ਮੁੰਬਈ- ਬਾਲੀਵੁੱਡ ਅਭਿਨੇਤਾ ਨਿਰਮਾਤਾ ਰਿਤੇਸ਼ ਦੇਸ਼ਮੁਖ ਨੇ ਆਪਣੀ ਪਿਆਰੀ ਪਤਨੀ ਜੈਨੇਲੀਆ ਡਿਸੂਜ਼ਾ ਦੇ ਸਾਹਮਣੇ ਫਿਰ ਤੋਂ ਵਿਆਹ ਦਾ ਆਫਰ ਰੱਖਿਆ ਹੈ। ਅਸਲ 'ਚ ਰਿਤੇਸ਼ ਨੇ ਮਸ਼ਹੂਰ ਫੈਸ਼ਨ ਡਿਜ਼ਾਇਨਰ ਰਾਘਵਿੰਦਰ ਰਾਠੌੜ ਦੇ ਡਿਜ਼ਾਇਨ ਕੀਤੇ ਕੱਪੜੇ ਪਹਿਨੇ ਹੋਏ ਹਨ ਅਤੇ ਇਕ ਤਸਵੀਰ ਵੀ ਟਵਿੱਟਰ 'ਤੇ ਪੋਸਟ ਕੀਤੀ ਸੀ। ਉਨ੍ਹਾਂ ਨੇ ਉਸ ਦੇ ਕੈਪਸ਼ਨ 'ਚ ਲਿਖਿਆ ਸੀ, ''ਇਹ ਇਕ ਕਮਾਲ ਦਾ ਸ਼ੋਅ ਸੀ।''
ਉਸ ਤੋਂ ਬਾਅਦ ਰਿਤੇਸ਼ ਨੇ ਟਵਿੱਟਰ 'ਤੇ ਵੀ ਉਨ੍ਹਾਂ ਦੇ ਸਾਹਮਣੇ ਵਿਆਹ ਦਾ ਆਫਰ ਰੱਖ ਦਿੱਤਾ। ਉਨ੍ਹਾਂ ਨੇ ਜੈਨੇਲੀਆ ਨੂੰ ਪੁੱਛਿਆ, ''ਜੈਨੇਲੀਆ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?'' ਇਸ ਦੇ ਜਵਾਬ 'ਚ ਜੈਨੇਲੀਆ ਨੇ ਕਿਹਾ, ''ਯਕੀਨਨ'' ਪਰ ਸਿਰਫ ਇਸ ਲਈ ਕਿਉਂਕਿ ਰਿਆਨ ਕਹਿੰਦਾ ਹੈ ਕਿ ਤੁਸੀਂ ਦੁਨੀਆ ਦੇ ਸਭ ਤੋਂ ਚੰਗੇ ਪਿਤਾ ਹੋ।'' ਰਿਤੇਸ਼ ਤੇ ਜੈਨੇਲੀਆ ਸਾਲ 2012 'ਚ ਵਿਆਹ ਕੀਤਾ। ਇਨ੍ਹਾਂ ਦੋਹਾਂ ਨੇ ਇੱਕਠੇ 'ਤੁਝੇ ਮੇਰੀ ਕਸਮ', ਤੇ 'ਤੇਰੇ ਨਾਲ ਲਵ ਹੋ ਗਿਆ' ਫਿਲਮਾਂ 'ਚ ਇੱਕਠੇ ਕੰਮ ਕੀਤਾ ਸੀ। ਪਿਛਲੇ ਸਾਲ ਦਸੰਬਰ 'ਚ ਉਨ੍ਹਾਂ ਦੇ ਵਿਹੜੇ ਪਹਿਲੇ ਬੱਚੇ ਰਿਆਨ ਦਾ ਜਨਮ ਹੋਇਆ।
'ਜੀਤ ਕੇ ਆਨੇ ਵਾਲਾ ਧੋਨੀ ਹੈ' (ਵੀਡੀਓ)
NEXT STORY