ਪਟਨਾ- ਪਟਨਾ ਦੇ ਬੇਗੁਸਰਾਏ ਵਿਚ ਹੋਏ ਵਿਆਹ ਤੋਂ ਬਾਅਦ ਲਾੜੇ ਪੱਖ ਵਾਲੇ ਨੇ ਲਾੜੀ ਨੂੰ ਆਪਣੇ ਘਰ ਦੀ ਨੂੰਹ ਬਣਾਉਣ ਤੋਂ ਭਾਵੇਂ ਹੀ ਇਨਕਾਰ ਕਰ ਦਿੱਤਾ ਹੈ। ਪਰ ਲਾੜੀ ਨੇ ਹਾਰ ਨਹੀਂ ਮੰਨੀ, ਪਤੀ ਦੇ ਘਰ ਦੇ ਬਾਹਰ ਧਰਨਾ ਦੇਣ ਤੋਂ ਬਾਅਦ ਅਤੇ ਸਹੁਰਿਆਂ ਦੇ ਵਿਰੋਧ ਦੇ ਬਾਵਜੂਦ ਘਰ ਦਾ ਤਾਲਾ ਤੋੜ ਕੇ ਉਹ ਸਹੁਰੇ ਘਰ 'ਚ ਰਹਿਣ ਲੱਗੀ ਹੈ। ਪਿੰਡ ਵਾਲਿਆਂ ਦੀ ਮਦਦ ਨਾਲ ਉਹ ਇਕੱਲੀ ਰਹਿ ਰਹੀ ਹੈ ਅਤੇ ਆਪਣੇ ਪਤੀ ਦੀ ਉਡੀਕ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਮਕਦਮਪੁਰ ਪਿੰਡ ਦਾ ਹੈ, ਜਿੱਥੇ ਨੀਰਜ ਕੁਮਾਰ ਨਾਂ ਦੇ ਵਿਅਕਤੀ ਦਾ ਵਿਆਹ ਭਰੌਲ ਪਿੰਡ ਦੀ ਰਹਿਣ ਵਾਲੀ ਪ੍ਰੀਤੀ ਨਾਲ 21 ਅਪ੍ਰੈਲ 2014 ਨੂੰ ਜ਼ਬਰਦਸਤੀ ਹੋਇਆ ਸੀ। ਲਾੜੇ ਪੱਖ ਵਾਲੇ ਇਸ ਵਿਆਹ ਨੂੰ ਨਹੀਂ ਮੰਨਦੇ ਪਰ ਲੜਕੀ ਦਾ ਕਹਿਣਾ ਹੈ ਕਿ ਵਿਆਹ ਕਿਸੇ ਵੀ ਹਲਾਤ 'ਚ ਕਿਉਂ ਨਾ ਹੋਇਆ ਹੋਵੇ ਹੁਣ ਉਹ ਹੀ ਮੇਰਾ ਘਰ ਹੈ। ਪਤੀ ਦਾ ਕਹਿਣਾ ਹੈ ਕਿ ਵਿਆਹ ਜ਼ਬਰਦਸਤੀ ਹੋਇਆ ਸੀ, ੁਜਿਸ ਨੂੰ ਪਕੜੌਆ ਵਿਆਹ ਵੀ ਕਹਿੰਦੇ ਹਨ। ਇਸ ਲਈ ਪਤਨੀ ਨੂੰ ਅਪਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਆਪਣਾ ਹੱਕ ਪਾਉਣ ਲਈ ਪ੍ਰੀਤੀ ਆਪਣੇ ਸਹੁਰੇ ਘਰ ਮਕਦਮਪੁਰ ਪਹੁੰਚੀ ਤਾਂ ਧਰਨੇ 'ਤੇ ਬੈਠੀ ਰਹੀ ਅਤੇ ਉਸ ਦਾ ਪਤੀ ਅਤੇ ਸਹੁਰੇ ਪਰਿਵਾਰ ਵਾਲੇ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਲਾੜੀ ਨੇ ਹਾਰ ਨਹੀਂ ਮੰਨੀ ਅਤੇ ਉਹ ਤਾਲਾ ਤੋੜ ਕੇ ਘਰ ਅੰਦਰ ਦਾਖਲ ਹੋ ਗਈ।
ਰੇਲ ਬਜਟ 2015 : ਲੋਕਾਂ ਦੀ ਬਜਟ ਨਾਲ ਜੁੜੀਆਂ ਹਨ ਉਮੀਦਾਂ
NEXT STORY