ਮੁੰਬਈ- ਬਾਲੀਵੁੱਡ ਦੇ ਚਾਕੇਲਟੀ ਹੀਰੋ ਸ਼ਾਹਿਦ ਕਪੂਰ ਦੇ ਬਚਪਨ ਦਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸਾਜਿਦ ਨਾਡੀਆਵਾਲਾ ਨੇ ਦੱਖਣ ਦੀ ਬਲਾਕਬਸਟਰ ਫਿਲਮ 'ਮਗਾਧੀਰਾ' ਦੇ ਹਿੰਦੀ ਸੀਕੁਅਲ ਦੇ ਰਾਈਟਸ ਖਰੀਦ ਲਏ ਹਨ ਅਤੇ ਸ਼ਾਹਿਦ ਕਪੂਰ ਨੂੰ ਇਸ ਫਿਲਮ ਲਈ ਸਾਈਨ ਕੀਤਾ ਹੈ। ਸ਼ਾਹਿਦ ਕਪੂਰ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਤ ਹਨ। ਸ਼ਾਹਿਦ ਕਪੂਰ ਨੇ ਕਿਹਾ, ''ਬਚਪਨ ਤੋਂ ਮੇਰਾ ਸੁਪਨਾ ਸੀ ਘੋੜੇ 'ਤੇ ਬੈਠ ਕੇ ਤਲਵਾਰ ਫੜਨ ਦਾ ਅਤੇ 'ਮਗਾਧੀਰਾ' ਨਾਲ ਮੇਰਾ ਇਹ ਸੁਪਨਾ ਪੂਰਾ ਹੋ ਜਾਵੇਗਾ। ਸ਼ਾਹਿਦ ਨੇ ਹਾਲ ਹੀ 'ਚ ਵਿਕਾਸ ਬਹਿਲ ਦੀ ਫਿਲਮ 'ਸ਼ਾਨਦਾਰ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਸ਼ਾਹਿਦ ਹੁਣ ਅਭਿਸ਼ੇਕ ਚੌਬੇ ਦੀ 'ਉੜਤਾ ਪੰਜਾਬ' ਵਿੱਚ ਕੰਮ ਕਰਨ ਵਾਲੇ ਹਨ। ਇਸ ਤੋਂ ਬਾਅਦ ਉਹ 'ਮਗਾਧੀਰਾ' ਦੇ ਸੀਕੁਅਲ ਲਈ ਤਿਆਰ ਹੋ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਮਗਾਧੀਰਾ' 17 ਵੀਂ ਇਕ ਇਤਿਹਾਸਕ 'ਲਵ ਸਟੋਰੀ' ਹੈ। ਸ਼ਾਹਿਦ ਦੇ ਓਪੋਜ਼ਿਟ ਇਸ ਫਿਲਮ ਲਈ ਅਜੇ ਅਭਿਨੇਤਰੀ ਦੀ ਚੋਣ ਨਹੀਂ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਪ੍ਰਭੁਦੇਵਾ ਕਰ ਸਕਦੇ ਹਨ। ਪ੍ਰਭੁਦੇਵਾ ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਨੂੰ ਲੈ ਕੇ ਆਰ. ਰਾਜਕੁਮਾਰ ਬਣਾ ਚੁੱਕੇ ਹਨ।
ਕੈਟਰੀਨਾ ਕੈਫ ਦੀ ਹੈ ਇਕ ਪ੍ਰੇਸ਼ਾਨੀ, ਜਿਸ ਦਾ ਨਾਂ ਹੈ...! (ਦੇਖੋ ਤਸਵੀਰਾਂ)
NEXT STORY