ਫਗਵਾੜਾ : ਫਗਵਾੜਾ ਰੇਲਵੇ ਸਟੇਸ਼ਨ 'ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪਣਪ ਗਿਆ ਜਦੋਂ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਗੁੱਸੇ 'ਚ ਆਏ ਉਸ ਦੇ ਸਮਰਥਕਾਂ ਨੇ ਸੋਮਵਾਰ ਨੂੰ ਫਗਵਾੜਾ ਸਟੇਸ਼ਨ 'ਤੇ ਜਮ ਕੇ ਹੰਗਾਮਾ ਕੀਤਾ। ਇਸ ਦੌਰਾਨ ਭੀੜ ਨੇ ਸਟੇਸ਼ਨ 'ਤੇ ਭੰਨਤੋੜ ਕਰਕੇ ਸਮਾਨ ਨੂੰ ਰੇਲਵੇ ਟ੍ਰੈਕ 'ਤੇ ਸੁੱਟ ਦਿੱਤਾ। ਮ੍ਰਿਤਕ ਦੇ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਸਟੇਸ਼ਨ ਦੀ ਜਮ ਕੇ ਭੰਨਤੋੜ ਕੀਤੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਜੀ.ਆਰ.ਪੀ. ਵਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਲਵੇ ਮੁਲਾਜ਼ਮ ਦੇ ਮੁੰਡੇ ਨੂੰ ਜੀ.ਆਰ.ਪੀ. ਨੇ ਹਿਰਾਸਤ ਵਿਚ ਲਿਆ ਸੀ। ਜਿਸ ਦੀ ਦੋ ਦਿਨਾਂ ਬਾਅਦ ਗੁਰਾਇਆਂ ਤੋਂ ਲਾਸ਼ ਬਰਾਮਦ ਹੋਈ ਸੀ। ਮ੍ਰਿਤਕ ਨੌਜਵਾਨ ਦੇ ਸਮਰਥਕਾਂ ਨੇ ਜੀ.ਆਰ.ਪੀ. 'ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਹੀ ਮੁੰਡੇ ਨੂੰ ਮਾਰ ਕੇ ਸੁੱਟ ਦਿੱਤਾ ਸੀ। ਜਿਸ ਤੋਂ ਬਾਅਦ ਫਗਵਾੜਾ ਰੇਲਵੇ ਸਟੇਸ਼ਨ 'ਤੇ ਜਮ ਕੇ ਭੰਨ ਤੋੜ ਕੀਤੀ ਗਈ।
ਕੁੱਤੇ ਦੇ ਕੱਟਣ ਨਾਲ ਪਾਗਲ ਹੋਈ ਔਰਤ ਦੀ ਮੌਤ
NEXT STORY