੇ ਸਾਹਮਇਣਓਂ ਲਾੜੀ ਨੂੰ ਲੈ ਕੇ ਉੱਡ ਗਿਆ।
ਬਿਸ਼ਨਪੁਰਾ ਵਾਸੀ ਜੋਤੀ ਬੈਂਸਲਾ ਦਾ ਵਿਆਹ ਝੱਜਰ ਵਾਸੀ ਦੀਪਕ ਕੁਮਾਰ ਦੇ ਨਾਲ ਹੋਇਆ। ਦੀਪਕ ਬਹੂਰਸ਼ਾਟਰੀ ਕੰਪਨੀ ਵਿਚ ਇਕ ਸਾਫਟਵੇਅਰ ਇੰਜ਼ੀਨੀਅਰ ਹੈ। ਦੀਪਕ ਵਿਆਹ 'ਤੇ ਜੋਤੀ ਨੂੰ ਲਿਜਾਣ ਲਈ ਹੈਲੀਕਾਪਟਰ 'ਤੇ ਆਇਆ। ਹੈਲੀਕਾਪਟਰ ਵਿਆਹ ਤੋਂ ਇਕ ਦਿਨ ਪਹਿਲਾਂ ਐਤਵਾਰ ਸ਼ਾਮ ਨੂੰ ਪੰਜ ਵਜੇ ਸੈਕਟਰ 62 ਦੇ ਡੀ-ਪਾਰਕ ਵਿਚ ਉਤਰਿਆ, ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਸੁਰੱਖਿਆ ਕਾਰਨਾਂ ਕਰਕੇ ਹੈਲੀਕਾਪਟਰ ਲੜਕੇ ਨੂੰ ਛੱਡ ਕੇ ਵਾਪਸ ਚਲਾ ਗਿਆ ਤੇ ਫਿਰ ਡੋਲੀ ਲੈਣ ਲਈ ਆਇਆ। ਜਦੋਂ ਦੀਪਕ ਜੋਤੀ ਨੂੰ ਹੈਲੀਕਾਪਟਰ 'ਚ ਲੈ ਕੇ ਉੱਡਿਆ ਤਾਂ ਹਰ ਕੋਈ ਦੇਖਦਾ ਹੀ ਰਹਿ ਗਿਆ।
ਕੇਜਰੀਵਾਲ ਨੂੰ ਮਾਰ ਦੇਣ ਦੀ ਧਮਕੀ ਦੇਣ ਵਾਲੇ ਸਵਾਮੀ ਦਾ ਹੁਣ ਕੀ ਹੋਵੇਗਾ? (ਵੀਡੀਓ)
NEXT STORY