ਨਵੀਂ ਦਿੱਲੀ- ਇੰਡੀਅਨ ਟੂ ਵ੍ਹੀਲਰ ਕੰਪਨੀ ਬਜਾਜ ਐਲਾਨ ਕਰ ਚੁੱਕੀ ਹੈ ਕਿ ਹੁਣ ਤਕ ਸਭ ਤੋਂ ਪਲਸਰ ਆਰ.ਐਸ. 200 (Pulsar RS200) 26 ਮਾਰਚ ਨੂੰ ਲਾਂਚ ਕੀਤੀ ਜਾਵੇਗੀ। ਇਸ ਦੇ ਠੀਕ ਬਾਅਦ ਕੰਪਨੀ ਐਡਵੇਂਚਰ ਸਪੋਰਟ ਵਰਜ਼ਨ ਪਲਸਰ 200 ਏ.ਐਸ. ਉਤਾਰ ਸਕਦੀ ਹੈ। ਕੰਪਨੀ ਨੇ ਦੋਵਾਂ ਬਾਈਕ ਪਲਸਰ ਆਰ.ਐਸ. 200 ਤੇ ਪਲਸਰ 200 ਏ.ਐਸ. ਨੂੰ ਡੀਲਰਸ ਦੇ ਕੋਲ ਭੇਜਣਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਬਾਈਕ ਦੇ ਟੈਕਨਾਲੋਜੀ ਸਪੈਸੀਫਿਕੇਸ਼ਨ ਲੱਗਭਗ ਇਕ ਵਰਗੇ ਹੀ ਹਨ।
ਇਨ੍ਹਾਂ ਨਵੇਂ ਮਾਡਲਸ ਦੇ ਨਾਲ ਕੰਪਨੀ ਤਿੰਨ ਵੱਖ-ਵੱਖ ਸੈਗਮੈਂਟ 'ਚ 200 ਸੀ.ਸੀ. ਨੈਕਡ ਸਪੋਰਟ (200 ਐਮ.ਐਸ.), ਰੇਸ ਸਪੋਰਟ ਅਤੇ ਐਡਵੇਂਚਰ ਸਪੋਰਟ ਬਾਈਕ ਪੇਸ਼ ਕਰੇਗੀ। ਬਜਾਜ ਦੀ ਇਨ੍ਹਾਂ 200 ਸੀ.ਸੀ. ਬਾਈਕ 'ਚ 199.5 ਸੀ.ਸੀ., 4 ਵਾਲਵ, 6 ਸਪੀਡ ਟਰਾਂਸਮਿਸ਼ਨ ਵਾਲਾ ਇੰਜਣ ਦਿੱਤਾ ਜਾ ਰਿਹਾ ਹੈ। ਇਸ 'ਚ ਇਲੈਕਟ੍ਰੋਨਿਕ ਫਿਊਲ ਇੰਜੈਕਸ਼ਨ ਤੇ ਟ੍ਰਿਪਲ ਸਪਾਰਕ ਟੈਕਨਾਲੋਜੀ ਦੀ ਵਰਤੋਂ ਕੀਤਾ ਗਿਆ ਹੈ ਜੋ 23.52 ਪੀ.ਐਸ. ਪਾਵਰ ਅਤੇ 18.3 ਐਨ.ਐਮ. ਟਾਰਕ ਜਨਰੇਟ ਕਰਦਾ ਹੈ। ਮੌਜੂਦ ਬਜਾਜ ਪਲਸਰ 200 ਐਨ.ਐਸ. ਦੀ ਕੀਮਤ 91553 ਰੁਪਏ (ਐਕਸ ਸ਼ੋਅਰੂਮ ਦਿੱਲੀ) ਹੈ। ਉਮੀਦ ਹੈ ਕਿ ਬਜਾਜ ਆਰ.ਐਸ. 200 ਦੀ ਕੀਮਤ 1.35 ਲੱਖ ਹੋਵੇਗੀ ਅਤੇ ਪਲਸਰ 200 ਏ.ਐਸ. ਦੀ ਕੀਮਤ ਇਨ੍ਹਾਂ ਦੋਵਾਂ ਬਾਈਕ ਦੇ 'ਚ ਹੋ ਸਕਦੀ ਹੈ।
ਸਪੈਕਟ੍ਰਮ ਨਿਲਾਮੀ : ਕੰਪਨੀਆਂ ਨਾਲ ਗਠਜੋੜ ਕਰੇਗੀ ਐਮ.ਟੀ.ਐਸ.
NEXT STORY