ਅੱਜ ਦੇ ਯੁੱਗ 'ਚ ਔਰਤਾਂ ਨੇ ਪੁਰਸ਼ਾਂ ਨੂੰ ਪਿੱਛੇ ਛੱਡ ਕੇ ਹਰ ਖੇਰਤ 'ਚ ਸਫਲਤਾ ਹਾਸਲ ਕੀਤੀ ਹੈ। ਬਦਲਾਅ ਦਾ ਇਹ ਸਫਰ ਲੰਮੇਂ ਸੰਘਰਸ਼ਾਂ ਅਤੇ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਹਾੜਾ ਮਨਾਇਆ ਜਾਂਦਾ ਹੈ। ਪੜ੍ਹੋ ਇਨ੍ਹਾਂ ਔਰਤਾਂ ਦੇ ਬਾਰੇ 'ਚ ਜਿਨ੍ਹਾਂ ਨੇ ਆਪਣੇ ਹੀ ਖੇਤਰ 'ਚ ਝੰਡੇ ਗੱਡੇ ਹਨ।
ਇੰਦਰਾ ਨੂੰਈ- ਨੂੰਈ ਚੇਨਈ 'ਚ ਪੈਦਾ ਹੋਈ ਸੀ। ਭਾਰਤ 'ਚ ਪਲੀ-ਵੱਡੀ ਨੂੰਈ ਨੇ ਬਚਪਨ 'ਚ ਕਈ ਮੁਸ਼ਕਲਾਂ ਝੇਲਦੇ ਹੋਏ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਕੋਲਕਾਤਾ ਤੋਂ ਮਾਸਟਰ ਡਿਗਰੀ ਦੀ। ਦੁਨੀਆ ਦੀ ਪ੍ਰਭਾਵਸ਼ਾਲੀ ਔਰਤਾਂ 'ਚ ਉਨ੍ਹਾਂ ਦਾ ਨਾਂ ਸ਼ੁਮਾਰ ਹੈ। ਨੂੰਈ ਪੇਪਸਿਕੋ ਦੀ ਮੁੱਖ ਕਾਰਜਕਾਰੀ ਅਧਿਕਾਰੀ ਹੈ। ਤਾਕਤਵਰ ਕਾਰੋਬਾਰੀ ਔਰਤਾਂ ਦੀ 2014 ਦੀ ਲਿਸਟ 'ਚ ਤੀਜੇ ਸਥਾਨ 'ਤੇ ਰਖਿਆ ਹੈ।
ਨੈਨਾ ਲਾਲ- ਨੈਨਾ ਲਾਲ ਪੇਸ਼ੇ ਤੋਂ ਚਾਰਟਡ ਅਕਾਉਂਟੈਂਟ ਹੈ ਅਤੇ ਭਾਰਤ ਦੀ ਐਚ.ਐਚ.ਬੀ.ਸੀ ਬੈਂਕ ਪ੍ਰਮੁੱਖ ਹਨ। ਨੈਨਾ ਨੇ ਦਿੱਲੀ ਯੂਨੀਵਰਸਿਟੀ ਤੋਂ ਇਕਨੋਮਿਕਸ 'ਚ ਬੈਚਲਰ ਡਿਗਰੀ ਲੈਣ ਤੋਂ ਬਾਅਦ ਚਾਰਟਡ ਅਕਾਉਂਟੈਂਟ ਦਾ ਕੋਰਸ ਕੀਤਾ। ਉਨ੍ਹਾਂ ਨੇ ਹਾਵਰਡ ਬਿਜਨਸ ਸਕੂਲ ਤੋਂ ਬਿਜਨਸ ਐਡਮਿਨਿਸਟਰੇਸ਼ਨ 'ਚ ਪੋਸਟ ਗ੍ਰੈਜੂਏਟ ਵੀ ਕੀਤਾ ਹੈ। ਨੈਨਾ ਦਾ ਕਹਿਣਾ ਹੈ ਕਿ ਜਦੋਂ ਮੁਸ਼ਕਲਾਂ ਵਧਣ ਲੱਗਣ ਤਾਂ ਸੋਚੋ-ਸਮਝੋ ਅਤੇ ਉਪਰ ਉਠ ਕੇ ਫਿਰ ਤੋਂ ਕੋਸ਼ਿਸ਼ ਕਰੋ।
