ਮੁੰਬਈ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੇ ਪਤੀ ਆਯੁਸ਼ ਸ਼ਰਮਾ ਹੁਣ ਬਾਲੀਵੁੱਡ ਵਿੱਚ ਐਂਟਰੀ ਕਰਨ ਦੀ ਸੋਚ ਰਹੇ ਹਨ। ਖਬਰਾਂ ਅਨੁਸਾਰ ਖਾਨ ਪਰਿਵਾਰ ਨੂੰ ਉਨ੍ਹਾਂ ਨੂੰ ਜਲਦੀ ਫਿਲਮਾਂ 'ਚ ਲਾਂਚ ਕਰਨ ਜਾ ਰਿਹਾ ਹੈ। ਹਾਲ ਹੀ 'ਚ ਆਯੁਸ਼ ਸ਼ਰਮਾ ਨੇ ਆਪਣੀ ਪਤਨੀ ਨਾਲ ਹੌਟ ਫੋਟੋਸ਼ੂਟ ਕਰਵਾਇਆ ਹੈ। ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਆਪਣੇ ਪਤੀ ਆਯੁਸ਼ ਸ਼ਰਮਾ ਨਾਲ ਨਿਊਯਾਰਕ ਵਿੱਚ ਹਨੀਮੂਨ ਮਨਾਇਆ ਹੈ। ਉਨ੍ਹਾਂ ਨੇ ਆਪਣੇ ਇਸ ਰੋਮਾਂਟਿਕ ਹਾਲੀਡੇਜ਼ ਦੀਆਂ ਕੁਝ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ 'ਤੇ ਸ਼ੇਅਰ ਕੀਤੀਆਂ ਸਨ। ਜ਼ਿਕਕਯੋਗ ਹੈ ਕਿ 18 ਨਵੰਬਰ 2014 ਨੂੰ ਅਰਪਿਤਾ ਨੇ ਦਿੱਲੀ ਬੈਸਡ ਸਟਰਗਲਿੰਗ ਅਭਿਨੇਤਾ ਆਯੁਸ਼ ਸ਼ਰਮਾ ਨਾਲ ਵਿਆਹ ਕੀਤਾ ਹੈ। ਹੈਦਰਾਬਾਦ ਦੇ ਪੰਜ ਸਿਤਾਰਾ ਹੋਟਲ 'ਫਲਕਨੁਮਾ ਪੈਲੇਸ' 'ਚ ਇਸ ਵਿਆਹ ਦਾ ਸ਼ਾਨਦਾਰ ਸਮਾਰੋਹ ਹੋਇਆ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ ਸਨ।
ਪਿਤਾ ਦੀ ਬਰਥ ਡੇ ਪਾਰਟੀ ਵਿੱਚ ਕੁਝ ਇਸ ਅੰਦਾਜ਼ 'ਚ ਨਜ਼ਰ ਆਈਆਂ ਕਰੀਨਾ ਤੇ ਕਰਿਸ਼ਮਾ (ਦੇਖੋ ਤਸਵੀਰਾਂ)
NEXT STORY