ਨਵੀਂ ਦਿੱਲੀ- ਹੈਂਡਸੈੱਟ ਬਣਾਉਣ ਵਾਲੀ ਚੀਨੀ ਕੰਪਨੀ ਜਿਓਮੀ ਇਸ ਸਾਲ ਜਨਵਰੀ 'ਚ ਭਾਰਤ ਦੀ ਮੋਹਰੀ 4ਜੀ ਹੈਂਡਸੈੱਟ ਵਿਕਰੇਤਾ ਬਣ ਗਈ ਹੈ ਅਤੇ ਉਸਨੇ ਗਲੋਬਲ ਸਮਾਰਟਫੋਨ ਕੰਪਨੀ ਸੈਮਸੰਗ ਅਤੇ ਐਪਲ ਨੂੰ ਪਛਾੜ ਦਿੱਤਾ ਹੈ। ਇਹ ਗੱਲ ਅੱਜ ਸਾਈਬਰ ਮੀਡੀਆ ਰਿਸਰਚ ਨੇ ਕਹੀ।
ਸਾਈਬਰ ਮੀਡੀਆ ਰਿਸਰਚ ਦੇ ਤਾਜ਼ਾ ਅੰਕੜਿਆਂ ਅਨੁਸਾਰ ਜਿਓਮੀ 4ਜੀ ਐਲ.ਟੀ.ਈ. ਉਪਕਰਣ ਬਾਜ਼ਾਰ ਦੀ 30.8 ਫ਼ੀਸਦੀ ਹਿੱਸੇਦਾਰੀ ਦੇ ਨਾਲ ਜਨਵਰੀ 'ਚ ਸਿਖਰ 'ਤੇ ਰਹੀ। ਇਸ ਤੋਂ ਬਾਅਦ ਕਰਮਵਾਰ ਐਪਲ (23.8 ਫ਼ੀਸਦੀ), ਸੈਮਸੰਗ (12.1) ਫ਼ੀਸਦੀ, ਐਚ.ਟੀ.ਸੀ. (10 ਫ਼ੀਸਦੀ) ਅਤੇ ਮਾਈਕ੍ਰੋਮੈਕਸ (8.3 ਫ਼ੀਸਦੀ) ਦਾ ਸਥਾਨ ਰਿਹਾ।
1 ਅਪ੍ਰੈਲ ਤੋਂ ਲਾਗੂ ਹੋਵੇਗਾ ਰੇਲਵੇ ਦਾ ਨਵਾਂ ਟਿਕਟ ਬੁਕਿੰਗ ਨਿਯਮ
NEXT STORY