ਜਲੰਧਰ- ਜਲੰਧਰ ਦੇ ਸੀ. ਟੀ. ਗਰੁੱਪ ਆਫ ਇੰਸਟੀਚਿਊਟਸ ਵਲੋਂ ਕਰਵਾਈ ਗਈ 8ਵੀਂ ਹਾਫ਼ ਮੈਰਾਥਨ 'ਚ ਸ਼ਿਰਕਤ ਕਰਨ ਲਈ ਪੰਜਾਬੀ ਗਾਇਕ ਰਣਜੀਤ ਬਾਵਾ ਉਚੇਚੇ ਤੌਰ 'ਤੇ ਪਹੁੰਚੇ। ਨੌਜਵਾਨ ਪੀੜ੍ਹੀ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਬਾਵਾ ਅੱਜਕਲ ਆਪਣੇ ਗੀਤਾਂ ਕਰਕੇ ਕਾਫੀ ਚਰਚਾ 'ਚ ਹਨ।
ਇਸ ਮੌਕੇ ਉਨ੍ਹਾਂ ਨੇ ਆਪਣਾ ਨਵਾਂ ਗੀਤ, ਜੋ ਕਿਸਾਨਾਂ ਦੀ ਕਹਾਣੀ ਬਿਆਨ ਕਰਦਾ ਹੈ, ਦੇ ਕੁਝ ਬੋਲ ਵੀ ਸਾਂਝੇ ਕੀਤੇ। ਇਸ ਗੀਤ 'ਚ ਬਾਵਾ ਨੇ ਕਿਸਾਨਾਂ ਦੇ ਹਾਲਾਤ ਨੂੰ ਬਿਆਨ ਕੀਤਾ ਹੈ। ਜ਼ਿਕਰਯੋਗ ਹੈ ਕਿ ਰਣਜੀਤ ਬਾਵਾ ਇਸ ਤੋਂ ਪਹਿਲਾਂ ਵੀ ਆਪਣੇ ਗੀਤ ਸਰਕਾਰਾਂ ਹੀ ਵਿਕਾਉਂਦੀਆਂ ਚਿੱਟਾ ਨਾਲ ਕਾਫੀ ਚਰਚਾ ਵਿਚ ਰਹੇ ਸਨ। ਅਜਿਹੇ ਗੀਤ ਅੱਜ ਦੇ ਸਮੇਂ ਦੀ ਲੋੜ ਹਨ, ਜਿਸ ਨੂੰ ਰਣਜੀਤ ਬਾਵਾ ਪੂਰੀ ਕਰ ਰਹੇ ਹਨ।
'ਹੋਇਆ ਕੀ ਜੇ ਧੀ ਜੰਮ ਪਈ ਮੇਰੀ ਕੁੱਖ ਤਾਂ ਸੁਲਖਣੀ ਹੋਈ...'
NEXT STORY