ਜਲੰਧਰ- ਕਹਿਣ ਨੂੰ ਤਾਂ 'ਔਰਤ' ਸ਼ਬਦ ਬਹੁਤ ਛੋਟਾ ਜਿਹਾ ਹੈ ਪਰ ਇਸ ਦੇ ਮਾਇਨੇ ਕਈ ਹਨ। ਔਰਤ ਜੋ ਕਿ ਕਈ ਰੂਪਾਂ 'ਚ ਵਿਚਰਦੀ ਹੈ। ਔਰਤ ਇਕ ਮਾਂ, ਭੈਣ, ਧੀ, ਪਤਨੀ ਅਤੇ ਕਈ ਅਜਿਹੇ ਰਿਸ਼ਤਿਆਂ ਨਾਲ ਜੁੜਦੀ ਹੈ, ਜਿਸ ਦੇ ਕਈ ਬਹੁਤ ਮਾਇਨੇ ਅਤੇ ਉਸ ਤੋਂ ਬਿਨਾਂ ਇਹ ਸੰਸਾਰ ਅਧੂਰਾ ਹੈ। ਔਰਤ ਤੋਂ ਬਿਨਾਂ ਇਸ ਸੰਸਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਘਰ ਤੋਂ ਲੈ ਕੇ ਜੰਗ ਦੇ ਮੈਦਾਨ ਤਕ ਔਰਤ ਆਪਣੇ ਜਜ਼ਬੇ ਨਾਲ ਇਸ ਸੰਸਾਰ ਨਾਲ ਜੂਝਦੀ ਹੈ। ਇਹ ਸਾਡੀ ਗਲਤਫਹਿਮੀ ਹੈ ਕਿ ਔਰਤ ਕਾਇਰ ਹੈ। ਇਹ ਸਾਡੀ ਗਲਤ ਸੋਚ ਹੈ ਕਿ ਔਰਤ ਕੁਝ ਨਹੀਂ ਕਰ ਸਕਦੀ।
ਔਰਤ ਅੱਜ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਫਿਰ ਚਾਹੇ ਗੱਲ ਕਿਸੇ ਵੀ ਇਮਤਿਹਾਨ ਦੀ ਕਿਉਂ ਨਾ ਹੋਵੇ। ਸਾਡੇ ਸਮਾਜ ਨੂੰ ਇਕ ਵੱਖਰਾ ਰੂਪ ਦੇਣ ਵਾਲੀ ਔਰਤ ਨੂੰ ਹੀ ਅਸੀਂ ਇਸ ਸੰਸਾਰ ਵਿਚ ਨਾ ਆਉਣ 'ਤੇ ਪਾਬੰਦੀ ਜਿਹੀ ਲਾ ਦਿੰਦੇ ਹਾਂ, ਉਸ ਨੂੰ ਕੁੱਖ 'ਚ ਹੀ ਮਾਰ ਮੁਕਾਉਂਦੇ ਹਾਂ। ਕਿਉਂ? ਬਸ ਇੰਨਾ ਹੀ ਨਹੀਂ ਅਸੀਂ ਅੱਜ ਵੀ ਇਹ ਕਹਿੰਦੇ ਹਾਂ ਕਿ ਧੀ ਦੀ ਥਾਂ ਜੇ ਪੁੱਤ ਹੋ ਜਾਂਦਾ ਤਾਂ ਜ਼ਿਆਦਾ ਸਹੀ ਸੀ। ਸਾਡੀ ਸੋਚ ਅੱਜ ਵੀ ਉੱਥੇ ਹੀ ਅੜੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਦੇ ਘਰ ਧੀ ਜੰਮਦੀ ਹੈ ਤਾਂ ਲੋਕ ਵਧਾਈ ਦੇਣ ਦੀ ਥਾਂ ਹੌਂਸਲਾ ਦੇਣ ਲੱਗ ਜਾਂਦੇ ਹਨ ਕਿ 'ਫਿਕਰ ਨਾ ਕਰੋ, ਹਨ੍ਹੇਰੀ ਆਈ ਹੈ, ਮੀਂਹ ਵੀ ਆਏਗਾ।'
ਅਸੀਂ ਅੱਜ ਵੀ ਪੁਰਾਣੀਆਂ ਰੀਤੀ-ਰਿਵਾਜ਼ਾਂ, ਅੰਧਵਿਸ਼ਵਾਸ 'ਤੇ ਵਿਸ਼ਵਾਸ ਕਰੀ ਬੈਠੇ ਹਾਂ। ਅੱਜ ਸਾਡੀ ਸੋਚ ਹੀ ਇੱਥੋਂ ਤਕ ਸੀਮਤ ਹੈ, ਅਸੀਂ ਇਸ ਤੋਂ ਅੱਗੇ ਸੋਚਣਾ ਹੀ ਨਹੀਂ ਚਾਹੁੰਦੇ। ਅਸੀਂ ਸਿਰਫ ਪੁੱਤਰ ਪ੍ਰਾਪਤੀ ਬਾਰੇ ਲੋਚਦੇ ਹਾਂ ਪਰ ਜੇਕਰ ਧੀ ਨਾ ਹੋਈ ਤਾਂ ਮਾਂ ਆਪਣੇ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਕਿਵੇਂ ਪੀਵੇਗੀ , ਉਹ ਮਾਂ ਆਪਣੇ ਦਿਲ ਦੇ ਚਾਅ ਕਿਵੇਂ ਪੂਰੇ ਕਰੇਗੀ? ਇਹ ਤਾਂ ਹੀ ਹੋ ਸਕਦਾ ਹੈ, ਜੇਕਰ ਅਸੀਂ ਧੀ ਨੂੰ ਬਣਦਾ ਮਾਣ ਦੇਵਾਂਗੇ।
ਕਹਿਰ ਬਣ ਕੇ ਆਈ ਹੋਲੀ ਦੀ ਰਾਤ ਉਜਾੜ ਗਈ ਕਈ ਘਰਾਂ ਨੂੰ (ਦੇਖੋ ਤਸਵੀਰਾਂ)
NEXT STORY