ਨਵੀਂ ਦਿੱਲੀ- ਆਕਾਸ਼ ਟੈਬਲੇਟ ਬਣਾਉਣ ਵਾਲੀ ਡਾਟਾਵਿੰਡ ਨੇ ਅੱਜ 2ਜੀ ਅਤੇ 3ਜੀ ਸਮਾਰਟਫੋਨ ਬਾਜ਼ਾਰ 'ਚ ਪੇਸ਼ ਕੀਤੇ, ਜਿਨ੍ਹਾਂ ਦੀ ਕੀਮਤ 1999 ਰੁਪਏ ਤੋਂ 5499 ਰੁਪਏ ਹੈ। ਕੰਪਨੀ ਆਰਕਾਮ ਦੇ ਨਾਲ ਗਠਜੋੜ 'ਚ ਫ੍ਰੀ ਡਾਟਾ ਪਲਾਨ ਦੀ ਪੇਸ਼ਕੇਸ਼ ਵੀ ਕਰ ਰਹੀ ਹੈ। ਕੰਪਨੀ ਨੇ ਪਾਕੇਟਸਰਫਰ 2ਜੀ 4 ਦੀ ਕੀਮਤ 1999 ਰੁਪਏ ਰੱਖੀ ਹੈ। ਇਹ 3.5 ਇੰਚ ਸਕਰੀਨ ਵਾਲਾ ਡਿਊਲ ਸਿਮ ਫੋਨ ਹੈ।
ਉਥੇ ਪਾਕੇਟਸਰਫਰ 3ਜੀ 4 ਦੀ ਕੀਮਤ 2999 ਰੁਪਏ ਹੈ। ਇਹ ਚਾਰ ਇੰਚ ਸਕਰੀਨ ਵਾਲਾ, ਡਿਊਲ ਕੈਮਰਾ, ਡਿਊਲ ਸਿਮ ਫੋਨ ਹੈ। ਇਸ ਤਰ੍ਹਾਂ ਪੰਜ ਇੰਚ ਸਕਰੀਨ ਵਾਲੇ ਪਾਕੇਟਸਰਫਰ 3ਜੀ 5 ਦੀ ਕੀਮਤ 5499 ਰੁਪਏ ਹੈ। ਡਾਟਾਵਿੰਡ ਦੇ ਪ੍ਰਧਾਨ ਸੁਨੀਤ ਸਿੰਘ ਨੇ ਕਿਹਾ ਕਿ ਨਵੀਂ ਰੇਂਜ ਦੇ ਇਨ੍ਹਾਂ ਸਮਾਰਟਫੋਨ ਦੇ ਨਾਲ ਫ੍ਰੀ ਅਣਲਿਮਟਿਡ ਇੰਟਰਨੈਟ ਬਰਾਊਸਿੰਗ ਦੀ ਪੇਸ਼ਕੇਸ਼ ਇਕ ਸਾਲ ਦੇ ਲਈ ਦਿੱਤੀ ਜਾ ਰਹੀ ਹੈ। ਡਾਟਾਵਿੰਡ ਹਰ ਮਹੀਨੇ ਲੱਗਭਗ 50000 ਟੈਬਲੇਟ ਵੇਚਦੀ ਹੈ।
ਇਸ ਕੰਪਨੀ ਨੇ ਐਪਲ (Apple) ਤੇ ਸੈਮਸੰਗ (Samsung) ਦੀਆਂ ਉਡਾਇਆਂ ਧੱਜੀਆਂ
NEXT STORY