ਮੁੰਬਈ- ਇਨ੍ਹੀਂ ਦਿਨੀਂ ਰਾਈਟਰ ਜੋਤੀ ਕਪੂਰ ਨੇ ਹਾਈਕੋਰਟ ਨੂੰ ਮੰਗ ਕੀਤੀ ਹੈ ਕਿ ਫਿਲਮ ਨਿਰਦੇਸ਼ਕ ਕੁਣਾਲ ਕਪੂਰ ਦੀ ਫਿਲਮ 'ਫਿਰ ਸੇ' ਦੀ ਰਿਲੀਜ਼ਿੰਗ ਰੋਕ ਦਿੱਤੀ ਜਾਵੇ। ਅਸਲ 'ਚ ਇਹ ਫਿਲਮ ਇਸ ਸਾਲ ਮਈ 'ਚ ਰਿਲੀਜ਼ ਹੋਣੀ ਸੀ ਪਰ ਜੋਤੀ ਦਾ ਕਹਿਣਾ ਹੈ ਕਿ ਫਿਲਮ ਉਸ ਆਈਡੀਆ ਨਾਲ ਪ੍ਰੇਰਿਤ ਹੈ ਜੋ ਉਸ ਨੇ ਕੁਣਾਲ ਕੋਹਲੀ ਨਾਲ ਸਾਂਝਾ ਕੀਤਾ ਸੀ। ਇਸ ਕਾਰਨ ਜੋਤੀ ਕਪੂਰ ਨੇ ਕੁਣਾਲ ਕੋਹਲੀ ਖਿਲਾਫ ਕੇਸ ਦਰਜ ਕਰਾਇਆ ਹੈ ਅਤੇ ਰਿਲੀਜ਼ਿੰਗ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਕੇਸ ਦੀ ਸੁਣਵਾਈ 25 ਮਾਰਚ ਨੂੰ ਹੋ ਸਕਦੀ ਹੈ। ਇਸ ਸਾਲ ਪਿਛਲੇ ਸਾਲ ਨਵੰਬਰ 'ਚ ਜੋਤੀ ਕਪੂਰ ਨੇ ਕੋਹਲੀ 'ਤੇ ਸਾਹਿਤ ਚੋਰੀ ਕਰਨ ਦਾ ਦੋਸ਼ ਲਗਾਇਆ ਸੀ ਅਤੇ ਇਨ੍ਹਾਂ ਦੋਸ਼ਾਂ ਦਾ ਫਿਲਮ ਰਾਈਟਰਸ ਐਸੋਸੀਏਸ਼ਨ ਵਲੋਂ ਸਮਰਥਨ ਵੀ ਕੀਤਾ ਗਿਆ ਸੀ। ਸੁਣਨ 'ਚ ਆਇਆ ਹੈ ਕਿ ਜੋਤੀ ਨੂੰ ਫਿਲਮ ਦੀ ਲਾਈਨ ਬਾਰੇ ਪਤਾ ਹੈ ਇਹ ਬਿਲਕੁਲ ਉਸ ਤਰ੍ਹਾਂ ਦੀ ਹੈ, ਜਿਵੇਂ ਉਸ ਨੇ ਕੋਹਲੀ ਨੂੰ ਜਨਵਰੀ ਸਾਲ 2013 'ਚ ਦੱਸੀ ਸੀ। ਕੋਹਲੀ ਨੂੰ ਕਿਹਾ ਗਿਆ ਸੀ ਕਿ ਜਦੋਂ ਤੱਕ ਕੇਸ ਸੁਲਝ ਨਾ ਜਾਵੇ ਉਦੋਂ ਤੱਕ ਸ਼ੂਟਿੰਗ ਨੂੰ ਰੋਕ ਦੇਣ।
OMG : ਜੈਨੇਲੀਆ ਨੂੰ ਮਿਲਿਆ ਦੂਜੀ ਵਾਰ ਵਿਆਹ ਕਰਨ ਦਾ ਆਫਰ (ਦੇਖੋ ਤਸਵੀਰਾਂ)
NEXT STORY