8 ਮਾਰਚ ਨੂੰ ਪੂਰੀ ਦੁਨੀਆ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਅੱਜ ਔਰਤ ਨੇ ਹਰ ਖੇਤਰ 'ਚ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਹੈ। ਇਹ ਮਹਿਲਾ ਸ਼ਕਤੀਕਰਣ ਦਾ ਹੀ ਪ੍ਰਤੀਕ ਹੈ। ਇਸ 'ਚ ਜੇਕਰ ਗਲੈਮਰ ਵਰਲਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਹਸੀਨਾਵਾਂ ਸਭ ਤੋਂ ਅੱਗੇ ਹਨ। ਭਾਰਤ 'ਚ ਹੀ ਨਹੀਂ ਸਗੋਂ ਬਾਲੀਵੁੱਡ ਦੀਆਂ ਕੁਝ ਹਸੀਨਾਵਾਂ ਨੇ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾਈ ਹੈ।
ਐਸ਼ਵਰਿਆ ਰਾਏ ਬੱਚਨ ਨੇ ਬਾਲੀਵੁੱਡ 'ਚ ਅਦਾਕਾਰਾ ਦੇ ਤੌਰ 'ਤੇ ਆਪਣੀ ਵੱਖ ਪਛਾਣ ਬਣਾਈ ਹੈ। 1994 'ਚ ਐਸ਼ ਦੇ ਸਿਰ 'ਤੇ ਮਿਸ ਵਰਲਡ ਦਾ ਤਾਜ ਸਜਿਆ ਜਿਸ ਨਾਲ ਪੂਰੀ ਦੁਨੀਆ ਦੀਆਂ ਖੂਬਸੂਰਤ ਔਰਤਾਂ ਦੀ ਸੂਚੀ 'ਚ ਉਨ੍ਹਾਂ ਦਾ ਨਾਮ ਸ਼ਾਮਲ ਹੋਇਆ। ਐਸ਼ਵਰਿਆ ਰਾਏ ਨੇ ਹਿੰਦੀ ਦੇ ਇਲਾਵਾ ਤੇਲਗੂ, ਤਾਮਿਲ, ਬੰਗਾਲੀ ਅਤੇ ਅੰਗਰੇਜ਼ੀ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਕੈਟਰੀਨਾ ਕੈਫ- ਕੈਟਰੀਨਾ ਕੈਫ ਇਕ ਬਿਰਤਾਨੀ ਭਾਰਤੀ ਅਦਾਕਾਰਾ ਅਤੇ ਮਾਡਲ ਹੈ ਜੋ ਮੁੱਖ ਰੂਪ ਨਾਲ ਹਿੰਦੀ ਫਿਲਮ ਜਗਤ 'ਚ ਕੰਮ ਕਰਦੀ ਹੈ, ਹਾਲਾਂਕਿ ਉਨ੍ਹਾਂ ਨੇ ਕੁਝ ਤੇਲਗੂ ਅਤੇ ਮਲਲਾਇਮ ਫਿਲਮਾਂ 'ਚ ਵੀ ਕੰਮ ਕੀਤਾ ਹੈ। ਹਿੰਦੀ 'ਚ ਇਹ ਕੰਮਜ਼ੋਰ ਹਨ ਪਰ ਆਪਣੀ ਪ੍ਰਤੀਭਾ ਦੇ ਬੱਲ 'ਤੇ ਇਹ ਹਿੰਦੀ ਫਿਲਨ ਪ੍ਰੇਮੀਆਂ ਦੇ ਦਿਲ 'ਤੇ ਰਾਜ ਕਰ ਰਹੀ ਹੈ।
ਪ੍ਰਿਯੰਕਾ ਚੋਪੜਾ- ਪ੍ਰਿਯੰਕਾ ਚੋਪੜਾ ਇਕ ਭਾਰਤੀ ਫਿਲਮ ਅਦਾਕਾਰਾ, ਗਾਇਕਾ ਅਤੇ 2000 ਦੀ ਮਿਸ ਵਰਲਡ ਜੇਤੂ ਹਨ। ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਦੁਨੀਆ ਦੀ ਸਭ ਤੋਂ ਸੈਕਸੀ ਏਸ਼ੀਅਨ ਔਰਤ ਦਾ ਖਿਤਾਬ ਹਾਸਲ ਕੀਤਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਐਕਟਿੰਗ ਤੋਂ ਲੈ ਕੇ ਆਵਾਜ਼ ਤਕ ਲੋਕਾਂ ਨੂੰ ਦੀਵਾਨਾ ਬਣਾ ਚੁੱਕੀ ਹਨ।
ਅਨੁਸ਼ਕਾ ਸ਼ਰਮਾ- ਅਨੁਸ਼ਕਾ ਸ਼ਰਮਾ ਇਕ ਮਾਡਲ ਅਤੇ ਬਾਲੀਵੁੱਡ ਅਦਾਕਾਰਾ ਹਨ। ਇਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2008 'ਚ ਪ੍ਰਦਰਿਸ਼ਤ ਹਿੰਦੀ ਫਿਲਮ ਰਬ ਨੇ ਬਣਾ ਦੀ ਜੋੜੀ ਦੇ ਨਾਲ ਸ਼ੁਰੂ ਕੀਤਾ ਸੀ। ਹੁਣ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ 'ਐਨ.ਐਚ. 10' ਨਾਲ ਇਹ ਪ੍ਰੋਡਿਊਸਰ ਬਣ ਗਈ। ਇਰੋਸ ਇੰਟਰਨੈਸ਼ਨਲ ਅਤੇ ਫੈਂਟਮ ਫਿਲਮ ਦੇ ਨਾਲ ਮਿਲ ਕੇ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ 'ਐਨ.ਐਚ. 10' ਪ੍ਰੋਡਿਊਸ ਕਰ ਰਹੀ ਹੈ।
ਦੀਪਿਕਾ ਪਾਦੁਕੋਣ ਇਕ ਭਾਰਤੀ ਸੁਪਰਮਾਡਲ ਹੈ, ਬਾਲੀਵੁੱਡ ਸਿਨੇਮਾ 'ਚ ਇਕ ਨਾਇਕਾ ਦੇ ਰੂਪ 'ਚ ਉਭਰੀ। ਬੀਤੇ ਦੋ ਸਾਲਾਂ 'ਚ ਰਿਲੀਜ਼ ਦੀਪਿਕਾ ਦੀਆਂ ਸਾਰੀਆਂ 5 ਹਿੰਦੀ ਫਿਲਮਾਂ ਇਸ ਕਲੱਬ 'ਚ ਸ਼ਾਮਲ ਹੋ ਚੁੱਕੀਆਂ ਹਨ।
ਹਮਨੇ ਦਿਖਾਇਆ ਹੈ ਆਪਣਾ ਦਮ ਜ਼ਮਾਨਾ ਸਮਝੇ ਨਾ ਹਮੇ ਕੰਮ
ਪੂਜਾ ਅਰੋੜਾ
ਆਪਣੇ ਖੇਤਰ 'ਚ ਇਨ੍ਹਾਂ ਔਰਤਾਂ ਨੇ ਗੰਡੇ ਝੰਡੇ
NEXT STORY