ਮੁੰਬਈ- ਫਿਲਮ ਕੁਛ ਕੁਛ ਲੋਚਾ ਹੈ ਦੇ ਸੈੱਟ 'ਤੇ ਬਾਲੀਵੁੱਡ ਦੀਆਂ ਦੋ ਪੋਸਟਰ ਗਰਲਜ਼ ਸੰਨੀ ਲਿਓਨ ਤੇ ਐਵਲਿਨ ਸ਼ਰਮਾ ਇਸ ਹੱਦ ਤਕ ਆਪਸ ਵਿਚ ਘੁਲਮਿਲ ਗਈਆਂ ਹਨ ਕਿ ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਸਾਲਾਂ ਤੋਂ ਉਹ ਇਕ-ਦੂਜੇ ਨੂੰ ਜਾਣਦੀਆਂ ਹਨ। ਆਪਣੀਆਂ ਫਿਲਮਾਂ ਨਾਲ ਇਹ ਦੋਵੇਂ ਅਭਿਨੇਤਰੀਆਂ ਫੈਸ਼ਨ, ਫੂਡ, ਯੋਗਾ ਤੇ ਲੜਕਿਆਂ ਸਬੰਧੀ ਵੀ ਗੱਲਬਾਤ ਕਰਦੀਆਂ ਨਜ਼ਰ ਆਉਂਦੀਆਂ ਹਨ।
ਇਸ ਤੋਂ ਇਲਾਵਾ ਆਪਣੀ ਫਿਲਮ ਕੁਛ ਕੁਛ ਲੋਚਾ ਹੈ ਦੀ ਮਲੇਸ਼ੀਆ ਵਿਚ ਚੱਲ ਰਹੀ ਸ਼ੂਟਿੰਗ ਦੌਰਾਨ ਇਨ੍ਹਾਂ ਦੋਵਾਂ ਨੇ ਇਕੱਠਿਆਂ ਮਿਲ ਕੇ ਆਪਣੀਆਂ ਕਾਫੀ ਤਸਵੀਰਾਂ ਵੀ ਖਿੱਚਵਾਈਆਂ। ਇਸ ਸਬੰਧੀ ਐਲਵਿਨ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਸੰਨੀ ਤੇ ਉਸ ਦੀ ਬਾਂਡਿੰਗ ਇੰਨੀ ਵਧੀਆ ਹੋ ਜਾਵੇਗੀ। ਇਸ ਦੀ ਸ਼ੁਰੂਆਤ ਉਨ੍ਹਾਂ ਦੀ ਫਿਲਮ ਦੇ ਸੈੱਟ 'ਤੇ ਹੋਈ ਪਰ ਜਿਵੇਂ-ਜਿਵੇਂ ਉਨ੍ਹਾਂ ਨੇ ਆਪਣੀ-ਆਪਣੀ ਦਿਲਚਸਪੀ ਸ਼ੇਅਰ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਵਿਚਾਲੇ ਕਾਫੀ ਕੁਝ ਇਕ ਸਮਾਨ ਹੈ।
ਦੋਵਾਂ ਨੇ ਕਈ ਵਾਰ ਆਪਣੇ ਸੀਕ੍ਰੇਟ ਸ਼ੇਅਰ ਕੀਤੇ ਹਨ। ਇਹ ਗੱਲ ਬਿਲਕੁਲ ਸੱਚ ਹੈ ਕਿ ਉਹ ਦੋਵੇਂ ਪੱਛਮੀ ਦੇਸ਼ਾਂ ਵਿਚੋਂ ਹਨ ਪਰ ਉਨ੍ਹਾਂ ਦੀਆਂ ਜੜ੍ਹਾਂ ਭਾਰਤੀ ਹਨ। ਉਸ ਨੂੰ ਲੱਗਦਾ ਹੈ ਕਿ ਉਹ ਦੋਵੇਂ ਇਕੋ ਤਰ੍ਹਾਂ ਦੇ ਹਿਊਮਰ ਸ਼ੇਅਰ ਕਰਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਆਪਸ ਵਿਚ ਇੰਨੀ ਬਣਦੀ ਹੈ।
ਸ਼ਰੇਆਮ ਲੜਕੀ ਨੇ ਸਲਮਾਨ ਨੂੰ ਕੀਤੀ 'ਕਿਸ', ਤਸਵੀਰ ਹੋਈ ਵਾਇਰਲ
NEXT STORY