ਚੰਦਾ ਕੋਚਰ- ਮੌਜੂਦਾ 'ਚ ਆਈ.ਸੀ.ਆਈ.ਸੀ.ਆਈ ਬੈਂਕ ਦੀ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਚੰਦਾ ਕੋਚਰ ਨੇ 1984 'ਚ ਬਤੌਰ ਟਰੇਨੀ ਕੰਮ ਕਰਨਾ ਸ਼ੁਰੂ ਕੀਤਾ ਸੀ। ਸਿਰਫ 10 ਸਾਲਾਂ ਅੰਦਰ ਹੀ 1994 'ਚ ਕੋਚਰ ਕੰਪਨੀ 'ਚ ਏ.ਜੀ.ਐਮ ਅਹੁਦੇ 'ਤੇ ਪਹੁੰਚ ਗਈ। 2009 'ਚ ਬੈਂਕ ਦੀ ਸੀ.ਓ ਅਤੇ ਐਮ.ਡੀ ਬਣੀ। ਉਨ੍ਹਾਂ ਨੇ ਐਮ. ਬੀ. ਏ. ਤੇ ਕੋਸਟ ਅਕਾਉਂਟੈਂਸੀ ਕੀਤੀ ਹੈ।
ਨੀਤਾ ਅੰਬਾਨੀ- ਨੀਤਾ ਅੰਬਾਨੀ ਰਿਲਾਇੰਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਦੀ ਪਤਨੀ ਹੈ। ਨੀਤਾ ਅੰਬਾਨੀ ਧੀਰੂਬਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੀ ਚੇਅਰਪਰਸਨ ਵੀ ਹੈ। ਸਮਾਜ ਸੇਵਾ ਦੇ ਕੰਮਾਂ ਲਈ ਉਨ੍ਹਾਂ ਨੇ ਧੀਰੂਬਾਈ ਅੰਬਾਨੀ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਹੈ। ਨੀਤਾ ਅੰਬਾਨੀ ਕਈ ਸੰਸਥਾਵਾਂ ਨਾਲ ਜੁੜੀ ਹਨ। ਇਹ ਸੰਸਥਾਵਾਂ ਲੋੜਵੰਦਾ ਦੀ ਮਦਦ ਕਰਦੀ ਹੈ। ਨੀਤਾ ਅੰਬਾਨੀ ਸਿਖਿਆ ਨੂੰ ਵਾਧਾ ਦੇਣ ਦੇ ਕੰਮਾਂ 'ਚ ਵੀ ਸ਼ਾਮਲ ਹੁੰਦੀ ਹਨ। ਇਸ ਦੇ ਨਾਲ ਹੀ ਦ੍ਰਿਸ਼ਟੀਹੀਨਾਂ ਦੀ ਮਦਦ ਲਈ ਚਲਾਏ ਜਾ ਰਹੇ ਪ੍ਰਾਜੈਕਟ ਨਜ਼ਰ 'ਚ ਵੀ ਉਹ ਸਰਗਰਮ ਭੂਮਿਕਾ ਅਦਾ ਕਰਦੀ ਹਨ। ਇਕ ਸਫਲ ਵਪਾਰੀ ਮਹਿਲਾ ਹੋਣ ਦੇ ਨਾਲ-ਨਾਲ ਨੀਤਾ ਅੰਬਾਨੀ ਇਕ ਸਮਾਜ ਸੇਵਿਕਾ ਵੀ ਹਨ।
ਬਾਲੀਵੁੱਡ 'ਚ ਵਧਦੀ ਹੋਈ ਵੂਮੈਨ ਪਾਵਰ
NEXT STORY