ਨਵੀਂ ਦਿੱਲੀ¸ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟ ਖਿਡਾਰੀ ਜੌਟੀ ਰੋਡਸ ਨੇ ਕਿਹਾ ਕਿ ਉਹ ਜਾਰੀ ਆਈ. ਸੀ. ਸੀ. ਵਿਸ਼ਵ ਕੱਪ-2015 ਦੇ ਪੂਲ-ਬੀ ਵਿਚ ਸ਼ਾਮਲ ਮੌਜੂਦਾ ਚੈਂਪੀਅਨ ਭਾਰਤੀ ਟੀਮ ਦੀ ਗੇਂਦਬਾਜ਼ੀ ਦੇ ਕੇ ਬੇਹੱਦ ਹੈਰਾਨ ਤੇ ਪ੍ਰਭਾਵਿਤ ਹੈ।
ਰੋਡਸ ਨੇ ਕਿਹਾ, ''ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਨੂੰ ਸਾਰੇ ਜਾਣਧੇ ਹਨ ਪਰ ਸਾਰਿਆਂ ਦਾ ਸ਼ੱਕ ਗੇਂਦਬਾਜ਼ੀ ਨੂੰ ਲੈ ਕੇ ਸੀ। ਖਾਸ ਕਰਕੇ ਤੇਜ਼ ਗੇਂਦਬਾਜ਼ਾਂ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਸਨ। ਮੈਂ ਭਾਰਤੀ ਗੇਂਦਬਾਜ਼ਾਂ ਵਲੋਂ ਹੁਣ ਤਕ ਕੀਤੇ ਗਏ ਅਨੁਸ਼ਾਸਿਤ ਗੇਂਦਬਾਜ਼ੀ ਤੋਂ ਪ੍ਰਭਾਵਿਤ ਹਾਂ। ਇਹ ਗੇਂਦਬਾਜ਼ ਵਿਰੋਧੀ ਟੀਮ ਨੂੰ ਦਬਾਅ ਵਿਚ ਰੱਖਣ ਵਿਚ ਕਾਮਯਾਬ ਰਹੇ ਹਨ।''
ਵਿਸ਼ਵ ਕੱਪ 'ਚ ਕਮਜ਼ੋਰ ਟੀਮਾਂ ਵਿਚ ਅਫਗਾਨਿਸਤਾਨ ਨੂੰ ਸਭ ਤੋਂ ਵੱਧ 'ਸਰਚ' ਕੀਤਾ ਗਿਆ
NEXT STORY