ਨਵੀਂ ਦਿੱਲੀ- ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਜਿਨ੍ਹੇ ਵੱਡੀ ਗਿਣਤੀ 'ਚ ਆਪਣਾ ਵਿਸ਼ਵਾਸ ਬਣਾਈ ਰੱਖਿਆ ਹੈ ਨੇ ਆਪਣੀ ਨਵੀਂ ਕਾਰ ਦੇ ਨਾਮ ਨੂੰ ਰਜਿਸਟਰਡ ਕਰਵਾ ਲਿਆ ਹੈ। ਰਿਪੋਰਟ ਅਨੁਸਾਰ ਇਸ ਦਾ ਕੋਡ ਨਾਮ YBA ਰੱਖਿਆ ਗਿਆ ਹੈ ਅਤੇ ਮਾਰੂਤੀ ਦੀ ਇਹ ਕਾਰ ਫੋਰਡ ਈਕੋ ਸਪੋਰਟ ਅਤੇ ਰੀਨਾਲਟ ਦੀ ਡਸਟਰ ਨੂੰ ਕੜੀ ਟੱਕਰ ਦੇਵੇਗੀ।
ਨਿਊਜ਼ ਰਿਪੋਰਟ ਦੀ ਮੰਨਿਏ ਤਾਂ ਮਾਰੂਤੀ ਸੁਜ਼ੂਕੀ ਨੇ ਆਪਣੀ ਨਵੀਂ ਕਾਮਪੈਕਟ ਐਸ.ਯੂ.ਵੀ. ਕਾਰ Vitera Brezara ਨੂੰ ਰਜਿਸਟਰਡ ਕਰਵਾ ਲਿਆ ਹੈ। ਇਸ ਦੇ ਇਲਾਵਾ ਕੰਪਨੀ ਆਉਣ ਵਾਲੇ ਮਹਨਿਆਂ 'ਚ ਸੁਜ਼ੂਕੀ ਐਸ ਐਕਸ 4 ਐਸ ਕਰਾਸ ਮਾਡਲ ਵੀ ਬਾਜ਼ਾਰ 'ਚ ਪੇਸ਼ ਕਰੇਗੀ।
Vitera Brezara 'ਚ 1.3 ਲੀਟਰ ਦਾ ਡੀਜ਼ਲ ਮੋਟਰ ਇੰਜਣ ਕੰਮ ਕਰੇਗਾ ਅਤੇ ਇਹ ਕਾਮਪੈਕਟ ਐਸ.ਯੂ.ਵੀ. ਪੰਜ ਵੈਰੀਐਂਟ 'ਚ ਲਾਂਚ ਕੀਤੀ ਜਾਵੇਗੀ, ਜਿਸ 'ਚ L, V, V+, Z ਤੇ Z+ ਸ਼ਾਮਲ ਹਨ। ਰਿਪੋਰਟ ਅਨੁਸਾਰ Vitera Brezara ਦੀ ਕੀਮਤ 7.5 ਲੱਖ ਤੋਂ ਲੈ ਕੇ 11 ਲੱਖ ਦੇ 'ਚ ਹੋਵੇਗੀ।
ਭਾਰਤ 'ਚ ਜਲਦੀ ਆ ਰਹੀ ਹੈ ਨਿਸਾਨ ਦੀ ਬੇਹਦ ਸਸਤੀ ਕਾਰ
NEXT STORY